ਪਟਿਆਲਾ (ਪ੍ਰਤਿਭਾ)- ਮੇਜ਼ਬਾਨ ਪੰਜਾਬ ਨੇ 8ਵੀਂ ਧਰੁਵ ਪਾਂਡਵ ਕ੍ਰਿਕਟ ਟਰਾਫੀ ਵਿਚ ਮੱਧ ਪ੍ਰਦੇਸ਼ ਨਾਲ ਡਰਾਅ ਖੇਡਿਆ। ਪਾਰੀ ਦੀ ਬੜ੍ਹਤ ਨਾਲ ਮੱਧ ਪ੍ਰਦੇਸ਼ ਨੂੰ 3 ਅਤੇ ਪੰਜਾਬ ਨੂੰ 1 ਅੰਕ ਹਾਸਲ ਹੋਇਆ। ਹੋਰ ਮੈਚ ਵਿਚ ਹਿਮਾਚਲ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿਚਾਲੇ ਮੈਚ ਡਰਾਅ ਰਿਹਾ। ਪਾਰੀ ਦੀ ਬੜ੍ਹਤ ਨਾਲ ਹਿਮਾਚਲ ਨੂੰ 3 ਅਤੇ ਛੱਤੀਸਗੜ੍ਹ ਨੂੰ 1 ਅੰਕ ਮਿਲਿਆ।
ਧਰੁਵ ਪਾਂਡਵ ਸਟੇਡੀਅਮ ਵਿਚ ਖੇਡੇ ਜਾ ਰਹੇ ਮੈਚ ਦੇ ਦੂਸਰੇ ਦਿਨ ਪੰਜਾਬ ਦੀਆਂ 261 ਦੌੜਾਂ ਦੇ ਜਵਾਬ ਵਿਚ ਮੱਧ ਪ੍ਰਦੇਸ਼ ਦੀ ਟੀਮ 319 ਦੌੜਾਂ ਬਣਾ ਕੇ ਆਲ ਆਊਟ ਹੋਈ। ਉਥੇ ਹੀ ਦੂਸਰੀ ਪਾਰੀ ਵਿਚ ਪੰਜਾਬ ਟੀਮ ਨੇ ਦਿਨ ਦੀ ਖੇਡ ਖਤਮ ਹੋਣ ਤੱਕ 18 ਦੌੜਾਂ ਬਣਾਈਆਂ। ਐੱਚ. ਆਰ. ਸੱਗੀ ਗਰਾਊਂਡ ਵਿਚ ਖੇਡੇ ਗਏ ਮੈਚ ਦੇ ਦੂਸਰੇ ਦਿਨ ਹਿਮਾਚਲ ਪ੍ਰਦੇਸ਼ ਨੇ 255 ਦੌੜਾਂ ਤੋਂ ਅੱਗੇ ਖੇਡਦੇ ਹੋਏ 311 ਦੌੜਾਂ ਬਣਾਈਆਂ। ਜਵਾਬੀ ਪਾਰੀ ਵਿਚ ਛੱਤੀਸਗੜ੍ਹ ਦੀ ਟੀਮ 230 ਦੌੜਾਂ ਬਣਾ ਕੇ ਆਊਟ ਹੋ ਗਈ।
ਪਾਕਿ PM ਦੀ ਅਪੀਲ ਤੋਂ ਬਾਅਦ ਕਸ਼ਮੀਰ ਮੁੱਦੇ ’ਤੇ ਅਫਰੀਦੀ ਨੇ ਕਹੀ ਇਹ ਗੱਲ
NEXT STORY