ਮੁੰਬਈ— ਆਸਟ੍ਰੇਲੀਆ ਦੇ ਸਾਬਕਾ ਕ੍ਰਿਕਟਰ ਸਾਈਮਨ ਕੈਟਿਚ ਨੂੰ ਵੀਰਵਾਰ ਨੂੰ ਮੁੰਬਈ ਇੰਡੀਅਨਜ਼ ਕੇਪਟਾਊਨ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ ਜਦਕਿ ਦੱਖਣੀ ਅਫਰੀਕਾ ਦੇ ਬੱਲੇਬਾਜ਼ ਹਾਸ਼ਿਮ ਅਮਲਾ ਬੱਲੇਬਾਜ਼ੀ ਕੋਚ ਹੋਣਗੇ। ਫ੍ਰੈਂਚਾਇਜ਼ੀ ਨੇ ਦੱਖਣੀ ਅਫਰੀਕਾ ਟੀ-20 ਲੀਗ ਦੀ ਸ਼ੁਰੂਆਤ ਤੋਂ ਪਹਿਲਾਂ ਇਹ ਐਲਾਨ ਕੀਤਾ ਹੈ।
ਉਨ੍ਹਾਂ ਤੋਂ ਇਲਾਵਾ ਨਿਊਜ਼ੀਲੈਂਡ ਦੇ ਸਾਬਕਾ ਖਿਡਾਰੀ ਅਤੇ ਮੁੰਬਈ ਇੰਡੀਅਨਜ਼ ਦੇ ਬੱਲੇਬਾਜ਼ ਜੇਮਸ ਪਾਮੇਂਟ ਨੂੰ ਟੀਮ 'ਚ ਫੀਲਡਿੰਗ ਕੋਚ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਅਤੇ ਦੱਖਣੀ ਅਫਰੀਕਾ ਦੇ ਇਕ ਹੋਰ ਸਾਬਕਾ ਕ੍ਰਿਕਟਰ ਰੌਬਿਨ ਪੀਟਰਸਨ ਜਨਰਲ ਮੈਨੇਜਰ ਹੋਣਗੇ। ਕੈਟਿਚ ਨੇ ਜਾਰੀ ਬਿਆਨ 'ਚ ਕਿਹਾ, 'ਮੁੰਬਈ ਇੰਡੀਅਨਜ਼ ਕੇਪਟਾਊਨ ਦੇ ਮੁੱਖ ਕੋਚ ਦੇ ਅਹੁਦੇ ਦੀ ਪੇਸ਼ਕਸ਼ ਕਰਨਾ ਸਨਮਾਨ ਦੀ ਗੱਲ ਹੈ। ਨਵੀਂ ਟੀਮ ਬਣਾਉਣਾ ਹਮੇਸ਼ਾ ਖਾਸ ਹੁੰਦਾ ਹੈ ਅਤੇ ਹੁਨਰ ਨੂੰ ਨਿਖਾਰਨਾ ਅਤੇ ਟੀਮ ਕਲਚਰ ਤਿਆਰ ਬਹੁਤ ਸ਼ਾਨਦਾਰ ਹੋਵੇਗਾ।' ਅਮਲਾ ਨੇ ਕਿਹਾ, 'ਮੈਂ ਮੁੰਬਈ ਇੰਡੀਅਨਜ਼ ਕੇਪ ਟਾਊਨ ਲਈ ਇਹ ਜ਼ਿੰਮੇਵਾਰੀ ਲੈ ਕੇ ਰੋਮਾਂਚਿਤ ਹਾਂ।
ਮੁੰਬਈ ਇੰਡੀਅਨਜ਼ ਦੇ ਮਾਲਕਾਂ, ਪ੍ਰਬੰਧਨ ਅਤੇ ਮੇਰੇ ਮੈਨੇਜਰ ਦਾ ਧੰਨਵਾਦ ਜਿਨ੍ਹਾਂ ਨੇ ਇਸ ਨੂੰ ਬਹੁਤ ਆਸਾਨ ਬਣਾਇਆ।' ਮੁੰਬਈ ਇੰਡੀਅਨਜ਼ ਕੇਪ ਟਾਊਨ ਨੇ ਹੁਣ ਤੱਕ ਪੰਜ ਖਿਡਾਰੀਆਂ ਕਾਗਿਸੋ ਰਬਾਡਾ, ਡੇਵਾਲਡ ਬ੍ਰੇਵਿਸ, ਰਾਸ਼ਿਦ ਖਾਨ, ਸੈਮ ਕੁਰੇਨ ਅਤੇ ਲਿਆਮ ਲਿਵਿੰਗਸਟੋਨ ਨਾਲ ਕਰਾਰ ਕਰਨ ਦਾ ਐਲਾਨ ਕੀਤਾ ਹੈ। ਇਹ ਟੂਰਨਾਮੈਂਟ ਜਨਵਰੀ-ਫਰਵਰੀ 'ਚ ਖੇਡਿਆ ਜਾਵੇਗਾ।
ਵਿਨੇਸ਼ ਫੋਗਾਟ ਨੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਜਿੱਤਿਆ ਕਾਂਸੀ ਦਾ ਤਮਗ਼ਾ
NEXT STORY