ਕੋਲਕਾਤਾ— ਰਿਧਿਮਾ ਦਿਲਵਾਰੀ ਨੇ ਮਹਿਲਾ ਪ੍ਰੋ ਗੋਲਫ ਟੂਰ ਵਿਚ ਸੈਸ਼ਨ ਦੇ ਆਖਰੀ ਤੇ 15ਵੇਂ ਗੇੜ ਵਿਚ ਸਬਰ ਨਾਲ ਖੇਡਦੇ ਹੋਏ ਸ਼ੁੱਕਰਵਾਰ ਖਿਤਾਬ ਆਪਣੇ ਨਾਂ ਕੀਤਾ। ਰਿਧਿਮਾ ਲਈ ਇਹ ਸੈਸ਼ਨ ਦਾ ਪੰਜਵਾਂ ਖਿਤਾਬ ਹੈ, ਜਿਸ ਨਾਲ ਉਹ ਆਰਡਰ ਆਫ ਮੈਰਿਟ ਵਿਚ ਗੌਰਿਕਾ ਬਿਸ਼ਨੋਈ ਤੋਂ ਬਾਅਦ ਦੂਜੇ ਸਥਾਨ 'ਤੇ ਰਹੀ। ਰਿਧਿਮਾ ਨੇ ਇਸ ਸੈਸ਼ਨ 'ਚ ਪੁਰਸਕਾਰ ਦੇ ਤੌਰ 'ਤੇ 11,09,433 ਰੁਪਏ ਜਿੱਤੇ, ਜਦਕਿ ਬੀਮਾਰੀ ਦੇ ਕਾਰਨ 15ਵੇਂ ਪੜਾਅ ਤੋਂ ਬਾਹਰ ਰਹਿਣ ਦੇ ਬਾਅਦ ਵੀ ਗੌਰਿਕਾ ਨੇ ਪੁਰਸਕਾਰ ਦੇ ਤੌਰ 'ਤੇ 11,84,100 ਰੁਪਏ ਜਿੱਤੇ। ਦਸ ਲੱਖ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਮਹਿਲਾ ਗੋਲਫਰਾਂ 'ਚ ਅਮਨਦੀਪ ਦਰਾਲ ਵੀ ਸ਼ਾਮਿਲ ਹੈ ਜੋ 10,55,933 ਰੁਪਏ ਦੀ ਰਾਸ਼ੀ ਦੇ ਨਾਲ ਆਰਡਰ ਆਫ ਮੈਰਿਟ 'ਚ ਤੀਜੇ ਸਥਾਨ 'ਤੇ ਹੈ। ਰਿਧਿਮਾ ਇਕ ਅੰਡਰ 215 ਦੇ ਸਕੋਰ ਦੇ ਨਾਲ ਜੇਤੂ ਬਣੀ ਜਦਕਿ ਡਾਗਰ ਨੇ ਆਖਰੀ ਦੌਰ 'ਚ ਦੋ ਓਵਰ 74 ਦਾ ਕਾਰਡ ਖੇਡਿਆ ਤੇ ਦੂਜੇ ਸਥਾਨ 'ਤੇ ਰਹੀ। ਗੌਰਿਕਾ, ਰਿਧਿਮਾ ਤੇ ਅਮਨਦੀਪ ਹੀਰੋ ਆਰਡਰ ਆਫ ਮੇਰਿਟ 'ਤੇ ਚੋਟੀ ਤਿੰਨ ਸਥਾਨ 'ਤੇ ਰਹੀ ਜਦਕਿ ਨੇਹਾ (9,47, 583 ਰੁਪਏ), ਗੁਰਸਿਮਰ ਵਡਵਾਲ (7,85,733 ਰੁਪਏ) ਤੇ ਤਵੇਸਾ ਮਲਿਕ (7,34,334 ਰੁਪਏ) ਕ੍ਰਮਵਾਰ ਚੌਥੇ, ਪੰਜਵੇਂ ਤੇ 6ਵੇਂ ਸਥਾਨ 'ਤੇ ਰਹੀ।
ਫਰਾਂਸ ਤੇ ਇੰਗਲੈਂਡ ਨੇ ਯੂਰੋ 2020 'ਚ ਬਣਾਈ ਜਗ੍ਹਾ
NEXT STORY