ਕੋਚੀ— ਫੀਫਾ ਅੰਡਰ 17 ਵਿਸ਼ਵ ਕੱਪ ਦੀ ਸਥਾਨਕ ਆਯੋਜਨ ਕਮੇਟੀ ਦੇ ਟੂਰਨਾਮੈਂਟ ਨਿਰਦੇਸ਼ਕ ਜੇਵੀਅਰ ਸੇਪੀ ਨੇ ਕਿਹਾ ਹੈ ਕਿ ਕੋਚੀ ਦੇ ਫੁੱਟਬਾਲ ਪ੍ਰਸ਼ੰਸਕ ਨੂੰ ਦੇਸ਼ 'ਚ ਸਭ ਤੋਂ ਜ਼ਿਆਦਾ ਖੁਸ਼ ਹੋਣਾ ਚਾਹੀਦਾ ਹੈ ਕਿਉਂਕਿ ਸ਼ਹਿਰ ਨੂੰ ਬ੍ਰਾਜ਼ੀਲ, ਸਪੇਨ ਅਤੇ ਜਰਮਨੀ ਜਿਹੀਆਂ ਵੱਡੀਆਂ ਟੀਮਾਂ ਦੇ ਗਰੁੱਪ ਮੈਚਾਂ ਦੀ ਮੇਜ਼ਬਾਨੀ ਮਿਲੀ ਹੈ।
ਸੇਪੀ ਨੇ ਉਮੀਦ ਜਤਾਈ ਹੈ ਕਿ ਇੱਥੇ ਪ੍ਰਸ਼ੰਸਕ ਗਰੁੱਪ ਮੈਚਾਂ ਦੇ ਦੌਰਾਨ ਵੱਡੀ ਗਿਣਤੀ 'ਚ ਪਹੁੰਚਣਗੇ ਜਿਸ ਦੀ ਸ਼ੁਰੂਆਤ ਇੱਥੇ ਸਪੇਨ ਅਤੇ ਬ੍ਰਾਜ਼ੀਲ ਦੇ ਵਿਚਾਲੇ ਮੈਚ 'ਚ ਹੋਵੇਗੀ। ਸੇਪੀ ਨੇ ਕਿਹਾ ਕਿ ਭਾਰਤ ਦੇ ਦੱਖਣੀ ਹਿੱਸੇ ਦਾ ਇਹ ਸ਼ਹਿਰ ਮੇਜ਼ਬਾਨੀ ਕਰਕੇ ਯਕੀਨੀ ਤੌਰ 'ਤੇ ਖੁਸ਼ ਹੋਵੇਗਾ।
ਧੋਨੀ ਅਤੇ ਯੁਵਰਾਜ ਨੂੰ ਲੈ ਕੇ 2019 ਵਿਸ਼ਵ ਕੱਪ ਲਈ ਚੀਫ ਸਲੈਕਟਰ ਨੇ ਕਹੀ ਇਹ ਵੱਡੀ ਗੱਲ
NEXT STORY