ਮੈਲਬੌਰਨ (ਵਾਰਤਾ) : ਜਾਪਾਨ ਦੀ ਨਾਓਮੀ ਓਸਾਕਾ ਨੇ ਆਪਣਾ ਦਬਦਬਾ ਬਰਕਰਾਰ ਰੱਖਦੇ ਹੋਏ ਅਮਰੀਕਾ ਦੀ ਜੈਨੀਫਰ ਬ੍ਰਾਡੀ ਨੂੰ ਸ਼ਨੀਵਾਰ ਨੂੰ ਲਗਾਤਾਰ ਸੈਟਾਂ ਵਿਚ 6-4, 6-3 ਨਾਲ ਹਰਾ ਕੇ ਸਾਲ ਦੇ ਪਹਿਲੇ ਗ੍ਰੈਂਡ ਸਲੇਮ ਆਸਟ੍ਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦਾ ਮਹਿਲਾ ਏਕਲ ਖ਼ਿਤਾਬ ਜਿੱਤ ਲਿਆ।
ਓਸਾਕਾ ਦਾ ਇਹ ਚੌਥਾ ਗ੍ਰੈਂਡ ਸਲੇਮ ਖ਼ਿਤਾਬ ਹੈ। ਓਸਾਕਾ ਨੇ ਦੂਜੀ ਵਾਰ ਆਸਟ੍ਰੇਲੀਅਨ ਓਪਨ ਦਾ ਖ਼ਿਤਾਬ ਜਿੱਤਿਆ ਹੈ। ਉਨ੍ਹਾਂ ਨੇ ਇਸ ਤੋਂ ਪਹਿਲਾਂ 2019 ਵਿਚ ਵੀ ਆਸਟ੍ਰੇਲੀਅਨ ਓਪਨ ਦਾ ਖ਼ਿਤਾਬ ਜਿੱਤਿਆ ਸੀ। ਓਸਾਕਾ ਨੇ 2018 ਅਤੇ 2020 ਵਿਚ ਯੂ.ਐਸ. ਓਪਨ ਦਾ ਖ਼ਿਤਾਬ ਜਿੱਤਿਆ ਹੈ। ਤੀਜੀ ਸੀਡ ਓਸਾਕਾ ਨੇ 22ਵੀਂ ਸੀਡ ਬ੍ਰਾਡੀ ਨੂੰ ਇਕ ਘੰਟੇ 17 ਮਿੰਟ ਵਿਚ ਹਰਾਇਆ ਹੈ।
IPL ਨੀਲਾਮੀ ’ਚ 16.25 ਕਰੋੜ ’ਚ ਵਿਕਣ ਵਾਲੇ ਕ੍ਰਿਸ ਮੌਰਿਸ ਨੇ ਖੇਡੀ ਸ਼ਾਨਦਾਰ ਪਾਰੀ, 8 ਗੇਂਦਾਂ ’ਚ ਬਣਾਏ ਇੰਨੇ ਸਕੋਰ
NEXT STORY