ਇੰਡੀਅਨ ਵੇਲਸ- ਰਾਫੇਲ ਨਡਾਲ ਨੇ ਨਿਕ ਕਿਰਗੀਓਸ ਨੂੰ 7-6 (0), 5-7, 6-4 ਨਾਲ ਹਰਾ ਕੇ ਬੀ. ਐੱਨ. ਪੀ. ਪਰਿਬਾਸ ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ। ਇਸ ਜਿੱਤ ਨਾਲ ਨਡਾਲ ਨੇ ਇਸ ਸਾਲ ਦਾ ਆਪਣਾ ਰਿਕਾਰਡ 19-0 ਕਰ ਦਿੱਤਾ ਹੈ। ਇਹ 1990 ਦੇ ਬਾਅਦ ਕਿਸੇ ਸੈਸ਼ਨ 'ਚ ਤੀਜੀ ਸਰਵਸ੍ਰੇਸ਼ਠ ਸ਼ੁਰੂਆਤ ਹੈ।
ਇਹ ਵੀ ਪੜ੍ਹੋ : ਮੈਂ ਅਜੇ ਤਕ ਜੋ ਵੀ ਹਾਸਲ ਕੀਤਾ ਹੈ, ਉਹ ਸਰਵਸ੍ਰੇਸ਼ਠ ਨਹੀਂ ਹੈ : ਨੀਰਜ ਚੋਪੜਾ
ਕਿਰਗੀਓਸ ਹਾਰ ਨਹੀਂ ਸਹਿਨ ਕਰ ਸਕੇ ਤੇ ਉਨ੍ਹਾਂ ਨੇ ਆਪਣਾ ਗ਼ੁੱਸਾ ਰੈਕੇਟ 'ਤੇ ਕੱਢਿਆ। ਮੈਚ ਦੇ ਬਾਅਦ ਉਨ੍ਹਾਂ ਨੇ ਕੋਰਟ 'ਤੇ ਹੀ ਆਪਣਾ ਰੈਕੇਟ ਤੋੜ ਦਿੱਤਾ ਸੀ। ਸੈਮੀਫਾਈਨਲ 'ਚ ਨਡਾਲ ਦਾ ਸਾਹਮਣਾ ਸਪੇਨ ਦੇ ਹੀ 18 ਸਾਲਾ ਕਾਰਲੋਸ ਅਲਕਾਰਾਜ ਨਾਲ ਹੋਵੇਗਾ, ਜਿਨ੍ਹਾਂ ਨੇ ਸਾਬਕਾ ਚੈਂਪੀਅਨ ਤੇ 12ਵਾਂ ਦਰਜਾ ਪ੍ਰਾਪਤ ਕੈਮਰਨ ਨੋਰੀ ਨੂੰ 6-4,6-3 ਨਾਲ ਹਰਾਇਆ।
ਇਹ ਵੀ ਪੜ੍ਹੋ : ਬਲਾਈਂਡ ਕ੍ਰਿਕਟ ਸੀਰੀਜ਼ ਦੇ ਫ਼ਾਈਨਲ 'ਚ ਪੁੱਜਾ ਭਾਰਤ, ਪਾਕਿ ਖ਼ਿਲਾਫ਼ ਹੋਵੇਗੀ ਖ਼ਿਤਾਬੀ ਜੰਗ
ਮਹਿਲਾ ਵਰਗ 'ਚ ਮੌਜੂਦਾ ਚੈਂਪੀਅਨ ਪਾਉਲਾ ਬਡੋਸਾ ਨੇ ਰੂਸ ਦੀ ਵੇਰੋਨਿਕਾ ਕੁਦਰਮੇਤੋਵਾ ਨੂੰ 6-3, 6-2 ਨਾਲ ਹਰਾ ਕੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ। ਬਡੋਸਾ ਦਾ ਅਗਲਾ ਮੁਕਾਬਲਾ ਛੇਵਾਂ ਦਰਜਾ ਪ੍ਰਾਪਤ ਮਾਰੀਆ ਸਕਾਰੀ ਨਾਲ ਹੋਵੇਗਾ, ਜਿਨ੍ਹਾਂ ਨੇ ਏਲੇਨਾ ਰੇਬੇਕਿਨਾ ਨੂੰ 7-5, 6-4 ਨਾਲ ਹਰਾਇਆ। ਤੀਜੇ ਨੰਬਰ ਦੀ ਇਗਾ ਸਵਿਯਾਤੇਕ ਹੋਰ ਸੈਮੀਫਾਈਨਲ 'ਚ 2015 ਦੀ ਚੈਂਪੀਅਨ ਸਿਮੋਨਾ ਹਾਲੇਪ ਨਾਲ ਭਿੜੇਗੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਮੈਂ ਅਜੇ ਤਕ ਜੋ ਵੀ ਹਾਸਲ ਕੀਤਾ ਹੈ, ਉਹ ਸਰਵਸ੍ਰੇਸ਼ਠ ਨਹੀਂ ਹੈ : ਨੀਰਜ ਚੋਪੜਾ
NEXT STORY