ਨਵੀਂ ਦਿੱਲੀ— ਨਤਾਸ਼ਾ ਪਲਹਾ ਅਤੇ ਮਹਿਕ ਜੈਨ ਵਿਚਾਲੇ ਫੇਨੇਸਤਾ ਓਪਨ ਰਾਸ਼ਟਰੀ ਟੈਨਿਸ ਚੈਂਪੀਅਨਸ਼ਿਪ ਦਾ ਮਹਿਲਾ ਸਿੰਗਲ ਦਾ ਖਿਤਾਬੀ ਮੁਕਾਬਲਾ ਖੇਡਿਆ ਜਾਵੇਗਾ। ਗੋਵਾ ਦੀ ਨਤਾਸ਼ਾ ਨੇ ਸ਼ੁੱਕਰਵਾਰ ਨੂੰ ਟੂਰਨਾਮੈਂਟ ਦਾ ਸਭ ਤੋਂ ਵੱਡਾ ਉਲਟਫੇਰ ਕਰਦੇ ਹੋਏ ਚੋਟੀ ਦਾ ਦਰਜਾ ਪ੍ਰਾਪਤ ਜ਼ੀਲ ਦੇਸਾਈ ਨੂੰ ਸੈਮੀਫਾਈਨਲ 'ਚ 4-6, 6-4, 6-0 ਨਾਲ ਹਰਾਇਆ। ਨਤਾਸ਼ਾ ਦੇ ਸਾਹਮਣੇ ਹੁਣ ਫਾਈਨਲ 'ਚ ਦੂਜਾ ਦਰਜਾ ਪ੍ਰਾਪਤ ਮਹਿਕ ਦੀ ਚੁਣੌਤੀ ਹੋਵੇਗੀ। ਮਹਿਕ ਨੇ ਦੂਜੇ ਸੈਮੀਫਾਈਨਲ 'ਚ ਸੰਘਰਸ਼ਪੂਰਨ ਪ੍ਰਦਰਸ਼ਨ ਕਰਦੇ ਹੋਏ ਦਿੱਲੀ ਦੀ ਪ੍ਰੇਰਣਾ ਭਾਂਬਰੀ ਨੂੰ 7-6, 4-6, 6-3 ਨਾਲ ਹਰਾਇਆ।
ਪੁਰਸ਼ ਸਿੰਗਲ ਵਰਗ ਦਾ ਫਾਈਨਲ ਅਰਜੁਨ ਕਾੜੇ ਅਤੇ ਸਿਥਾਰਥ ਵਿਸ਼ਵਕਰਮਾ ਵਿਚਾਲੇ ਖੇਡਿਆ ਜਾਵੇਗਾ। ਅਰਜੁਨ ਨੇ ਤੀਜਾ ਦਰਜਾ ਪ੍ਰਾਪਤ ਸਿਧਾਰਥ ਰਾਵਤ ਨੂੰ ਸੈਮੀਫਾਈਨਲ 'ਚ 2-6, 7-6, 6-2 ਨਾਲ ਹਰਾਇਆ ਜਦਕਿ ਦੂਜੇ ਸੈਮੀਫਾਈਨਲ 'ਚ ਸਿਧਾਰਥ ਨੇ ਨਿਤਿਨ ਸਿਨ੍ਹਾ ਨੂੰ 6-3, 6-2 ਨਾਲ ਹਰਾਇਆ। ਲੜਕਿਆਂ ਦੇ ਅੰਡਰ-18 ਵਰਗ ਦਾ ਫਾਈਨਲ ਸਿਧਾਂਤ ਬੰਟੀਆ ਅਤੇ ਕੈਲਵਿਨ ਗੋਲਮੇਈ ਵਿਚਾਲੇ ਖੇਡਿਆ ਜਾਵੇਗਾ। ਸੈਮੀਫਾਈਨਲ 'ਚ ਸਿਧਾਂਤ ਨੇ ਮਾਧਵਿਨ ਕਾਮਤ ਨੂੰ 6-3, 6-2 ਅਤੇ ਕੈਲਵਿਨ ਨੇ ਦ੍ਰੋਣ ਵਾਲੀਆ ਨੂੰ 6-3, 7-6 ਨਾਲ ਹਰਾਇਆ।
ਆਈਸਲੈਂਡ ਵਿਚ 'ਪਾਸ਼ ਇਨ ਬੇਕਸ' ਦੇ ਨਾਂ ਨਾਲ ਮਸ਼ਹੂਰ ਹੋਈ ਅਲੈਗਜ਼ੈਂਡਰਾ-ਸਿਗਰਸਨ ਦੀ ਜੋੜੀ
NEXT STORY