ਜਗ ਬਾਣੀ ਸਪੈਸ਼ਲ— ਭਾਰਤੀ ਟੀਮ ਦੇ ਸਾਬਕਾ ਵਨਡੇ ਕਪਤਾਨ ਮਹਿੰਦਰ ਸਿੰਘ ਧੋਨੀ ਕ੍ਰਿਕਟ 'ਚ ਆਪਣੇ ਵਧੀਆ ਪ੍ਰਦਰਸ਼ਨ ਨਾਲ ਸਾਰੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ। ਉਨ੍ਹਾਂ ਨੇ 13 ਸਾਲ ਪਹਿਲਾਂ ਬੰਗਲਾਦੇਸ਼ 'ਚ ਅੱਜ ਦੇ ਦਿਨ (23 ਦਸੰਬਰ) ਵਨਡੇ ਕ੍ਰਿਕਟ 'ਚ ਆਪਣੇ ਕੌਮਾਂਤਰੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਆਓ ਜਾਣਦੇ ਹਾਂ ਧੋਨੀ ਕੇ ਕਰੀਅਰ ਦਾ ਹੁਣ ਤੱਕ ਦਾ ਸਫਰ—

ਧੋਨੀ ਦੇ ਕਰੀਅਰ ਦਾ ਟਰਨਿੰਗ ਪੁਆਇੰਟ
ਧੋਨੀ ਨੇ ਕ੍ਰਿਕਟ ਕਰੀਅਰ ਦੀ ਸ਼ੁਰੂਆਤ 2003-04 'ਚ ਇੰਡੀਆ ਏ ਟੀਮ ਵਲੋਂ ਕੀਤੀ ਸੀ। ਇਹ ਟੂਰ ਧੋਨੀ ਦੇ ਕਰੀਅਰ ਦਾ ਟਰਨਿੰਗ ਪੁਆਇੰਟ ਸਾਬਤ ਹੋਇਆ। ਕੀਨੀਆ ਦੌਰੇ 'ਤੇ ਭਾਰਤ ਏ ਅਤੇ ਪਾਕਿਸਤਾਨ ਏ ਵਿਚਾਲੇ ਖੇਡੀ ਗਈ ਤ੍ਰਿਕੋਣੀ ਸੀਰੀਜ਼ 'ਚ ਧੋਨੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇੱਥੇ ਖੇਡੀਆਂ ਗਈਆਂ 6 ਪਾਰੀਆਂ 'ਚ ਮਾਹੀ ਨੇ 2 ਸੈਂਕੜਿਆਂ ਸਮੇਤ ਕੁਲ 362 ਦੌੜਾਂ ਬਣਾਈਆਂ। ਧੋਨੀ ਦੇ ਇਸ ਪ੍ਰਦਰਸ਼ਨ ਨਾਲ ਭਾਰਤੀ ਟੀਮ ਦੇ ਉਸ ਸਮੇਂ ਦੇ ਕਪਤਾਨ ਸੌਰਵ ਗਾਂਗੁਲੀ ਬਹੁਤ ਪ੍ਰਭਾਵਿਤ ਹੋਏ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਭਾਰਤੀ ਟੀਮ 'ਚ ਖੇਡਣ ਦਾ ਮੌਕਾ ਮਿਲਿਆ।

ਡੈਬਿਊ ਮੈਚ 'ਚ ਧੋਨੀ ਦਾ ਸਕੋਰ ਜ਼ੀਰੋ
ਮਹਿੰਦਰ ਸਿੰਘ ਧੋਨੀ ਨੇ ਆਪਣੀ ਪਹਿਲੀ ਕੌਮਾਂਤਰੀ ਪਾਰੀ 'ਚ 0 ਦੌੜਾਂ ਬਣਾਈਆਂ ਸੀ। ਇਨ੍ਹਾਂ ਨੇ ਆਪਣੀ ਕੌਮਾਂਤਰੀ ਪਾਰੀ ਬੰਗਲਾਦੇਸ਼ ਖਿਲਾਫ ਖੇਡੀ ਅਤੇ ਪਹਿਲੇ ਮੈਚ 'ਚ 7ਵੇਂ ਨੰਬਰ 'ਤੇ ਖੇਡਣ ਆਏ ਅਤੇ ਉਹ ਪਹਿਲੀ ਹੀ ਗੇਂਦ 'ਤੇ ਦੌੜਾਂ ਆਊਟ ਹੋ ਗਏ।
ਧੋਨੀ ਨੇ 5ਵੇਂ ਵਨਡੇ 'ਚ ਕੀਤਾ ਕਮਾਲ
ਵਿਸ਼ਾਖਾਪਟਨਮ ਦੇ ਮੈਦਾਨ 'ਚ 2004-05 'ਚ ਪਾਕਿਸਤਾਨ ਖਿਲਾਫ ਧੋਨੀ ਆਪਣੇ ਕਰੀਅਰ ਦਾ 5ਵਾਂ ਮੈਚ ਖੇਡ ਰਹੇ ਸੀ ਕਿ ਉਨ੍ਹਾਂ ਨੂੰ ਨੰਬਰ-3 'ਤੇ ਬੱਲੇਬਾਜ਼ੀ ਕਰਨ ਭੇਜਿਆ। ਧੋਨੀ ਨੇ 148 ਦੌੜਾਂ ਦੀ ਪਾਰੀ ਖੇਡ ਕੇ ਇਤਿਹਾਸ ਰਚ ਦਿੱਤਾ। ਇਸ ਮੈਚ 'ਚ ਧੋਨੀ ਨੇ 15 ਚੌਕੇ ਅਤੇ 4 ਛੱਕੇ ਲਗਾਏ।

ਟੀ-20, ਵਨਡੇ ਅਤੇ ਟੈਸਟ ਮੈਚਾਂ 'ਚ ਮਿਲ ਗਈ ਕਪਤਾਨੀ
ਇਸ ਤੋਂ ਬਾਅਦ ਟੀ-20 ਕ੍ਰਿਕਟ ਸ਼ੁਰੂ ਹੋਇਆ ਅਤੇ ਧੋਨੀ ਨੂੰ ਇਸ ਦਾ ਕਪਤਾਨ ਚੁਣਿਆ ਗਿਆ। ਧੋਨੀ ਨੇ ਆਪਣੀ ਕਪਤਾਨੀ 'ਚ ਪਹਿਲਾ ਹੀ ਟੀ-20 ਵਿਸ਼ਵ ਕੱਪ ਭਾਰਤ ਦੀ ਝੋਲੀ 'ਚ ਪਾ ਦਿੱਤਾ। ਇਸ ਤੋਂ ਬਾਅਦ ਧੋਨੀ ਨੂੰ ਵਨਡੇ ਅਤੇ ਫਿਰ ਟੈਸਟ ਟੀਮ ਦੀ ਕਪਤਾਨੀ ਵੀ ਮਿਲ ਗਈ।
183 ਅਜੇਤੂ ਦੌੜਾਂ ਹਨ ਧੋਨੀ ਦਾ ਸਰਵਸ਼੍ਰੇਸ਼ਠ ਸਕੋਰ
ਸਾਲ 2005 'ਚ ਸ਼੍ਰੀਲੰਕਾ ਖਿਲਾਫ ਜੈਪੁਰ 'ਚ ਖੇਡੇ ਗਏ ਇਕ ਮੈਚ 'ਚ ਭਾਰਤੀ ਟੀਮ 299 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੀ ਸੀ। ਇਸ ਮੈਚ 'ਚ ਧੋਨੀ ਨੂੰ ਨੰਬਰ 3 'ਤੇ ਬੱਲੇਬਾਜ਼ ਕਰਨ ਭੇਜਿਆ ਗਿਆ। ਧੋਨੀ ਨੇ ਇੱਥੇ ਜ਼ਬਰਦਸਤ ਬੱਲੇਬਾਜ਼ੀ ਕਰ ਕੇ 145 ਗੇਂਦਾਂ 'ਤੇ ਅਜੇਤੂ 183 ਦੌੜਾਂ ਬਣਾ ਕੇ ਭਾਰਤ ਨੂੰ ਜਿੱਤ ਦਿਵਾਈ ਸੀ। ਇਹ ਦੁਨੀਆ ਦੇ ਕਿਸੇ ਵੀ ਵਿਕਟਕੀਪਰ ਬੱਲੇਬਾਜ਼ ਵਲੋਂ ਬਣਾਏ ਗਏ ਸਭ ਤੋਂ ਜ਼ਿਆਦਾ ਸਕੋਰ ਹਨ।
ਹੁਣ ਤਕ ਧੋਨੀ ਨੇ ਵਨਡੇ 'ਚ ਬਣਾਈਆਂ 9898 ਦੌੜਾਂ
ਸੀਮਿਤ ਓਵਰਾਂ 'ਚ ਭਾਰਤ ਦੇ ਕਪਤਾਨ ਧੋਨੀ ਹੁਣ ਤਕ 312 ਮੈਚ ਖੇਡ ਚੁੱਕੇ ਹਨ ਅਤੇ ਤਕਰੀਬਨ 51 ਦੀ ਔਸਤ ਨਾਲ ਖੇਡ ਰਹੇ ਧੋਨੀ 9110 ਦੌੜਾਂ ਬਣਾ ਚੁੱਕੇ ਹਨ, ਜਿਸ 'ਚ 10 ਸੈਂਕੜੇ ਅਤੇ 67 ਅਰਧ ਸੈਂਕੜੇ ਸ਼ਾਮਲ ਹਨ।
ਵਿਰਾਟ-ਅਨੁਸ਼ਕਾ ਦੇ ਵਿਆਹ ਨੂੰ ਲੈ ਕੇ ਰਣਬੀਰ ਨੇ ਕੀਤਾ ਅਜਿਹਾ ਮਜ਼ਾਕ
NEXT STORY