ਨਵੀਂ ਦਿੱਲੀ- ਨੌਜਵਾਨ ਭਾਰਤੀ ਮੁੱਕੇਬਾਜ਼ ਕ੍ਰਿਸ਼ਾ ਵਰਮਾ ਨੇ ਅਮਰੀਕਾ ਦੇ ਕੋਲੋਰਾਡੋ ’ਚ ਵਿਸ਼ਵ ਮੁੱਕੇਬਾਜ਼ੀ ਵੱਲੋਂ ਆਯੋਜਿਤ ਸ਼ੁਰੂਆਤੀ ਅੰਡਰ-19 ਵਿਸ਼ਵ ਚੈਂਪੀਅਨਸ਼ਿਪ ’ਚ ਮਹਿਲਾਵਾਂ ਦੇ 75 ਕਿ. ਗ੍ਰਾ. ਵਰਗ ’ਚ ਸੋਨ ਤਮਗਾ ਜਿੱਤਿਆ, ਜਦਕਿ 5 ਹੋਰ ਮੁੱਕੇਬਾਜ਼ਾਂ ਨੇ ਚਾਂਦੀ ਦੇ ਤਮਗੇ ਆਪਣੀ ਝੋਲੀ ਪਾਏ।
ਕ੍ਰਿਸ਼ਾ ਨੇ 75 ਕਿ. ਗ੍ਰਾ. ਵਰਗ ਦੇ ਫਾਈਨਲ ’ਚ ਜਰਮਨੀ ਦੀ ਸਾਈਮਨ ਲੇਰਿਕਾ ਨੂੰ 5-0 ਦੇ ਸਰਵਸਾਂਝੇ ਫੈਸਲੇ ਨਾਲ ਹਰਾਇਆ। ਚੰਚਲ ਚੌਧਰੀ (ਮਹਿਲਾ 48 ਕਿ. ਗ੍ਰਾ.), ਅੰਜਲੀ ਕੁਮਾਰੀ ਸਿੰਘ (ਮਹਿਲਾ 57 ਕਿ. ਗ੍ਰਾ.), ਵਿੰਨੀ (ਮਹਿਲਾ 60 ਕਿ. ਗ੍ਰਾ.), ਆਕਾਂਕਸ਼ਾ ਫਲਾਸਵਾਲ (ਮਹਿਲਾ 70 ਕਿ. ਗ੍ਰਾ.) ਤੋਂ ਇਲਾਵਾ ਰਾਹੁਲ ਕੁੰਡੂ (ਪੁਰਸ਼ 75 ਕਿ. ਗ੍ਰਾ.) ਆਪਣੇ ਫਾਈਨਲ ’ਚ ਹਾਰ ਗਏ, ਜਿਸ ਨਾਲ ਉਨ੍ਹਾਂ ਨੂੰ ਚਾਂਦੀ ਦੇ ਤਮਗੇ ਨਾਲ ਸਬਰ ਕਰਨਾ ਪਿਆ। ਚੰਚਲ ਦੇ ਅਯੋਗ ਐਲਾਨੇ ਜਾਣ ਤੋਂ ਬਾਅਦ ਦੂਸਰੇ ਸਥਾਨ ’ਤੇ ਰਹੀ, ਜਦਕਿ ਅੰਜਲੀ ਨੂੰ ਇੰਗਲੈਂਡ ਦੀ ਮੀਆ-ਤੀਆ ਆਯਟਨ ਕੋਲੋਂ 0-5 ਨਾਲ ਹਾਰ ਮਿਲੀ।
ਸ਼ੁਭੰਕਰ ਸ਼ਰਮਾ ਕੋਰੀਆ ’ਚ ਜੈਨੇਸਿਸ ਚੈਂਪੀਅਨਸ਼ਿਪ ’ਚ ਕੱਟ ਤੋਂ ਖੁੰਝਿਆ
NEXT STORY