ਲੰਡਨ : ਇੰਗਲੈਂਡ ਦਾ ਤੇਜ਼ ਗੇਂਦਬਾਜ਼ ਓਲੀ ਸਟੋਨ ਪਿੱਠ ਦੀ ਸੱਟ ਦੇ ਕਾਰਨ ਵਿੰਡੀਜ਼ ਦੌਰੇ ਵਿਚ ਨਹੀਂ ਖੇਡ ਸਕੇਗਾ। ਐਤਵਾਰ ਨੂੰ ਅਭਿਆਸ ਸੈਸ਼ਨ ਵਿਚ ਹਿੱਸਾ ਲੈਣ ਤੋਂ ਬਾਅਦ ਸਟੋਨ ਪਿੱਠ ਦੇ ਹੇਠਲੇ ਹਿੱਸੇ 'ਚ ਖਿੱਚ ਪੈ ਗਈ। ਬਾਰਬਾਡੋਸ 'ਚ ਕਰਾਏ ਗਏ ਸਕੈਨ ਤੋਂ ਪੁਸ਼ਟੀ ਹੋਈ ਕਿ ਉਸ ਦੀ ਸੱਟ ਗੰਭੀਰ ਹੈ, ਜਿਸ ਨਾਲ ਵਿੰਡੀਜ਼ ਖਿਲਾਫ ਟੈਸਟ ਵਿਚ ਉਹ ਨਹੀਂ ਖੇਡ ਸਕਣਗੇ।

ਸਟੋਨ ਨੇ 3 ਮੈਚਾਂ ਦੀ ਸੀਰੀਜ਼ ਵਿਚ ਟੈਸਟ ਡੈਬਿਯੂ ਦੀ ਉਮੀਦ ਲਾਈ ਸੀ ਪਰ ਵਾਰਵਿਕਸ਼ਰ ਦੇ ਇਸ ਤੇਜ਼ ਗੇਂਦਬਾਜ਼ ਨੂੰ 5 ਦਿਨਾ ਕ੍ਰਿਕਟ ਵਿਚ ਸ਼ੁਰੂਆਤ ਦੀ ਉਡੀਕ ਕਰਨੀ ਹੋਵੇਗੀ। ਇੰਗਲੈਂਡ ਅਤੇ ਵੇਲਸ ਕ੍ਰਿਕਟ ਬੋਰਡ ਦੇ ਬਿਆਨ ਮੁਤਾਬਕ, ''ਸਕੈਨ ਤੋਂ ਬਾਅਦ ਪਤਾ ਚੱਲਿਆ ਕਿ ਓਲੀ ਸਟੋਨ ਦੀ ਪਿੱਠ ਹੇਠ ਸੱਟ ਹੈ। ਉਹ ਇਸ ਹਫਤੇ ਦੇ ਆਖਿਰ ਤੱਕ ਕੈਰੇਬੀਆਈ ਧਰਤੀ ਤੋਂ ਆਪਣੇ ਵਤਨ ਪਰਤ ਆਉਣਗੇ ਅਤੇ ਫਿਰ ਇੱਥੇ ਹੀ ਪ੍ਰੈਕਟਿਸ ਕਰਨਗੇ।
ਹਾਕੀ ਤਾਮਿਲਨਾਡੂ ਅਤੇ ਸਾਈ ਰਾਸ਼ਟਰੀ ਹਾਕੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ
NEXT STORY