ਕੈਨਬਰਾ : ਸ਼੍ਰੀਲੰਕਾ ਦੇ ਦਿਮੁਥ ਕਰੁਣਾਰਤਨੇ ਨੇ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਆਸਟਰੇਲੀਆ ਖਿਲਾਫ ਦੂਜੇ ਟੈਸਟ ਮੈਚ ਵਿਚ ਐਤਵਾਰ ਨੂੰ ਬੱਲੇਬਾਜ਼ੀ ਕੀਤੀ ਅਤੇ ਇਸ ਵਿਚਾਲੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਹ ਤਜ਼ਰਬੇਕਾਰ ਸਲਾਮੀ ਬੱਲੇਬਾਜ਼ ਸ਼ਨੀਵਾਰ ਨੂੰ ਜਦੋਂ 46 ਦੌੜਾਂ 'ਤੇ ਖੇਡ ਰਿਹਾ ਸੀ ਤਦ ਪੈਟ ਕਮਿੰਸ ਦੀ ਬਾਊਂਸਰ ਗੇਂਦ ਉਸ ਦੀ ਗਰਦਨ ਦੇ ਕੋਲ ਲੱਗੀ। ਉਹ ਲੱਗਭਗ 10 ਮਿੰਟ ਤੱਕ ਮੈਦਾਨ 'ਤੇ ਲੇਟੇ ਰਹੇ ਅਤੇ ਬਾਅਦ ਵਿਚ ਉਸ ਨੂੰ ਸਟ੍ਰੈਚਰ 'ਤੇ ਲਿਜਾਇਆ ਗਿਆ ਸੀ।
ਕ੍ਰਿਕਟ ਆਸਟਰੇਲੀਆ ਨੇ ਸ਼ਨੀਵਾਰ ਨੂੰ ਕਿਹਾ, ''ਸ਼੍ਰੀਲੰਕਾ ਕ੍ਰਿਕਟ ਨੇ ਉਸ ਨੂੰ ਖੇਡਣ ਦੀ ਇਜਾਜ਼ਤ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਹਾਨੀ ਪਹੁੰਚਾਉਣ ਦਾ ਮਾਮਲਾ ਨਹੀਂ ਹੈ।'' ਇਸ ਤੋਂ ਪਹਿਲਾਂ ਸ਼੍ਰੀਲੰਕਾ ਕ੍ਰਿਕਟ ਨੇ ਸਵੇਰੇ ਟਵੀਟ ਕਰਕੇ ਕਿਹਾ ਸੀ ਕਿ ਕਰੁਣਾਰਤਨੇ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਕਿਉਂਕਿ ਜਾਂਚ ਤੋਂ ਪਤਾ ਚੱਲਿਆ ਹੈ ਕਿ ਸਾਰੇ ਨਤੀਜੇ ਆਮ ਹਨ।
ਇੰਗਲੈਂਡ ਦੀ ਕਰਾਰੀ ਹਾਰ, ਵਿੰਡੀਜ਼ ਸੀਰੀਜ਼ 'ਚ 2-0 ਨਾਲ ਅੱਗੇ
NEXT STORY