ਜਲੰਧਰ— ਹਾਕੀ ਦੇ ਮਹਾਨ ਖਿਡਾਰੀ ਤੇ ਸਾਬਕਾ ਓਲੰਪਿਅਨ ਬਲਬੀਰ ਸਿੰਘ ਸੀਨੀਅਰ ਦੇ ਓਲੰਪਿਕ ਬਲੇਜ਼ਰ ਦੀ ਚੋਰੀ ਦੇ ਮਾਮਲੇ ਵਿੱਚ ਪਟਿਆਲਾ ਪੁਲਸ ਨੇ ਅਣਪਛਾਤੇ ਲੋਕਾਂ ਖਿਲਾਫ ਕੇਸ ਦਰਜ ਕੀਤਾ ਹੈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਐੱਫ ਆਈ ਆਰ ਨੰਬਰ 234 ਅਨੁਸਾਰ ਬਲਬੀਰ ਸਿੰਘ ਸੀਨੀਅਰ ਨੇ 1985 ਵਿੱਚ ਭਾਰਤੀ ਖੇਡ ਅਥਾਰਟੀ (ਸਾਈ) ਦੇ ਸਕੱਤਰ ਨੂੰ ਬਲੇਜ਼ਰ ਦਿੱਤਾ ਸੀ। ਇਹ ਬਲੇਜ਼ਰ 1956 ਦੇ ਮੈਲਬਰਨ ਓਲੰਪਿਕ ਦਾ ਸੀ। 94 ਸਾਲਾ ਬਲਬੀਰ ਸਿੰਘ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ 1985 ਵਿੱਚ ਉਨ੍ਹਾਂ ਨੇ ਆਪਣਾ ਓਲੰਪਿਕ ਬਲੇਜ਼ਰ ਤਮਗਾ ਤੇ ਹੋਰ ਯਾਦਗਾਰੀ ਵਸਤੂਆਂ ਦਿੱਲੀ ਵਿੱਚ ਕੌਮੀ ਖੇਡ ਅਜਾਇਬ ਘਰ ਵਿੱਚ ਰੱਖਣ ਲਈ ਸਾਈ ਦੇ ਤਤਕਾਲੀ ਸਕੱਤਰ ਨੂੰ ਦਿੱਤੀਆਂ ਸਨ।
ਕੀਨੀਆ ਦੇ ਕਿਪਚੋਗੇ ਨੇ ਤੋੜਿਆ ਮੈਰਾਥਨ ਵਿਸ਼ਵ ਰਿਕਾਰਡ
NEXT STORY