ਨਵੀਂ ਦਿੱਲੀ— ਭਾਰਤੀ ਟੀਮ ਦੇ ਸਟਾਰ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਆਖਿਰਕਾਰ ਟੀ-20 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦਾ ਇਹ ਰਿਕਾਰਡ ਆਪਣੇ ਨਾਂ ਕਰ ਲਿਆ। ਫਲੋਰਿਡਾ ਦੇ ਮੈਦਾਨ 'ਤੇ ਵੈਸਟਇੰਡੀਜ਼ ਦੇ ਵਿਰੁੱਧ ਦੂਜੇ ਟੀ-20 ਮੈਚ 'ਚ ਦੂਜਾ ਛੱਕਾ ਲਗਾਉਂਦੇ ਹੀ ਰੋਹਿਤ ਨੇ ਇਹ ਰਿਕਾਰਡ ਆਪਣੇ ਨਾਂ ਕਰ ਲਿਆ। ਇਸ ਤੋਂ ਪਹਿਲਾਂ ਸਭ ਤੋਂ ਜ਼ਿਆਦਾ ਛੱਕਿਆਂ ਦਾ ਰਿਕਾਰਡ ਵੈਸਟਇੰਡੀਜ਼ ਦੇ ਕ੍ਰਿਸ ਗੇਲ ਦੇ ਨਾਂ 'ਤੇ ਸੀ। ਹੁਣ ਰੋਹਿਤ ਦੇ ਨਾਂ 107 ਛੱਕੇ ਹੋ ਗਏ ਹਨ ਜਦਕਿ ਗੇਲ 105 ਛੱਕਿਆਂ ਦੇ ਨਾਲ ਇਸ ਲਿਸਟ 'ਚ ਦੂਜੇ ਸਥਾਨ 'ਤੇ ਆ ਗਿਆ ਹੈ।
ਦੇਖੋਂ ਰਿਕਾਰਡ—

107 ਰੋਹਿਤ ਸ਼ਰਮਾ, ਭਾਰਤ
105 ਕ੍ਰਿਸ ਗੇਲ, ਵੈਸਟਇੰਡੀਜ਼
103 ਮਾਰਟਿਨ ਗੁਪਟਿਲ , ਨਿਊਜ਼ੀਲੈਂਡ
92 ਕੋਲਿਨ ਮੁਨਰੋ, ਨਿਊਜ਼ੀਲੈਂਡ
91 ਬ੍ਰੈਂਡਨ ਮੈਕਲਮ, ਨਿਊਜ਼ੀਲੈਂਡ

ਸਭ ਤੋਂ ਜ਼ਿਆਦਾ ਚੌਕੇ ਲਗਾਉਣ 'ਚ ਤੀਜੇ ਨੰਬਰ 'ਤੇ ਕਾਇਮ
224 ਵਿਰਾਟ ਕੋਹਲੀ, ਭਾਰਤ
218 ਮੁਹੰਮਦ ਸ਼ਹਿਜ਼ਾਦ, ਅਫਗਾਨਿਸਤਾਨ
215 ਰੋਹਿਤ ਸ਼ਰਮਾ, ਭਾਰਤ
200 ਮਾਰਟਿਨ ਗੁਪਟਿਲ, ਨਿਊਜ਼ੀਲੈਂਡ
199 ਬ੍ਰੈਂਡਨ ਮੈਕਲਮ, ਨਿਊਜ਼ੀਲੈਂਡ
ਅਰਧ ਸੈਂਕੜਿਆਂ ਦੇ ਮਾਮਲੇ 'ਚ ਦੂਜੇ ਸਥਾਨ 'ਤੇ
20 ਵਿਰਾਟ ਕੋਹਲੀ, ਭਾਰਤ
17 ਰੋਹਿਤ ਸ਼ਰਮਾ, ਭਾਰਤ
14 ਮਾਰਟਿਨ ਗੁਪਟਿਲ, ਨਿਊਜ਼ੀਲੈਂਡ
13 ਤਿਲਕਰਤਨੇ ਦਿਲਸ਼ਾਨ, ਡੇਵਿਡ ਵਾਰਨਰ, ਬ੍ਰੈਂਡਨ ਮੈਕਲਮ, ਕ੍ਰਿਸ ਗੇਲ
ਭਾਰਤ ਦੇ ਨੰਨ੍ਹੇ ਖਿਡਾਰੀਆਂ ਵਲੋਂ ਧਮਾਕਾ, ਵਿਆਨੀ ਨੇ ਟਾਪ ਸੀਡ ਨੂੰ ਹਰਾਇਆ
NEXT STORY