ਜਲੰਧਰ - ਫੀਫਾ ਵਿਸ਼ਵ ਕੱਪ ਦੌਰਾਨ ਸ਼ਾਨਦਾਰ ਗੋਲਕੀਪਿੰਗ ਲਈ ਚਰਚਾ ਵਿਚ ਆਏ ਮੈਕਸੀਕੋ ਦਾ ਗੋਲਕੀਪਰ ਜੇਵੀਅਰ ਹਰਨਾਂਡੇਜ ਬੀਤੇ ਦਿਨੀਂ ਆਪਣੀ ਗਰਲਫ੍ਰੈਂਡ ਤੇ ਇੰਸਟਾਗ੍ਰਾਮ ਮਾਡਲ ਸਾਰਾਹ ਕੋਹਾਨ ਨਾਲ ਮਿਆਮੀ ਬੀਚ 'ਤੇ ਛੁੱਟੀਆਂ ਮਨਾਉਂਦਾ ਹੋਇਆ ਦਿਸਿਆ। ਆਸਟਰੇਲੀਆ ਦੇ ਸਿਡਨੀ ਸ਼ਹਿਰ ਦੀ ਰਹਿਣ ਵਾਲੀ ਸਾਰਾਹ ਦੇ ਇੰਸਟਾਗ੍ਰਾਮ 'ਤੇ ਕਰੀਬ ਇਕ ਮਿਲੀਅਨ ਫਾਲੋਅਰਸ ਹਨ। ਉਸ ਨੇ ਕੁਕ ਆਈਸਲੈਂਡ, ਬੋਰਾਬੋਰਾ, ਹਵਾਈ, ਬਾਹਾਮਾਸ, ਯੂਰਪ ਤੇ ਸਾਊਥ ਅਮਰੀਕਾ ਦੇ ਕਈ ਬੀਚਾਂ 'ਤੇ ਹਾਟ ਫੋਟੋਸ਼ੂਟ ਕਰਵਾਏ ਹਨ। ਸਾਰਾਹ ਸੁੰਦਰ ਹੋਣ ਦੇ ਨਾਲ-ਨਾਲ ਪੜ੍ਹੀ-ਲਿਖੀ ਵੀ ਹੈ। ਉਸ ਨੇ ਹਾਵਰਡ ਯੂਨੀਵਰਸਿਟੀ ਤੇ ਕੋਲੰਬੀਆ ਯੂਨੀਵਰਸਿਟੀ ਤੋਂ ਵੱਖ-ਵੱਖ ਕੋਰਸ ਕੀਤੇ ਹਨ। ਉਥੇ ਹੀ ਜੇਵੀਅਰ ਪਹਿਲੀ ਵਾਰ ਸਪੈਨਿਸ਼ ਅਭਿਨੇਤਰੀ ਐਂਡ੍ਰੀਆ ਡਿਊਰੋ ਤੋਂ ਵੱਖ ਹੋਣ ਤੋਂ ਬਾਅਦ ਕਿਸੇ ਹੋਰ ਮਹਿਲਾ ਨਾਲ ਦਿਸਿਆ ਹੈ।

ਜ਼ਿਕਰਯੋਗ ਹੈ ਕਿ ਐਂਡ੍ਰੀਆ ਦੇ ਨਾਲ ਜੇਵੀਅਰ ਦੇ ਰਿਸ਼ਤੇ ਤਦ ਜਨਤਕ ਹੋਏ ਸਨ, ਜਦੋਂ ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਪੈਰਿਸ ਦੇ ਐਫਲ ਟਾਵਰ ਦੇ ਸਾਹਮਣੇ ਖਿੱਚੀ ਫੋਟੋ ਪਾਈ ਸੀ। ਫੋਟੋ ਵਿਚ ਜੇਵੀਅਰ ਇਕ ਲੜਕੀ ਨਾਲ ਸੀ, ਜਿਹੜੀ ਆਪਣੀ ਚਿਹਰਾ ਲੁਕਾਈ ਹੋਈ ਸੀ। ਜੇਵੀਅਰ ਨੇ ਲੋਕਾਂ ਤੋਂ ਪੁੱਛਿਆ ਸੀ ਕਿ ਦੱਸੋ ਇਹ ਲੜਕੀ ਕੌਣ ਹੈ। ਕੁਝ ਹੀ ਦੇਰ ਵਿਚ ਐਂਡ੍ਰੀਆ ਨੇ ਆਪਣੇ ਅਕਾਊਂਟ 'ਤੇ ਐਫਲ ਟਾਵਰ ਦੀ ਫੋਟੋ ਪਾ ਦਿੱਤੀ। ਲੋਕ ਸਮਝ ਗਏ ਕਿ ਦੋਵੇਂ ਇਕੱਠੇ ਹਨ ਤੇ ਡੇਟਿੰਗ ਕਰ ਰਹੇ ਹਨ। ਬੀਤੇ ਮਹੀਨੇ ਹੀ ਦੋਵਾਂ ਦੇ ਵੱਖ ਹੋਣ ਦੀਆਂ ਖਬਰਾਂ ਆਈਆਂ ਸਨ। ਮੰਨਿਆ ਜਾ ਰਿਹਾ ਹੈ ਕਿ ਜੇਵੀਅਰ ਨੇ ਸਾਰਾਹ ਦੇ ਪਿਆਰ ਵਿਚ ਪੈ ਕੇ ਐਂਡ੍ਰਿਊ ਨੂੰ ਭੁੱਲਾ ਦਿੱਤਾ ਹੈ। ਹੁਣ ਜੇਵੀਅਰ ਦੀ ਸਾਰਾਹ ਨਾਲ ਬੀਚ 'ਤੇ ਅਜਿਹੀਆਂ ਫੋਟੋਆਂ ਸਾਹਮਣੇ ਆਉਣ ਤੋਂ ਸਾਫ ਹੋ ਗਿਆ ਹੈ ਕਿ ਮੈਕਸੀਕੋ ਦਾ ਇਹ ਗੋਲਕੀਪਰ ਹੁਣ ਇੰਸਟਾਗ੍ਰਾਮ ਮਾਡਲ ਸਾਰਾਹ ਨਾਲ ਹੀ ਪਿਆਰ ਦੀਆਂ ਪੀਘਾਂ ਝੂਟ ਰਿਹਾ ਹੈ।






33,112 ਕਰੋੜ ਰੁਪਏ ਦੇ ਨਾਲ ਡਾਲਾਸ ਕਾਓਬੋਆਏ ਸਭ ਤੋਂ ਮਹਿੰਗੀ ਟੀਮ
NEXT STORY