ਨਾਟਿੰਘਮ— ਭਾਰਤ ਤੇ ਨਿਊਜ਼ੀਲੈਂਡ ਦੇ ਵਿਚਾਲੇ ਮੈਚ ਮੀਂਹ ਕਾਰਨ ਰੱਦ ਹੋ ਗਿਆ। ਗਰਾਊਂਡ ਸਟਾਫ ਦੀਆਂ ਲਗਾਤਾਰ ਕੋਸ਼ਿਸ਼ਾਂ ਦੇ ਬਾਵਜੂਦ ਵੀ ਟ੍ਰੇਂਟਬ੍ਰਿਜ ਦਾ ਮੈਦਾਨ ਕ੍ਰਿਕਟ ਮੈਚ ਦੇ ਲਈ ਤਿਆਰ ਨਹੀਂ ਹੋ ਸਕਿਆ। ਇਹ ਆਈ. ਸੀ. ਸੀ. ਕ੍ਰਿਕਟ ਵਿਸ਼ਵ ਕੱਪ 'ਚ ਚੌਥੇ ਮੁਕਾਬਲੇ ਸੀ ਜੋ ਮੀਂਹ ਕਾਰਨ ਰੱਦ ਹੋ ਗਿਆ। ਮੈਚ ਰੱਦ ਹੋਣ ਨਾਲ ਦੋਵੇਂ ਟੀਮਾਂ ਨੂੰ ਇਕ-ਇਕ ਅੰਕ ਮਿਲਿਆ। ਨਾਟਿੰਘਮ 'ਚ 2 ਦਿਨਾਂ ਤੋਂ ਮੀਂਹ ਪੈ ਰਿਹਾ ਸੀ ਜੋ ਮੈਚ ਦੇ ਦਿਨ ਵੀ ਜਾਰੀ ਰਿਹਾ। ਇਸ ਕਾਰਨ ਭਾਰਤ ਤੇ ਨਿਊਜ਼ੀਲੈਂਡ ਦਾ ਮੈਚ ਰੱਦ ਹੋ ਗਿਆ।
ਇਸ ਦੇ ਨਾਲ ਹੀ ਭਾਰਤੀ ਕ੍ਰਿਕਟਰ ਕੇਦਾਰ ਜਾਧਵ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਤੇਜ਼ੀ ਨਾਲ ਸ਼ੇਅਰ ਹੋ ਰਿਹਾ ਹੈ। ਇਸ ਵੀਡੀਓ 'ਚ ਭਾਰਤੀ ਕ੍ਰਿਕਟਰ ਬੱਦਲਾਂ ਨੂੰ ਨਾਟਿੰਘਮ ਤੋਂ ਜਾਣ ਨੂੰ ਕਹਿ ਰਿਹਾ ਹੈ। ਉਹ ਮਰਾਠੀ 'ਚ ਬੱਦਲਾਂ ਵੱਲ ਇਸ਼ਾਰਾ ਕਰਦੇ ਹੋਏ ਕਹਿ ਰਹੇ ਹਨ ਕਿ ਇੱਥੋਂ ਜਾਓ ਤੇ ਮਹਾਰਾਸ਼ਟਰ 'ਚ ਜਾ ਕੇ ਮੀਂਹ ਪਾਓ, ਉੱਥੇ ਮੀਂਹ ਦੀ ਜ਼ਿਆਦਾ ਜ਼ਰੂਰਤ ਹੈ। ਜ਼ਿਕਰਯੋਗ ਹੈ ਕਿ ਮਹਾਰਾਸ਼ਟਰ 'ਚ ਗੰਭੀਰ ਜਲਸੰਕਟ ਹੈ। ਪੱਛਮੀ ਸੂਬੇ 'ਚ ਸਿਰਫ 7 ਫੀਸਦੀ ਪਾਣੀ ਹੀ ਬਚਿਆ ਹੈ ਜਦਕਿ ਹੁਣ ਮਾਨਸੂਨ 'ਚ ਸਮਾਂ ਹੈ। ਸੂਬੇ ਦਾ ਇਕ ਹਿੱਸਾ ਟੈਂਕਰਾਂ ਦੇ ਪਾਣੀ ਦੇ ਭਰੋਸੇ 'ਤੇ ਹੈ।
World Cup: ਕੋਹਲੀ ਦਾ ਵੱਡਾ ਖੁਲਾਸਾ, ਦੱਸਿਆ ਕਦੋਂ ਹੋਵੇਗੀ ਧਵਨ ਦੀ ਵਾਪਸੀ
NEXT STORY