ਨਵੀਂ ਦਿੱਲੀ— ਇੰਗਲੈਂਡ ਖਿਲਾਫ ਤੀਜੇ ਟੈਸਟ 'ਚ 203 ਦੌੜਾਂ ਦੀ ਜਿੱਤ ਨੂੰ 'ਸਭ ਤੋਂ ਬੇਦਾਗ ਪ੍ਰਦਰਸ਼ਨ' ਕਰਾਰ ਦੇਣ ਵਾਲੇ ਭਾਰਤੀ ਕੋਚ ਰਵੀ ਸ਼ਾਸਤਰੀ ਖੁਸ਼ ਹਨ ਕਿ ਪਹਿਲੇ ਦੋ ਟੈਸਟ 'ਚ ਲਗਾਤਾਰ ਦੋ ਵਾਰ ਜਵਾਬ ਮੰਗਣ ਤੋਂ ਬਾਅਦ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸ਼ਾਸਤਰੀ ਨੇ ਮੈਚ ਤੋਂ ਬਾਅਦ ਪ੍ਰੈੱਸ ਕਾਨਫਰੈਂਸ 'ਚ ਕਿਹਾ,' ਅਸੀਂ ਇਹ ਨਹੀਂ ਪੜ੍ਹਦੇ ਕੀ ਸਵਦੇਸ਼ 'ਚ ਕੀ ਲਿਖਿਆ ਜਾ ਰਿਹਾ ਹੈ। ਹਾਂ ਅਸੀਂ ਨਿਰਾਸ਼ ਸੀ ਕਿਉਂਕਿ ਅਸੀਂ ਪਹਿਲੇ ਟੈਸਟ 'ਚ ਇੰਗਲੈਂਡ ਦੇ ਕਰੀਬ ਆਏ ਪਰ ਲਾਰਡਸ 'ਚ ਦੂਜੇ ਟੈਸਟ 'ਚ ਉਨ੍ਹਾਂ ਨੇ ਸਾਨੂੰ ਹਰਾ ਦਿੱਤਾ ਅਤੇ ਸਾਨੂੰ ਕੁਝ ਸਾਬਤ ਕਰਨ ਦੀ ਜ਼ਰੂਰਤ ਸੀ। ਮੈਂ ਲੜਕਿਆਂ ਨੂੰ ਕਿਹਾ ਕਿ ਮੈਨੂੰ ਜਵਾਬ ਚਾਹੀਦਾ ਹੈ ਅਤੇ ਖੇਡ ਦੇ ਤਿੰਨੋਂ ਵਿਭਾਗਾਂ 'ਚ ਉਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।'
ਉਨ੍ਹਾਂ ਕਿਹਾ,' ਮੁੱਖ ਕੋਚ ਦੇ ਰੁਪ 'ਚ ਮੈਂ ਇਸ ਤੋਂ ਜ਼ਿਆਦਾ ਮੰਗ ਨਹੀਂ ਕਰ ਸਕਦਾ। ਮੈਨੂੰ ਖਿਡਾਰੀਆਂ 'ਤੇ ਮਾਣ ਹੈ, ਉਨ੍ਹਾਂ ਨੇ ਜਿਸ ਤਰ੍ਹਾਂ ਜ਼ਿੰਮੇਦਾਰੀ ਸੰਭਾਲੀ, ਇਥੇ ਆਏ, ਹੁਨਰ ਪੇਸ਼ ਕੀਤਾ ਮੈਨੂੰ ਉਸ 'ਤੇ ਮਾਣ ਹੈ।' ਸ਼ਾਸਤਰੀ ਨੇ ਕਿਹਾ,' ਚਾਰ ਸਾਲ ਤੋਂ ਮੈਂ ਇੱਥੇ ਕੰਮ ਕਰ ਰਿਹਾ ਹਾਂ, ਜੇਕਰ ਤੁਸੀਂ ਵਿਦੇਸ਼ਾਂ 'ਚ ਬੇਦਾਗ ਪ੍ਰਦਰਸ਼ਨ ਨੂੰ ਦੇਖਿਆ ਤਾਂ ਮੈਨੂੰ ਲਗਦਾ ਹੈ ਕਿ ਇਹ ਸਭ ਤੋਂ ਵਧੀਆ ਹੈ। ਦੱਖਣੀ ਅਫਰੀਕਾ 'ਚ ਜਿੱਤ ਸਖਤ ਕੀਤੀ ਸੀ ਕਿਉਂਕਿ ਅਸੀਂ ਸਖਤ ਵਿਕਟਾਂ 'ਤੇ ਜਿੱਤੇ ਸੀ, ਪਰ ਇਹ ਬੇਦਾਗ ਸੀ।'
ਸ਼ਾਸਤਰੀ ਨੇ ਇਹ ਵੀ ਕਿਹਾ ਕਿ ਭਾਰਤ 'ਚ ਅਸੀਂ ਕਿਸੇ ਨੂੰ ਵੀ ਹਰਾ ਸਕਦੇ ਹਾਂ, ਪਰ ਹੁਣ ਬਾਰੀ ਵਿਦੇਸ਼ੀ ਧਰਤੀ 'ਤੇ ਬਿਹਤਰ ਪ੍ਰਦਰਸ਼ਨ ਕਰਨ ਦੀ ਹੈ। ਸ਼ਾਸਤਰੀ ਨੇ ਕਿਹਾ,' ਇਸ ਤੋਂ ਚੰਗੀ ਗੱਲ ਕੀ ਹੋ ਸਕਦੀ ਹੈ ਕਿ ਬੱਚਿਆਂ ਤੋਂ ਜੋ ਮੰਗਿਆ ਜਾਵੇ, ਉਹ ਮਿਲ ਜਾਵੇ। ਮੈਨੂੰ ਟੀਮ ਦੇ ਖਿਡਾਰੀਆਂ 'ਤੇ ਮਾਣ ਹੈ, ਉਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਉਨ੍ਹਾਂ ਨੂੰ ਭਰੋਸਾ ਹੈ ਕਿ ਉਹ ਕਰ ਸਕਦੇ ਹਨ।' ਟੀਮ ਇੰਡੀਆ ਦੀ ਵਾਪਸੀ ਦੀ ਪ੍ਰਸ਼ੰਸਾ ਕਰਦੇ ਹੋਏ ਸ਼ਾਸਤਰੀ ਨੇ ਕਿਹਾ,' 2-0 ਤੋਂ ਪਿਛੜਣ ਦੇ ਬਾਵਜੂਦ ਅਸੀਂ ਇਥੇ ਇਸ ਟੈਸਟ ਨੂੰ ਜਿੱਤਣ ਲਈ ਆਏ ਸੀ, ਤੀਜੇ ਟੈਸਟ 'ਚ ਭਾਰਤ ਨੇ ਇੰਗਲੈਂਡ ਨੂੰ 203 ਦੌੜਾਂ ਦੀ ਕਰਾਰੀ ਹਾਰ ਦਿੱਤੀ। ਪਹਿਲੇ ਦਿਨ ਤੋਂ ਹੀ ਭਾਰਤੀ ਟੀਮ ਇੰਗਲੈਂਡ 'ਤੇ ਹਾਵੀ ਰਹੀ।
ਗ੍ਰੀਕੋ ਰੋਮਨ 'ਚ ਭਾਰਤੀ ਪਹਿਲਵਾਨਾਂ ਦਾ ਹੱਥ ਰਿਹਾ ਖ਼ਾਲੀ
NEXT STORY