ਸਪੋਰਟਸ ਡੈਸਕ- ਕ੍ਰਿਸਟਿਆਨੋ ਰੋਨਾਲਡੋ ਨੇ ਆਪਣੀ ਫਿੱਟਨੈਸ ਬਰਕਰਾਰ ਰੱਖਣ ਲਈ ਇਕ ਹਾਈ-ਟੈਕ ਆਕਸੀਜਨ ਚੈਂਬਰ ਖ਼ਰੀਦਿਆ ਹੈ। 110 ਮਿੰਟ ਦੀ ਥੈਰੇਪੀ ਨਾਲ ਰੋਨਾਲਡੋ 2 ਘੰਟਿਆਂ 'ਚ ਹੀ ਅਗਲਾ ਮੈਚ ਖੇਡਣ ਲਈ ਤਿਆਰ ਹੋ ਜਾਵੇਗਾ। ਇਹ ਥੈਰੇਪੀ ਸਰੀਰ ਦੇ ਡੈਮੇਜ ਸੈੱਲਜ਼ ਦੀ ਛੇਤੀ ਹੀ ਮੁਰੰਮਤ ਕਰ ਦਿੰਦੀ ਹੈ। ਚੈਂਬਰ ਦੀ ਕੀਮਤ 15 ਹਜ਼ਾਰ ਪੌਂਡ ਦੱਸੀ ਜਾ ਰਹੀ ਹੈ ਜਿਹੜੀ ਭਾਰਤੀ ਕਰੰਸੀ ਦੇ ਹਿਸਾਬ ਨਾਲ 15 ਲੱਖ, 5 ਹਜ਼ਾਰ ਰੁਪਏ ਬਣਦੀ ਹੈ।
ਰੋਨਾਲਡੋ ਨਾਲ ਜੁੜੇ ਸੂਤਰ ਨੇ ਦੱਸਿਆ ਕਿ ਕ੍ਰਿਸਟਿਆਨੋ ਫਿਟਨੈੱਸ ਜਗਤ 'ਚ ਵੱਡਾ ਨਾਂ ਹੈ। ਉਹ ਚੰਗੇ ਆਕਾਰ (ਸਾਈਜ਼) 'ਚ ਰਹਿਣ ਲਈ ਦ੍ਰਿੜ੍ਹ ਹਨ। ਉਹ ਚੈਂਬਰ ਦਾ ਇਸਤੇਮਾਲ ਕਰਦਾ ਰਿਹਾ ਹੈ ਪਰ ਯੂ. ਕੇ. 'ਚ ਨਾ ਹੋਣ ਕਾਰਨ ਉਸ ਨੇ ਇਸ ਨੂੰ ਖ਼ਰੀਦਣ ਦਾ ਫ਼ੈਸਲਾ ਕੀਤਾ।
ਇਨ੍ਹਾਂ ਖੇਡਾਂ ਲਈ ਫ਼ਾਇਦੇਮੰਦ
ਰੇਸ, ਚੱਟਾਨ ਪਰਬਤਾਰੋਹੀ, ਬਾਸਕਟਬਾਲ ਖਿਡਾਰੀ, ਪਾਵਰਲਿਫ਼ਟਿੰਗ, ਕ੍ਰਾਸਫਿਟ, ਐਥਲੀਟ, ਸਕੀਅਰ, ਸਨੋਬੋਰਡ, ਟੈਨਿਸ, ਸਾਈਕਲ।
ਦੋ ਤਰ੍ਹਾਂ ਦੇ ਹੁੰਦੇ ਹਨ ਆਕਸੀਜਨ ਚੈਂਬਰ
ਚੈਂਬਰ ਮਲਟੀਪਲੇਸ
ਇਹ ਇਕ ਕਮਰੇ ਜਾਂ ਇਕ ਛੋਟੇ ਹਵਾਈ ਜਹਾਜ਼ ਦੀ ਤਰ੍ਹਾਂ ਹੁੰਦਾ ਹੈ। ਇਸ 'ਚ ਮਰੀਜ਼ ਦੀ ਸਿਰ 'ਤੇ ਟਿਊਬ ਲਗਾਈ ਜਾਂਦੀ ਹੈ, ਜਿਸ ਨਾਲ ਉਹ ਆਕਸੀਜਨ ਲੈਂਦਾ ਹੈ।
ਟਿਊਬ ਚੈਂਬਰ
ਇਹ ਟਿਊਬ ਪੂਰੀ ਤਰ੍ਹਾਂ ਨਾਲ ਬੰਦ ਹੁੰਦੀ ਹੈ। ਇਸ 'ਚ ਮਰੀਜ਼ ਲੇਟ ਕੇ ਟ੍ਰੀਟਮੈਂਟ ਲੈਂਦਾ ਹੈ। ਰੋਨਾਲਡੋ ਨੇ ਫਿਟਨੈੱਸ ਲਈ ਇਹ ਹੀ ਟਿਊਬ ਖ਼ਰੀਦੀ ਹੈ।
ਇਹ ਵੀ ਪੜ੍ਹੋ : ਐੱਫ. ਆਈ. ਐੱਚ. ਪ੍ਰੋ ਲੀਗ 'ਚ ਏਸ਼ੀਆਈ ਖੇਡਾਂ ਲਈ ਨਵੇਂ ਤਾਲਮੇਲ ਆਜ਼ਮਾਵਾਂਗੇ : ਮਨਪ੍ਰੀਤ
ਇਸ ਲਈ ਜ਼ਰੂਰੀ
ਸਟੇਮ ਸੈੱਲ ਤੇਜ਼ੀ ਨਾਲ ਵਧਦੇ ਹਨ। ਤੇਜ਼ੀ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਮਾਸਪੇਸ਼ੀਆਂ ਦੀ ਥਕਾਨ ਦੂਰ ਹੁੰਦੀ ਹੈ।
ਸਰੀਰ 'ਚ 3 ਗੁਣਾ ਤਕ ਵੱਧ ਜਾਂਦੀ ਹੈ ਆਕਸੀਜਨ
ਥੇਰੇਪੀ ਨਾਲ ਆਕਸੀਜਨ ਪੂਰੇ ਸਰੀਰ 'ਚ ਵੱਧ ਜਾਂਦੀ ਹੈ। ਇਸ ਨਾਲ ਸਰੀਰ 'ਤੇ ਬਣੇ ਜ਼ਖ਼ਮਾਂ ਨੂੰ ਸੁੱਕਣ 'ਚ ਮਦਦ ਮਿਲਦੀ ਹੈ। ਥੈਰੇਪੀ ਦੇ ਸਾਈਡ ਇਫੈਕਟ ਨੂੰ ਕੇ ਖ਼ਰਾਬ ਰਿਪੋਰਟ ਬੇਹੱਦ ਘੱਟ ਸਾਹਮਣੇ ਆਈ ਹੈ। ਹੀਲਿੰਗ ਨਿਯਮ 'ਤੇ ਇਸ ਦੀਆਂ ਸਾਵਧਾਨੀਆਂ ਜਾਨਣਾ ਜ਼ਰੂਰੀ ਹੈ। ਇਸ ਨੂੰ ਹਫ਼ਤੇ 'ਚ ਪੰਜ ਦਿਨਾਂ ਤਕ ਕੀਤਾ ਜਾ ਸਕਦਾ ਹੈ। ਜ਼ਿਆਦਾਤਰ ਇਕ ਮਹੀਨੇ ਤਕ ਲਗਾਤਾਰ।
ਥੈਰੇਪੀ ਤੋਂ ਪਹਿਲਾਂ ਜ਼ਰੂਰੀ ਗੱਲਾਂ ਜਾਣ ਲਓ
* ਜੇਕਰ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ, ਬੁਖ਼ਾਰ ਆਦਿ ਹੋਵੇ ਤਾਂ ਇਸਤੇਮਾਲ ਨਾ ਕਰੋ।
* ਪਹਿਲਾਂ ਦਵਾਈ ਨਾ ਲਓ। ਥੈਰੇਪੀ ਆਕਸੀਜਨ ਦਾ ਪੱਧਰ ਵਧਾਉਂਦੀ ਹੈ, ਜਿਸ ਨਾਲ ਦਵਾਈ ਬੇਅਸਰ ਹੋ ਜਾਂਦੀ ਹੈ।
* ਚੈਂਬਰ 'ਚ ਹਵਾ ਦਾ ਪ੍ਰੈਸ਼ਰ ਬਣਨ ਨਾਲ ਅਜਿਹਾ ਲੱਗੇਗਾ ਕਿ ਜਿਵੇਂ ਹਵਾਈ ਜਹਾਜ਼ 'ਚ ਬੈਠੇ ਹੋ। ਤੁਹਾਨੂੰ ਕੰਨਾਂ 'ਚ ਸਾਂ-ਸਾਂ ਦੀ ਆਵਾਜ਼ ਦਾ ਵੀ ਅਹਿਸਾਸ ਹੋ ਸਕਦਾ ਹੈ।
ਇਹ ਵੀ ਪੜ੍ਹੋ : ਸਕਲੈਨ ਮੁਸ਼ਤਾਕ ਨੇ ਪਾਕਿ ਦੇ ਅੰਤਰਿਮ ਕੋਚ ਦੇ ਅਹੁਦੇ ਤੋਂ ਦਿੱਤਾ ਅਸਤੀਫਾ
ਰੋਨਾਲਡੋ ਦੀ ਗਰਭਵਤੀ ਪਾਰਟਨਰ ਵੀ ਕਰਦੀ ਹੈ ਇਸਤੇਮਾਲ
ਪੁਰਤਗਾਲੀ ਸਟ੍ਰਾਈਕਰ ਦੇ ਕੋਲ ਘਰ 'ਚ ਇਹ ਹਾਈਪਰਬੇਰਿਕ ਆਕਸੀਜਨ ਥੇਰੇਪੀ ਮਸ਼ੀਨ ਹੈ, ਜਿਸ ਨੂੰ ਉਹ ਆਪਣੀ ਗਰਭਵਤੀ ਸਾਥੀ ਜਾਰਜੀਨਾ ਰੋਡ੍ਰਿਗੇਜ਼ ਨਾਲ ਸਾਂਝਾ ਕਰਦੇ ਹਨ। ਜਾਰਜੀਆ ਜੋੜੇ ਬੱਚਿਆਂ ਦੀ ਮਾਂ ਬਣਨ ਵਾਲੀ ਹੈ।
ਥੈਰੇਪੀ 'ਚ ਕਿੰਨਾ ਸਮਾਂ ਲਗਦਾ ਹੈ
110 ਮਿੰਟ ਦਾ ਪੂਰਾ ਸੈਸ਼ਨ ਹੈ, ਜਿਸ 'ਚ 90 ਮਿੰਟ ਆਕਸੀਜਨ ਤੇ 10-10 ਮਿੰਟ ਦੀਆਂ ਬ੍ਰੇਕ ਹੁੰਦੀਆਂ ਹਨ।
ਬਦਰੀਨਾਥ-ਕੇਦਾਰਨਾਥ ਲਈ ਬਣੀ ਸੀ ਯੋਜਨਾ
2 ਸਾਲ ਪਹਿਲਾਂ ਬਦਰੀਨਾਥ ਤੇ ਕੇਦਾਰਨਾਥ 'ਚ ਹਾਈਪਰਬੇਰਿਕ ਆਕਸੀਜਨ ਚੈਂਬਰ ਸਥਾਪਤ ਕਰਨ ਦੀ ਗੱਲ ਸਾਹਮਣੇ ਆਈ ਸੀ। ਇਨ੍ਹਾਂ ਸਥਾਨਾਂ ਦੀ ਉਚਾਈ ਸਮੁੰਦਰ ਤੋਂ 11 ਹਜ਼ਾਰ ਫੁੱਟ ਉੱਪਰ ਹੈ। ਅਜਿਹੇ 'ਚ ਇੱਥੇ ਆਕਸੀਜਨ ਦੀ ਕਮੀ ਨਾਲ ਦਿਲ ਦੇ ਰੋਗ ਹੋ ਜਾਂਦੇ ਹਨ ਤੇ ਸਾਹ ਲੈਣ 'ਚ ਮੁਸ਼ਕਲ ਹੋ ਜਾਂਦੀ ਹੈ। ਆਕਸੀਜਨ ਚੈਂਬਰ 'ਚ ਟ੍ਰੀਟਮੈਂਟ ਦੇ ਕੇ ਜਾਨ ਬਚਾਈ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ 2017 'ਚ ਚਾਰਧਾਮ ਯਾਤਰਾ ਦੌਰਾਨ ਤਕਰੀਬਨ 112 ਯਾਤਰੀਆਂ ਦੀ ਜਾਨ ਗਈ ਸੀ ਜਦਿਕ 2018 'ਚ 106 ਲੋਕਾਂ ਦੀ ਮੌਤ ਹੋਈ।
ਇਹ ਵੀ ਪੜ੍ਹੋ : ਮਲਿਕਾ ਹਾਂਡਾ ਦੇ ਸਮਰਥਨ 'ਚ ਨਿੱਤਰੇ ਸੁਖਬੀਰ ਬਾਦਲ, ਖਿਡਾਰੀਆਂ ਲਈ ਕੀਤਾ ਵੱਡਾ ਐਲਾਨ
ਇਤਿਹਾਸ : 1930 'ਚ ਪਹਿਲੀ ਵਾਰ ਅਮਰੀਕੀ ਨੇਵੀ ਨੇ ਜੀਕੰਪ੍ਰੇਸਨ ਬੀਮਾਰੀ ਲਈ ਇਸ ਦਾ ਇਸਤੇਮਾਲ ਕੀਤਾ ਸੀ। 1950 ਜਾਂ 1960 ਦੇ ਦਹਾਕੇ 'ਚ ਇਹ ਟ੍ਰੀਟਮੈਂਟ ਹਸਪਤਾਲਾਂ 'ਚ ਦਿੱਤਾ ਜਾਣ ਲੱਗਾ। ਸਾਡੇ ਕਈ ਸੁਰੱਖਿਆ ਪ੍ਰੋਟੋਕਾਲ ਅਜੇ ਵੀ ਨੇਵੀ ਦੇ ਖੋਜਕਾਰਾਂ 'ਤੇ ਆਧਾਰਿਤ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
SA v IND, 2nd Test Day 2 : ਦੱਖਣੀ ਅਫ਼ਰੀਕਾ 229 ਦੌੜਾਂ ਤੇ ਸਿਮਟੀ, ਬਣਾਈ 27 ਦੌੜਾਂ ਦੀ ਬੜ੍ਹਤ
NEXT STORY