ਮੋਂਟੇਰੀ— ਸਪੇਨ ਦੀ ਸਟਾਰ ਮਹਿਲਾ ਟੈਨਿਸ ਖਿਡਾਰਨ ਗਰਬਾਈਨੇ ਮੁਗੁਰੂਜਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮੋਂਟੇਰੀ ਟੈਨਿਸ ਟੂਰਨਾਮੈਂਟ ਦੇ ਫਾਈਨਲ 'ਚ ਜਗ੍ਹਾ ਬਣਾ ਲਈ ਹੈ। ਮੁਗੁਰੂਜਾ ਨੇ ਸੈਮੀਫਾਈਨਲ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਲੋਵਾਕਿਆ ਦੀ ਮੈਗਦਾਲੇਨਾ ਰਿਬਾਰਿਕੋਵਾ ਨੂੰ ਸਿੱਧੇ ਸੈੱਟਾਂ 'ਚ 6-2, 6-3 ਨਾਲ ਹਰਾ ਦਿੱਤਾ। ਡਬਲਯੂ. ਟੀ. ਏ. ਰੈਕਿੰਗ 'ਚ 19ਵੇਂ ਸਥਾਨ 'ਤੇ ਕਬਜ਼ਾ ਮੁਗੁਰੂਜਾ ਦਾ ਮੁਕਾਬਲਾ ਫਾਈਨਲ 'ਚ ਬੇਲਾਰੂਸ ਦੇ ਵਿਕਟੋਰੀਆ ਅਜਾਰੇਂਕਾ ਨਾਲ ਹੋਵੇਗਾ।
ਮੁਗੁਰੂਜਾ ਨੇ ਵਿਰੋਧੀ ਖਿਡਾਰੀ ਦੇ ਗੋਡੇ 'ਚ ਲੱਗੀ ਸੱਟ ਦਾ ਫਾਇਦਾ ਚੁੱਕਿਆ ਤੇ ਮੈਚ ਦੀ ਸ਼ੁਰੂਆਤ 'ਚ ਹੀ ਉਸਦੀ ਸਰਵਿਸ ਬ੍ਰੇਕ ਕਰਦੇ ਹੋਏ 4-0 ਦੀ ਬੜ੍ਹਤ ਬਣਾ ਲਈ। ਰਿਬਾਰਿਕੋਵਾ ਨੇ ਵਾਪਸੀ ਕਰਦੇ ਹੋਏ ਕੋਸ਼ਿਸ਼ ਕੀਤੀ ਪਰ 6-2 ਨਾਲ ਸੈੱਟ 'ਚ ਹਾਰ ਗਈ। ਦੂਸਰੇ ਸੈੱਟ 'ਚ ਵੀ ਸਪੈਨਿਸ਼ ਖਿਡਾਰੀ ਦੀ ਸ਼ੁਰੂਆਤ ਸ਼ਾਨਦਾਰ ਰਹੀ ਤੇ ਉਸ ਨੇ 4-1 ਨਾਲ ਬੜ੍ਹਤ ਬਣਾ ਲਈ। ਰਿਬਾਰਿਕੋਵਾ ਨੇ ਸੱਤਵੇਂ ਗੇਮ 'ਚ ਮੁਗੁਰੂਜਾ ਦੀ ਸਰਵਿਸ ਬ੍ਰੇਕ ਕੀਤੀ ਪਰ ਇਸ ਵਾਰ ਵੀ ਉਸ ਨੂੰ ਨਿਰਾਸ਼ਾ ਹੱਥ ਲੱਗੀ ਤੇ ਉਹ 6-3 ਨਾਲ ਸੈੱਟ ਹਾਰ ਗਈ।
ਲਿਨ ਡੈਨ ਬਣੇ ਮਲੇਸ਼ੀਆ ਓਪਨ ਚੈਂਪੀਅਨ
NEXT STORY