ਨਵੀਂ ਦਿੱਲੀ— ਇੰਡੋਨੇਸ਼ੀਆ ਵਿਚ 18 ਅਗਸਤ ਤੋ ਹੋਣ ਵਾਲੀਆਂ 18ਵੀਆਂ ਏਸ਼ੀਆਈ ਖੇਡਾਂ ਤੋਂ ਪਹਿਲਾਂ ਭਾਰਤੀ ਪੁਰਸ਼ ਹਾਕੀ ਟੀਮ ਬੁੱਧਵਾਰ ਤੋਂ ਬੈਂਗਲੁਰੂ ਦੇ ਸਾਈ ਸੈਂਟਰ ਵਿਚ ਆਪਣੇ ਅਭਿਆਸ ਵਿਚ ਰੁੱਝੇਗੀ। ਹਾਕੀ ਇੰਡੀਆ (ਐੱਚ. ਆਈ.) ਨੇ ਮੰਗਲਵਾਰ ਨੂੰ ਦੱਸਿਆ ਕਿ ਅਗਸਤ ਵਿਚ ਜਕਾਰਤਾ-ਪਾਲੇਮਬੰਗ ਵਿਚ ਸ਼ਉਰੂ ਹੋ ਰਹੀਆਂ ਏਸ਼ੀਆਈ ਖੇਡਾਂ ਤੋਂ ਪਹਿਲਾਂ 18 ਮੈਂਬਰੀ ਪੁਰਸ਼ ਹਾਕੀ ਟੀਮ ਬੈਂਗਲੁਰੂ ਦੇ ਸਾਈ ਸੈਂਟਰ ਵਿਚ ਰਾਸ਼ਟਰੀ ਟੀਮ ਦੇ ਮੁੱਖ ਕੋਚ ਹਰਿੰਦਰ ਸਿੰਘ ਨੂੰ ਰਿਪੋਰਟ ਕਰੇਗੀ। ਹਾਕੀ ਇੰਡੀਆ ਦੇ ਬਿਆਨ ਵਿਚ ਹਾਲਾਂਕਿ ਰਿਪੋਰਟ ਕਰਨ ਵਾਲੇ ਖਿਡਾਰੀਆਂ ਵਿਚ 25 ਨਾਂ ਦਿੱਤੇ ਗਏ ਹਨ।
21 ਦਿਨਾਂ ਤਕ ਚੱਲੇ ਕੈਂਪ ਵਿਚ ਪੁਰਸ਼ ਟੀਮ ਨੇ ਬੰਗਲਾਦੇਸ਼, ਦੱਖਣੀ ਕੋਰੀਆ ਤੇ ਨਿਊਜ਼ੀਲੈਂਡ ਨਾਲ ਲਗਾਤਾਰ ਮੈਚ ਖੇਡੇ ਸਨ, ਜਿਸ ਤੋਂ ਬਾਅਧ ਉਸ ਨੂੰ ਕੁਝ ਸਮੇਂ ਲਈ ਆਰਾਮ ਦਿੱਤਾ ਗਿਆ ਸੀ। ਏਸ਼ੀਆਡ ਲਈ ਚੁਣੀ ਗਈ ਟੀਮ ਹੁਣ 11 ਅਗਸਤ ਤਕ ਚੱਲਣ ਵਾਲੇ ਕੈਂਪ ਵਿਚ ਤਿਆਰੀਆਂ ਨੂੰ ਆਖਰੀ ਰੂਪ ਦੇਵੇਗੀ। ਟੀਮ ਦੇ ਮੁੱਖ ਕੋਚ ਹਰਿੰਦਰ ਨੇ ਕਿਹਾ ਅਸੀਂ ਇਕ ਹਫਤੇ ਤੋਂ ਬਾਅਦ ਫਿਰ ਤੋਂ ਆਪਣੀਆਂ ਤਿਆਰੀਆਂ ਸ਼ੁਰੂ ਕਰਾਂਗੇ। ਰੁਝੇਵੇਂ ਭਰੇ ਪ੍ਰੋਗਰਾਮ ਤੋਂ ਬਾਅਦ ਟੀਮ ਨੂੰ ਆਰਾਮ ਦੀ ਲੋੜ ਸੀ।
ਏਸ਼ੀਆਡ ਵਿਚ ਪੁਰਸ਼ ਹਾਕੀ ਟੀਮ ਨੂੰ ਪੂਲ-ਏ 'ਚ ਦੱਖਣੀ ਕੋਰੀਆ, ਜਾਪਾਨ, ਸ਼੍ਰੀਲੰਕਾ, ਹਾਂਗਕਾਂਗ, ਚੀਨ ਤੇ ਇੰਡੋਨੇਸ਼ੀਆ ਨਾਲ ਰੱਖਿਆ ਗਿਆ।
ਧੋਨੀ ਨੇ ਕੀਤਾ ਸਾਈਕਲ 'ਤੇ ਸਟੰਟ (ਵੀਡੀਓ)
NEXT STORY