ਪੈਰਿਸ (ਵਾਰਤਾ)- ਫਰਾਂਸ ਦੇ ਤਜ਼ਰਬੇਕਾਰ ਡਿਫੈਂਡਰ ਰਾਫੇਲ ਵਰੇਨ ਨੇ ਵੀਰਵਾਰ ਨੂੰ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ਵਰੇਨ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ,‘‘ਆਪਣੇ ਖ਼ੂਬਸੂਰਤ ਦੇਸ਼ ਦੀ ਇਕ ਦਹਾਕੇ ਤਕ ਅਗਵਾਈ ਕਰਨਾ ਮੇਰੇ ਲਈ ਬੇਹੱਦ ਸਨਮਾਨ ਦੀ ਗੱਲ ਰਹੀ ਹੈ। ਮੈਂ ਜਦੋਂ ਵੀ ਉਹ ਨੀਲੀ ਜਰਸੀ ਪਹਿਨੀ ਤਾਂ ਮੈਨੂੰ ਮਾਣ ਦਾ ਅਹਿਸਾਸ ਹੋਇਆ। ਮੈਂ ਹਮੇਸ਼ਾ ਆਪਣਾ ਸਭ ਕੁਝ ਦਾਅ ’ਤੇ ਲਾਉਣ, ਪੂਰੇ ਦਿਲ ਨਾਲ ਖੇਡਣ ਅਤੇ ਆਪਣੀ ਟੀਮ ਲਈ ਹਰ ਮੈਚ ਜਿੱਤਣ ਦੀ ਜ਼ਰੂਰਤ ਮਹਿਸੂਸ ਕੀਤੀ। ਮੈਂ ਇਸ ਬਾਰੇ ’ਚ ਕਈ ਮਹੀਨਿਆਂ ਤੋਂ ਸੋਚ ਰਿਹਾਂ ਹਾਂ ਤੇ ਮੈਂ ਫੈਸਲਾ ਲਿਆ ਹੈ ਕਿ ਇਹ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਸਹੀ ਸਮਾਂ ਹੈ।’’
ਵਰੇਨ ਨੇ ਆਪਣੇ 10 ਸਾਲ ਦੇ ਕਰੀਅਰ ’ਚ 93 ਵਾਰ ਫਰਾਂਸ ਦੀ ਅਗਵਾਈ ਕੀਤੀ। ਸਾਲ 2013 ’ਚ ਡੈਬਿਊ ਕਰਨ ਵਾਲੇ ਵਰੇਨ ਸਿਰਫ਼ 29 ਸਾਲ ਦੀ ਉਮਰ ’ਚ ਵਿਸ਼ਵ ਕੱਪ 2018 ਜਿੱਤ ਚੁੱਕੇ ਹਨ ਅਤੇ ਵਿਸ਼ਵ ਕੱਪ 2023 ’ਚ ਉਪ-ਜੇਤੂ ਰਹੇ ਹਨ। ਜ਼ਿਕਰਯੋਗ ਹੈ ਕਿ ਫਰਾਂਸ ਦੇ ਵਿਸ਼ਵ ਕੱਪ ਜੇਤੂ ਗੋਲਕੀਪਰ ਅਤੇ ਕਪਤਾਲ ਹਿਊਗੋ ਲੋਰਿਸ ਨੇ ਹਾਲ ਹੀ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦੇ ਐਲਾਨ ਕੀਤਾ ਸੀ, ਜਿਸ ਤੋਂ ਵਾਰੇਨ ਦਾ ਇਹ ਬਿਆਨ ਆਇਆ ਹੈ। ਵਾਰੇਨ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਇਹ "ਨੌਜਵਾਨ ਖਿਡਾਰੀਆਂ ਦੇ ਪ੍ਰਤਿਭਾਸ਼ਾਲੀ ਸਮੂਹ" ਨੂੰ ਜ਼ਿੰਮੇਦਾਰੀ ਸੌਂਪਣ ਦਾ ਸਮਾਂ ਹੈ।
ਧੋਨੀ ਦੀ ਤਰ੍ਹਾਂ ਕਿਸੇ ਵੀ ਭੂਮਿਕਾ ਲਈ ਤਿਆਰ : ਪੰਡਯਾ
NEXT STORY