ਮੁੰਬਈ- ਮੁੰਬਈ ਇੰਡੀਅਨਜ਼ ਦੇ ਕੋਚ ਤੇ ਆਈ. ਸੀ. ਸੀ. ਹਾਲ ਆਫ ਫੇਮ ਮਾਹੇਲਾ ਜੈਵਰਧਨੇ ਦਾ ਮੰਨਣਾ ਹੈ ਕਿ ਤਕਨੀਕ ਦਾ ਵਧੀਆ ਇਸਤੇਮਾਲ ਕਰਨ ਲਈ ਵੀਡੀਓ ਅੰਪਾਇਰ ਅਤੇ ਮੈਦਾਨੀ ਅੰਪਾਇਰਾਂ ਵਿਚਾਲੇ ਵਧ ਤੋਂ ਵਧ ਸੂਚਨਾਵਾਂ ਦਾ ਸੰਚਾਰ ਹੋਣਾ ਚਾਹੀਦਾ ਹੈ। ਇਸ ਦੇ ਲਈ ਜੇਕਰ ਨਿਯਮਾਂ ’ਚ ਕੋਈ ਬਦਲਾਅ ਕਰਨਾ ਹੋਵੇ ਤਾਂ ਉਹ ਉਸ ਦੀ ਵੀ ਹਾਮੀ ਭਰਦਾ ਹੈ।
ਇਹ ਖ਼ਬਰ ਪੜ੍ਹੋ- ਓਸਲੋ ਈ-ਸਪੋਰਟਸ ਕੱਪ ਸ਼ਤਰੰਜ : ਪ੍ਰਗਿਆਨੰਧਾ ਦੀ ਵਾਪਸੀ, ਏਰਿਕ ਨੂੰ ਹਰਾ ਕੇ ਫਿਰ ਬੜ੍ਹਤ ’ਤੇ
ਜੈਵਰਧਨੇ ਨੇ ਇਹ ਬਿਆਨ ਪਿਛਲੇ ਹਫਤੇ ਦਿੱਲੀ ਕੈਪੀਟਲਸ ਅਤੇ ਰਾਜਸਥਾਨ ਰਾਇਲਜ਼ ਵਿਚਾਲੇ ਹੋਏ ਆਈ. ਪੀ. ਐੱਲ. ਮੈਚ ’ਚ ਹੋਏ ‘ਨੌ ਬਾਲ’ ਵਿਵਾਦ ਸਬੰਧੀ ਦਿੱਤਾ ਹੈ, ਜਦੋਂ ਮੈਦਾਨੀ ਅੰਪਾਇਰ ਨੇ ਦੂਜੀ ਪਾਰੀ ਦੇ ਆਖਰੀ ਓਵਰ ’ਚ ਕਮਰ ਦੇ ਨੇੜੇ ਆਈ ਫੁੱਲਟਾਸ ਨੂੰ ‘ਨੌ ਬਾਲ’ ਨਹੀਂ ਦਿੱਤੀ ਸੀ। ਦਿੱਲੀ ਕੈਪੀਟਲਸ ਦੇ ਕਪਤਾਨ ਰਿਸ਼ਭ ਪੰਤ ਨੇ ਬੈਂਚ ਤੋਂ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਅਤੇ ਸਹਾਇਕ ਕੋਚ ਪ੍ਰਵੀਨ ਆਮਰੇ ਤਾਂ ਅੰਪਾਇਰਾਂ ਨਾਲ ਫੈਸਲੇ ’ਤੇ ਗੱਲ ਕਰਨ ਲਈ ਮੈਦਾਨ ਤੱਕ ਪਹੁੰਚ ਗਿਆ ਪਰ ਅਖੀਰ ’ਚ ਮੈਦਾਨੀ ਅੰਪਾਇਰਾਂ ਨੇ ਆਪਣਾ ਫੈਸਲਾ ਬਰਕਰਾਰ ਰੱਖਿਆ ਅਤੇ ਉਹ ਰਵਿਊ ਲਈ ਵੀਡੀਓ ਅੰਪਾਇਰ ਦੇ ਕੋਲ ਨਹੀਂ ਗਿਆ।
ਇਹ ਖ਼ਬਰ ਪੜ੍ਹੋ-ਕੋਹਲੀ ਖਰਾਬ ਦੌਰ ’ਚ ਜਲਦ ਬਾਹਰ ਆਏਗਾ : ਬਾਂਗੜ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IPL ’ਚ ਨੌਜਵਾਨਾਂ ਦੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਤੋਂ ਪ੍ਰਭਾਵਿਤ ਹੋਏ ਮਾਹਿਰ
NEXT STORY