ਨਵੀਂ ਦਿੱਲੀ— ਰੇਡਰ ਸਿਧਾਰਥ ਦੇਸਾਈ ਦੇ ਸੱਤ ਅੰਕ ਅਤੇ ਡਿਫੈਂਸਿਵ ਤਿਕੜੀ ਫਜ਼ਲ ਅਤਰਾਚਲੀ, ਸੁਰਿੰਦਰ ਸਿੰਘ ਅਤੇ ਧਰਮਰਾਜ ਚੇਲਾਰਥਨ ਦੇ ਦਮਦਾਰ ਖੇਡ ਦੇ ਦਮ 'ਤੇ ਯੂ ਮੁੰਬਾ ਨੇ ਪ੍ਰੋ ਕਬੱਡੀ ਲੀਗ ਦੇ ਛੇਵੇਂ ਸੈਸ਼ਨ ਦੇ ਮੈਚ 'ਚ ਸ਼ਨੀਵਾਰ ਨੂੰ ਬੰਗਾਲ ਵਾਰੀਅਰਸ ਨੂੰ 31-20 ਨਾਲ ਹਰਾ ਦਿੱਤਾ। ਫਜ਼ਲ, ਸੁਰਿੰਦਰ ਅਤੇ ਧਰਮਰਾਜ ਨੇ ਮਿਲ ਕੇ 11 ਅੰਕ ਬਣਾਏ।
ਬੰਗਾਲ ਵਾਰੀਅਰਸ ਲਈ ਮਨਿੰਦਰ ਸਿੰਘ ਨੇ ਸਭ ਤੋਂ ਜ਼ਿਆਦਾ ਪੰਜ ਅੰਕ ਬਣਾਏ। ਮੈਚ 'ਚ ਦੋਹਾਂ ਟੀਮਾਂ ਨੇ ਰੱਖਿਆਤਮਕ ਖੇਡ ਨਾਲ ਸ਼ੁਰੂਆਤ ਕੀਤੀ। ਸ਼ੁਰੂਆਤੀ 10 ਮਿੰਟ 'ਚ ਦੋਵੇਂ ਟੀਮਾਂ 5-5 ਦੀ ਬਰਾਬਰੀ 'ਤੇ ਸੀ ਪਰ ਹਾਫ ਟਾਈਮ ਤਕ ਯੂ ਮੁੰਬਾ ਨੇ ਆਪਣਾ ਵਾਧਾ 15-9 ਕਰ ਲਿਆ। ਬੰਗਾਲ ਵਾਰੀਅਰਸ ਦੇ ਰੇਡਰਸ ਨੇ ਵਾਪਸੀ ਦੀ ਕੋਸ਼ਿਸ ਕੀਤੀ ਪਰ ਯੂ ਮੁੰਬਾ ਦੇ ਖਿਡਾਰੀਆਂ ਨੇ ਉਨ੍ਹਾਂ ਨੂੰ ਮੌਕਾ ਨਹੀਂ ਦਿੱਤਾ ਅਤੇ ਟੀਮ ਨੇ 31-20 ਨਾਲ ਜਿੱਤ ਦਰਜ ਕੀਤੀ।
ਪਲੇਅਰ ਨਹੀਂ ਆਸਟਰੇਲੀਆਈ ਦਰਸ਼ਕਾਂ ਨੇ ਕਰ ਦਿੱਤੀ ਕੋਹਲੀ ਦੀ ਹੂਟਿੰਗ, ਪੋਂਟਿੰਗ ਨੇ ਕੀਤੀ ਆਲੋਚਨਾ
NEXT STORY