ਇਸਲਾਮਾਬਾਦ— ਇੰਗਲੈਂਡ 'ਚ ਖੇਡੇ ਗਏ ਵਰਲਡ ਕੱਪ 2017 'ਚ ਪਾਕਿਸਤਾਨ ਦੀ ਮਹਿਲਾ ਕ੍ਰਿਕਟ ਟੀਮ ਦਾ ਪ੍ਰਦਰਸ਼ਨ ਬੇਹੱਦ ਸ਼ਰਮਨਾਕ ਰਿਹਾ ਸੀ। ਪਾਕਿਸਤਾਨ ਮਹਿਲਾ ਕ੍ਰਿਕਟ ਟੀਮ ਇਸ ਟੂਰਨਾਮੈਂਟ 'ਚ ਇਕ ਵੀ ਮੈਚ ਜਿੱਤਣ 'ਚ ਕਾਮਯਾਬ ਨਹੀਂ ਹੋ ਸਕੀ। 7 ਟੀਮਾਂ ਦੇ ਖਿਲਾਫ ਖੇਡੇ ਗਏ ਮੈਚਾਂ 'ਚ ਪਾਕਿਸਤਾਨ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਜਿਸ ਤੋਂ ਬਾਅਦ ਪਾਕਿਸਤਾਨ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਸਨਾ ਮੀਰ ਨੂੰ ਤਮਾਮ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਟੀਮ ਪ੍ਰਬੰਧਨ 'ਤੇ ਵੀ ਕਈ ਸਵਾਲ ਉੱਠੇ ਸਨ।
ਇਸ ਦੇ ਨਾਲ ਹੀ ਹੁਣ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਇਕ ਵੱਡਾ ਕਦਮ ਚੁੱਕਿਆ ਹੈ। ਪੀ. ਸੀ. ਬੀ. ਨੇ ਸੋਮਵਾਰ ਨੂੰ ਮਾਰਕ ਕੋਲਸ ਨੂੰ ਮਹਿਲਾ ਕ੍ਰਿਕਟ ਟੀਮ ਦਾ ਨਵਾਂ ਕੋਚ ਨਿਯੁਕਤ ਕੀਤਾ। ਇਸ ਦੌਰਾਨ ਪੀ. ਸੀ. ਬੀ. ਦੇ ਚੈਅਰਮੇਨ ਨਜਾਮ ਸੇਠੀ ਨੇ ਕਿਹਾ ਕਿ ਅਸੀਂ ਹੁਣ ਤੱਕ ਕਈ ਪਾਕਿਸਤਾਨੀ ਕੋਚ ਦੇਖੇ, ਪਰ ਕੋਈ ਵੀ ਸਹੀ ਨਤੀਜਾ ਨਹੀਂ ਦੇ ਸਕਿਆ।

ਸੇਠੀ ਨੇ ਕਿਹਾ ਕਿ ਹੁਣ ਚੀਜ਼ਾਂ ਨੂੰ ਜ਼ਿਆਦਾ ਧਿਆਨ 'ਚ ਰੱਖਣ ਦਾ ਸਮਾਂ ਆ ਗਿਆ ਹੈ ਅਤੇ ਅਸੀਂ ਮਹਿਲਾ ਕ੍ਰਿਕਟ ਟੀਮ ਨੂੰ ਵੀ ਪੁਰਸ਼ ਕ੍ਰਿਕਟ ਟੀਮ ਦੀ ਤਰ੍ਹਾਂ ਸਫਲ ਬਣਾਉਣਾ ਚਾਹੁੰਦੇ ਹਾਂ। ਸਾਡਾ ਇਰਾਦਾ ਇਕ ਪੇਸ਼ੇਵਰ ਪ੍ਰਬੰਧਕ ਦੇ ਨਿਰਮਾਣ ਦਾ ਹੈ ਤਾਂ ਜੋਂ ਸਾਨੂੰ ਭਵਿੱਖ 'ਚ ਵਧੀਆ ਨਤੀਜਾ ਦੇ ਸਕੇ । ਕੋਲਸ ਇਸ ਤੋਂ ਪਹਿਲਾਂ ਵਾਇਕਾਟੋ ਵੈਲੀ ਟੀਮ ਦੇ ਕੋਚ ਰਹਿ ਚੁੱਕੇ ਹਨ। ਉਸ ਨੇ ਨਿਊਜ਼ੀਲੈਂਡ ਦੇ ਨਾਰਥ ਡਿਸਟ੍ਰਿਕਟ ਦੇ ਕੋਚ ਦਾ ਕੰਮ ਵੀ ਸੰਭਾਲਿਆ ਹੈ।
ਹੀਰੋ ਪ੍ਰੋ ਐਮ ਗੋਲਫ 'ਚ ਨਜ਼ਰ ਆਉਣਗੇ ਮਹਾਨ ਫੁੱਟਬਾਲਰ, ਕ੍ਰਿਕਟਰ ਅਤੇ ਗੋਲਫਰ
NEXT STORY