ਸਪੋਰਟਸ ਡੈਸਕ— ਭਾਰਤੀ ਟੈਨਿਸ ਸਟਾਰ ਰੋਹਨ ਬੋਪੰਨਾ ਨੇ ਆਸਟਰੇਲੀਆਈ ਓਪਨ ਲਈ ਜਾਪਾਨ ਦੇ ਬੇਨ ਮੈਕਲਾਚਲਾਨ ਦੇ ਨਾਲ ਸਾਂਝੇਦਾਰੀ ਕੀਤੀ ਹੈ। ਬੋਪੰਨਾ ਦੇ ਜੋੜੀਦਾਰ ਜੋਓ ਸਾਉਸਾ ਸਨ ਪਰ ਕੋਰੋਨਾ ਇਨਫੈਕਸ਼ਨ ਦਾ ਸ਼ਿਕਾਰ ਹੋਣ ਕਾਰਨ ਉਨ੍ਹਾਂ ਨੂੰ ਨਾਂ ਵਾਪਸ ਲੈਣਾ ਪਿਆ। ਇੱਥੇ 16 ਜਨਵਰੀ ਨੂੰ ਪਹੁੰਚਣ ਦੇ ਬਾਅਦ 14 ਦਿਨ ਦਾ ਸਖ਼ਤ ਇਕਾਂਤਵਾਸ ਪੂਰਾ ਕਰਨ ਵਾਲੇ ਬੋਪੰਨਾ ਨੇ ਬੇਨ ਨੂੰ ਇਸ ਬਾਰੇ ਦੱਸਿਆ ਜਿਨ੍ਹਾਂ ਦਾ ਤਜ਼ਰਬਾ ਵੀ ਸਮਾਨ ਸੀ।
ਇਹ ਵੀ ਪੜ੍ਹੋ : ICC ਟੈਸਟ ਰੈਂਕਿੰਗ ’ਚ ਕੋਹਲੀ ਨੂੰ ਵੱਡਾ ਨੁਕਸਾਨ, ਜਾਣੋ ਟਾਪ-10 ’ਚ ਕਿਹੜੇ ਭਾਰਤੀ ਬੱਲੇਬਾਜ਼
ਬੋਪੰਨਾ ਨੇ ਕਿਹਾ, ‘‘ਮੇਰੀ ਕਿਸਮਤ ਚੰਗੀ ਸੀ। ਬੇਨ ਦੇ ਜੋੜੀਦਾਰ ਰਾਵੇਨ ਕਲਾਸੇਨ ਨੂੰ ਵੀ ਨਾਂ ਵਾਪਸ ਲੈਣਾ ਪਿਆ ਤੇ ਬੇਨ ਵੀ ਜੋੜੀਦਾਰ ਦੀ ਭਾਲ ’ਚ ਸਨ। ਅਸੀਂ ਇਕੱਠਿਆਂ ਖੇਡਣ ਦਾ ਫ਼ੈਸਲਾ ਕੀਤਾ। ਦੇਖਦੇ ਹਾਂ ਪ੍ਰਦਰਸ਼ਨ ਕਿਹੋ ਜਿਹਾ ਰਹਿੰਦਾ ਹੈ। ਜੋੜੀਦਾਰ ਲੱਭਣਾ ਸੌਖਾ ਨਹੀਂ ਹੈ ਪਰ ਮੈਂ ਖ਼ੁਸ਼ ਹਾਂ ਕਿ ਮੈਨੂੰ ਮਿਲ ਗਿਆ।’’
ਇਹ ਵੀ ਪੜ੍ਹੋ : ਦੁੱਧ ’ਚ ਪਈ ਮੱਖੀ ਦੀ ਤਰ੍ਹਾਂ ਸਾਨੂੰ ਹਟਾਇਆ ਗਿਆ : ਹਰਭਜਨ ਸਿੰਘ
ਆਸਟਰੇਲੀਆਈ ਓਪਨ 8 ਫ਼ਰਵਰੀ ਤੋਂ ਸ਼ੁਰੂ ਹੋਵੇਗਾ। ਬੋਪੰਨਾ ਦੇ ਇਲਾਵਾ ਭਾਰਤ ਦੇ ਦਿਵਿਜ ਸ਼ਰਣ ਪੁਰਸ਼ ਡਬਲਜ਼ ’ਚ ਖੇਡਣਗੇ ਜਦਕਿ ਸੁਮਿਤ ਨਾਗਲ ਨੂੰ ਪੁਰਸ਼ ਸਿੰਗਲ ’ਚ ਵਾਈਲਡ ਕਾਰਡ ਮਿਲਿਆ ਹੈ। ਅੰਕਿਤਾ ਰੈਨਾ ਨੂੰ ਉਡੀਕ ਕਰਨੀ ਹੋਵੇਗੀ ਕਿ ਉਹ ਮਹਿਲਾ ਸਿੰਗਲ ’ਚ ‘ਲੱਕੀ ਯੂਜ਼ਰ’ ਦੇ ਤੌਰ ’ਤੇ ਖੇਡ ਸਕਦੀ ਹੈ ਜਾਂ ਨਹੀਂ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ICC ਟੈਸਟ ਰੈਂਕਿੰਗ ’ਚ ਕੋਹਲੀ ਨੂੰ ਵੱਡਾ ਨੁਕਸਾਨ, ਜਾਣੋ ਟਾਪ-10 ’ਚ ਕਿਹੜੇ ਭਾਰਤੀ ਬੱਲੇਬਾਜ਼
NEXT STORY