ਸਪੋਰਟਸ ਡੈਸਕ— ਆਈ.ਸੀ.ਸੀ. ਵਰਲਡ ਕੱਪ-2019 'ਚ ਪਾਕਿਸਤਾਨ ਦੇ ਖਿਲਾਫ ਮੁਕਾਬਲੇ ਦੇ ਬਾਅਦ ਟੂਰਨਾਮੈਂਟ 'ਚ ਬੰਗਲਾਦੇਸ਼ ਦਾ ਸਫਰ ਖਤਮ ਹੋ ਗਿਆ। ਟੀਮ ਨੂੰ ਇਸ ਮੈਚ 'ਚ 94 ਦੌੜਾਂ ਦੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮੁਕਾਬਲੇ ਦੇ ਬਾਅਦ ਟੀਮ ਦੇ ਕਪਤਾਨ ਮਸ਼ਰਫੇ ਮੁਰਤਜਾ ਨੇ ਸੀਨੀਅਰ ਖਿਡਾਰੀ ਸ਼ਾਕਿਬ ਅਲ ਹਸਨ ਤੋਂ ਮੁਆਫੀ ਮੰਗੀ। ਮੁਰਤਜਾ ਨੇ ਮੰਨਿਆ ਕਿ ਇਸ ਟੂਰਨਾਮੈਂਟ 'ਚ ਸ਼ਾਕਿਬ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਅਤੇ ਸਾਰੀ ਟੀਮ ਉਨ੍ਹਾਂ ਦੇ ਪ੍ਰਦਰਸ਼ਨ ਦੇ ਆਸ-ਪਾਸ ਵੀ ਨਹੀਂ ਹੈ। ਸ਼ਾਕਿਬ ਇਕੱਲੇ ਟੀਮ ਨੂੰ ਜਿੱਤ ਦਿਵਾਉਂਦੇ ਰਹੇ ਪਰ ਬਦਕਿਸਮਤੀ ਨਾਲ ਉਨ੍ਹਾਂ ਨੂੰ ਬਾਕੀ ਸਾਥੀਆਂ ਤੋਂ ਓਨਾ ਸਮਰਥਨ ਨਹੀਂ ਮਿਲਿਆ ਜਿਸ ਦੀ ਟੀਮ ਨੂੰ ਜ਼ਰੂਰਤ ਸੀ। ਪਾਕਿਸਤਾਨ ਖਿਲਾਫ ਆਪਣੇ ਆਖ਼ਰੀ ਮੈਚ 'ਚ ਸ਼ਾਕਿਬ ਨੇ 64 ਦੌੜਾਂ ਦੀ ਪਾਰੀ ਖੇਡੀ ਇਸ ਦੇ ਨਾਲ ਹੀ ਉਹ ਵਰਲਡ ਕੱਪ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਵੀ ਬਣੇ।

ਸ਼ਾਕਿਬ ਨੇ ਅੱਠ ਮੈਚਾਂ 'ਚ ਅੱਠ ਪਾਰੀਆਂ 'ਚ 606 ਦੌੜਾਂ ਬਣਾਈਆਂ। ਇਸ ਵਰਲਡ ਕੱਪ 'ਚ ਉਨ੍ਹਾਂ ਨੇ ਦੋ ਸੈਂਕੜੇ ਅਤੇ ਪੰਜ ਅਰਧ ਸੈਂਕੜੇ ਲਗਾਏ। ਸ਼ਾਕਿਬ ਨੇ ਗੇਂਦ ਨਾਲ ਵੀ ਚੰਗਾ ਯੋਗਦਾਨ ਦਿੱਤਾ ਅਤੇ ਅੱਠ ਮੈਚਾਂ 'ਚ 11 ਵਿਕਟਾਂ ਲਈਆਂ। ਉਹ ਮੈਨ ਆਫ ਦਿ ਸੀਰੀਜ਼ ਦੇ ਮਜ਼ਬੂਤ ਦਾਅਵੇਦਾਰਾਂ 'ਚੋਂ ਇਕ ਹਨ। ਮੈਚ ਦੇ ਬਾਅਦ ਮੁਰਤਜਾ ਨੇ ਕਿਹਾ, ''ਮੈਨੂੰ ਲਗਦਾ ਹੈ ਕਿ ਆਖਰੀ ਦੇ ਦੋ ਮੈਚਾਂ 'ਚ ਤਾਂ ਸ਼ਾਕਿਬ ਬਿਹਤਰੀਨ ਖੇਡੇ। ਉਨ੍ਹਾਂ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਪਰ ਅਸੀਂ ਸਾਂਝੇਦਾਰੀਆਂ ਨਹੀਂ ਕਰ ਸਕੇ। ਮੈਂ ਸ਼ਾਕਿਬ ਲਈ ਇਸ ਤੋਂ ਮੁਆਫੀ ਮੰਗਣਾ ਚਾਹੁੰਦਾ ਹੈ ਕਿਉਂਕਿ ਜੇਕਰ ਅਸੀਂ ਥੋੜ੍ਹਾ ਹੋਰ ਅੱਗੇ ਆ ਕੇ ਮਿਹਨਤ ਕਰਦੇ ਤਾਂ ਨਤੀਜੇ ਕੁਝ ਹੋਰ ਹੋ ਸਕਦੇ ਸਨ। ਉਨ੍ਹਾਂ ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਫੀਲਡਿੰਗ ਸਾਰੇ ਵਿਭਾਗਾਂ 'ਚ ਚੰਗਾ ਪ੍ਰਦਰਸ਼ਨ ਕੀਤਾ। ਉਹ ਲਾਜਵਾਬ ਰਹੇ।''
ਪੇਸ ਮਿਕਸ ਡਬਲ 'ਚੋਂ ਵੀ ਬਾਹਰ, ਦਿਵਿਜ ਤੀਜੇ ਦੌਰ 'ਚ
NEXT STORY