ਮੋਹਾਲੀ- ਭਾਰਤੀ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਆਖਿਰਕਾਰ ਸ਼੍ਰੀਲੰਕਾ ਦੇ ਵਿਰੁੱਧ ਮੋਹਾਲੀ ਵਿਚ ਖੇਡੇ ਗਏ ਪਹਿਲੇ ਟੈਸਟ ਮੈਚ ਵਿਚ ਵਿਕਟ ਹਾਸਲ ਕਰਕੇ ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਅਤੇ ਕਪਤਾਨ ਕਪਿਲ ਦੇਵ ਦਾ 434 ਟੈਸਟ ਵਿਕਟਾਂ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ। ਸ਼੍ਰੀਲੰਕਾ ਦੀ ਪਹਿਲੀ ਪਾਰੀ ਵਿਚ 2 ਵਿਕਟਾਂ ਹਾਸਲ ਕਰਨ ਵਾਲੇ ਅਸ਼ਵਿਨ ਨੇ ਦੂਜੀ ਪਾਰੀ ਵਿਚ ਵੀ ਆਪਣੀ ਲੈਅ ਬਰਕਰਾਰ ਰੱਖੀ। ਅਸ਼ਵਿਨ ਨੇ ਅਸਲਾਂਕਾ ਨੂੰ ਕੋਹਲੀ ਦੇ ਹੱਥੋਂ ਕੈਚ ਆਊਟ ਕਰਵਾਇਆ ਅਤੇ ਇਹ ਰਿਕਾਰਡ ਆਪਣੇ ਨਾਂ ਕੀਤਾ। ਦੇਖੋ ਰਿਕਾਰਡ-
ਇਹ ਖ਼ਬਰ ਪੜ੍ਹੋ- PAK v AUS : ਤੀਜੇ ਦਿਨ ਦੀ ਖੇਡ ਖਤਮ, ਆਸਟਰੇਲੀਆ ਦਾ ਸਕੋਰ 271/2
ਭਾਰਤ ਦੇ ਲਈ ਸਭ ਤੋਂ ਜ਼ਿਆਦਾ ਟੈਸਟ ਵਿਕਟਾਂ
619 ਅਨਿਲ ਕੁੰਬਲੇ
436 ਆਰ. ਅਸ਼ਵਿਨ
434 ਕਪਿਲ ਦੇਵ
417 ਹਰਭਜਨ ਸਿੰਘ
311 ਜ਼ਹੀਰ ਖਾਨ/ਇਸ਼ਾਂਤ ਸ਼ਰਮਾ
ਟੈਸਟ ਕ੍ਰਿਕਟ ਵਿਚ ਸਭ ਤੋਂ ਜ਼ਿਆਦਾ ਵਿਕਟਟੇਕਰ
800 ਮੁਥੱਈਆ ਮੁਰਲੀਧਰਨ
708 ਸ਼ੇਨ ਵਾਰਨ
640 ਜੇਮਸ ਐਂਡਰਸਨ
619 ਅਨਿਲ ਕੁੰਬਲੇ
563 ਗਲੇਨ ਮੈਕਗ੍ਰਾ
537 ਸਟੁਅਰਡ ਬਰਾਡ
519 ਕਰਟਨੀ ਵਾਲਸ਼
439 ਡੇਲ ਸਟੇਨ
436 ਰਵੀ ਚੰਦਰਨ ਅਸ਼ਵਿਨ
ਅਸ਼ਵਿਨ ਦੇ ਸਾਰੇ ਦੇਸ਼ਾਂ ਦੇ ਵਿਰੁੱਧ ਵਿਕਟਾਂ
5 ਅਫਗਾਨਿਸਤਾਨ
89 ਆਸਟਰੇਲੀਆ
16 ਬੰਗਲਾਦੇਸ਼
88 ਇੰਗਲੈਂਡ
66 ਨਿਊਜ਼ੀਲੈਂਡ
56 ਦੱਖਣੀ ਅਫਰੀਕਾ
57 ਸ਼੍ਰੀਲੰਕਾ
60 ਵੈਸਟਇੰਡੀਜ਼
ਇਹ ਖ਼ਬਰ ਪੜ੍ਹੋ- ਭਾਰਤ ਵਿਰੁੱਧ ਮੈਚ 'ਚ ਧੀ ਦੇ ਨਾਲ ਪਹੁੰਚੀ ਪਾਕਿਸਤਾਨੀ ਕਪਤਾਨ, ICC ਨੇ ਕੀਤਾ ਸਲਾਮ
ਸ਼੍ਰੀਲੰਕਾ ਦੇ ਵਿਰੁੱਧ ਭਾਰਤੀਆਂ ਵਲੋਂ ਸਭ ਤੋਂ ਜ਼ਿਆਦਾ ਵਿਕਟਾਂ
114: ਹਰਭਜਨ ਸਿੰਘ
108: ਅਨਿਲ ਕੁੰਬਲੇ
100: ਰਵੀ ਅਸ਼ਵਿਨ*
94: ਜ਼ਹੀਰ ਖਾਨ
(ਟੈਸਟ, ਵਨ ਡੇ, ਟੀ-20 ਮਿਲਾ ਕੇ)
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਫਰਾਂਸ, ਸਪੇਨ, ਅਮਰੀਕਾ ਤੇ ਅਰਜਨਟੀਨਾ ਡੇਵਿਸ ਕੱਪ ਫਾਈਨਲ 'ਚ
NEXT STORY