ਨਵੀਂ ਦਿੱਲੀ— ਭਾਰਤੀ ਅੰਡਰ-16 ਰਾਸ਼ਟਰੀ ਫੁੱਟਬਾਲ ਟੀਮ ਨੇ ਸ਼ਨੀਵਾਰ ਨੂੰ ਤੁਰਕੀ ਦੇ ਦੌਰੇ ਦੇ ਦੌਰਾਨ ਅਭਿਆਸ ਮੈਚ 'ਚ ਸਥਾਨਕ ਟੀਮ ਬੇਸਿਕਟਾਸ ਨੂੰ 5-1 ਨਾਲ ਹਰਾਇਆ । ਭਾਰਤ ਟੀਮ ਲਈ ਵਿਕਰਮ ਪ੍ਰਤਾਪ ਸਿੰਘ ਨੇ ਹੈਟ੍ਰਿਕ ਲਗਾਈ। ਉਨ੍ਹਾਂ ਨੇ ਤੀਜੇ, 40ਵੇਂ ਅਤੇ 52ਵੇਂ ਮਿੰਟ 'ਚ ਤਿੰਨ ਗੋਲ ਦਾਗੇ।
ਉਨ੍ਹਾਂ ਤੋਂ ਇਲਾਵਾ ਰੋਹਿਤ ਦਾਨੂ ਨੇ 81ਵੇਂ ਅਤੇ ਭੁਵੇਂਸ਼ ਨੇ 87ਵੇਂ ਮਿੰਟ 'ਚ ਗੋਲ ਕੀਤੇ। ਤੁਰਕੀ ਲਈ ਇਕਮਾਤਰ ਗੋਲ 85ਵੇਂ ਮਿੰਟ 'ਚ ਹੋਇਆ। ਏ.ਐੱਫ.ਸੀ. ਅੰਡਰ-16 ਚੈਂਪੀਅਨਸ਼ਿਪ ਫਾਈਨਲ ਦੇ ਲਈ ਸਿਰਫ ਇਕ ਮਹੀਨੇ ਦਾ ਸਮਾਂ ਬਚਿਆ ਹੈ ਅਤੇ ਟੀਮ ਆਪਣੀਆਂ ਤਿਆਰੀਆਂ ਦੇ ਅੰਤਿਮ ਪੜਾਅ 'ਚ ਹੈ।
ਏਅਰਪੋਰਟ 'ਤੇ ਨਜ਼ਰਾਂ ਗੱਡਣ ਵਾਲੇ ਕਰਮਚਾਰੀਆਂ 'ਤੇ ਭੜਕੀ WWE ਸਟਾਰ ਪੇਜੇ
NEXT STORY