ਕਾਬੁਲ- ਅਫਗਾਨਿਸਤਾਨ ਕ੍ਰਿਕਟ ਬੋਰਡ (ਏ. ਸੀ. ਬੀ.) ਨੇ ਸਾਬਕਾ ਭਾਰਤੀ ਫੀਲਡਿੰਗ ਕੋਚ ਆਰ ਸ਼੍ਰੀਧਰ ਨੂੰ ਆਪਣੀ ਟੀਮ ਦਾ ਸਹਾਇਕ ਕੋਚ ਨਿਯੁਕਤ ਕੀਤਾ ਹੈ। ਉਹ ਨਿਊਜ਼ੀਲੈਂਡ ਅਤੇ ਦੱਖਣੀ ਅਫਰੀਕਾ ਵਿਚਾਲੇ ਹੋਣ ਵਾਲੀ ਆਗਾਮੀ ਸੀਰੀਜ਼ 'ਚ ਟੀਮ ਨਾਲ ਜੁੜਣਗੇ। ਅਫਗਾਨਿਸਤਾਨ ਨੂੰ ਸਤੰਬਰ 'ਚ ਨਿਊਜ਼ੀਲੈਂਡ ਖਿਲਾਫ ਟੈਸਟ ਮੈਚ ਅਤੇ ਫਿਰ ਦੱਖਣੀ ਅਫਰੀਕਾ ਨਾਲ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡੀ ਹੈ। ਟੈਸਟ ਮੈਚ ਭਾਰਤ ਦੇ ਗ੍ਰੇਟਰ ਨੋਇਡਾ ਵਿੱਚ ਖੇਡਿਆ ਜਾਵੇਗਾ ਅਤੇ ਵਨਡੇ ਸੀਰੀਜ਼ ਸ਼ਾਰਜਾਹ ਵਿੱਚ ਖੇਡੀ ਜਾਵੇਗੀ। ਸ਼੍ਰੀਧਰ ਲੈਵਲ-3 ਪ੍ਰਮਾਣਿਤ ਕੋਚ ਹਨ।
ਏਸੀਬੀ ਨੇ ਕਿਹਾ ਹੈ ਕਿ ਸ਼੍ਰੀਧਰ ਦਾ ਕਰਾਰ ਭਵਿੱਖ ਵਿੱਚ ਲੰਬੇ ਸਮੇਂ ਲਈ ਵਧਾਇਆ ਜਾ ਸਕਦਾ ਹੈ। ਨੱਬੇ ਦੇ ਦਹਾਕੇ ਵਿੱਚ ਹੈਦਰਾਬਾਦ ਲਈ ਖੱਬੇ ਹੱਥ ਦੇ ਸਪਿਨਰ ਵਜੋਂ ਖੇਡਣ ਵਾਲੇ ਸ਼੍ਰੀਧਰ ਨੇ 2001 ਵਿੱਚ ਆਪਣੇ ਕੋਚਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਹ 2014 ਅੰਡਰ-19 ਵਿਸ਼ਵ ਕੱਪ ਲਈ ਸਮੇਂ ਸਿਰ ਭਾਰਤੀ ਜੂਨੀਅਰ ਟੀਮ ਨਾਲ ਜੁੜੇ। ਉਸੇ ਸਾਲ ਉਨ੍ਹਾਂ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਵਿੱਚ ਕਿੰਗਜ਼ ਇਲੈਵਨ ਪੰਜਾਬ ਟੀਮ ਨਾਲ ਵੀ ਕੰਮ ਕੀਤਾ। ਇਸ ਤੋਂ ਬਾਅਦ ਉਹ 2014 ਤੋਂ 2021 ਤੱਕ ਲਗਾਤਾਰ ਸੱਤ ਸਾਲ ਭਾਰਤੀ ਟੀਮ ਦੇ ਫੀਲਡਿੰਗ ਕੋਚ ਰਹੇ।
ਲਖਨਊ ਦੇ ਮੈਂਟਰ ਦੇ ਰੂਪ 'ਚ IPL 'ਚ ਵਾਪਸੀ ਕਰ ਸਕਦੇ ਹਨ ਜ਼ਹੀਰ ਖਾਨ
NEXT STORY