ਨਵੀਂ ਦਿੱਲੀ (ਏਜੰਸੀ)- ਮੌਜੂਦਾ ਚੈਂਪੀਅਨ ਭਾਰਤ ਨੇ ਕਾਠਮੰਡੂ ਦੇ ਦਸ਼ਰਥ ਸਟੇਡੀਅਮ ਵਿੱਚ ਬੁੱਧਵਾਰ ਨੂੰ ਸੈਫ (ਦੱਖਣੀ ਏਸ਼ੀਆ ਫੁਟਬਾਲ ਫੈੱਡਰੇਸ਼ਨ) ਮਹਿਲਾ ਚੈਂਪੀਅਨਸ਼ਿਪ ਵਿੱਚ ਪਾਕਿਸਤਾਨ ਨੂੰ 3-0 ਨਾਲ ਹਰਾ ਕੇ ਆਪਣੀ ਮੁਹਿੰਮ ਦੀ ਜੇਤੂ ਸ਼ੁਰੂਆਤ ਕੀਤੀ। ਇਸ ਜਿੱਤ ਦੇ ਨਾਲ ਹੀ ਚੈਂਪੀਅਨਸ਼ਿਪ 'ਚ ਭਾਰਤ ਦਾ ਅਜੇਤੂ ਸਿਲਸਿਲਾ 27ਵੇਂ ਮੈਚ 'ਚ ਵੀ ਜਾਰੀ ਰਿਹਾ।
ਵਿਰੋਧੀ ਕਪਤਾਨ ਮਾਰੀਆ ਜਮੀਲ ਖਾਨ ਦੇ ਆਤਮਘਾਤੀ ਗੋਲ ਦੇ ਬਾਅਦ ਡੇਂਗਮੇਈ ਗ੍ਰੇਸ ਦੇ ਸ਼ਾਨਦਾਰ ਗੋਲ ਨਾਲ ਭਾਰਤ ਨੇ ਪਹਿਲਾਂ ਹੀ 2-0 ਦੀ ਬੜ੍ਹਤ ਨਾਲ ਮੈਚ 'ਤੇ ਆਪਣੀ ਪਕੜ ਮਜ਼ਬੂਤ ਕਰ ਲਈ ਸੀ। ਆਖ਼ਰੀ ਪਲਾਂ ਵਿੱਚ ਸੌਮਿਆ ਗਾਗੁਲੋਥ ਦੇ ਗੋਲ ਨਾਲ ਭਾਰਤ ਨੇ ਜਿੱਤ ਦੇ ਅੰਤਰ ਨੂੰ 3-0 ਕਰ ਦਿੱਤਾ। ਭਾਰਤੀ ਟੀਮ ਨੇ ਮੈਚ ਵਿਚ ਸ਼ੁਰੂਆਤ ਤੋਂ ਹੀ ਦਬਦਬਾ ਬਣਾਇਆ ਹੋਇਆ ਸੀ ਪਰ ਟੀਮ ਦੇ ਗੋਲ ਦਾ ਖਾਤਾ ਕਿਸਮਤ ਦੇ ਸਹਾਰੇ ਖੁੱਲ੍ਹਿਆ।
ਪਾਕਿਸਤਾਨ ਦੀ ਕਪਤਾਨ ਮਾਰੀਆ ਜਮੀਲ ਖਾਨ ਨੇ 15ਵੇਂ ਮਿੰਟ 'ਚ ਆਤਮਘਾਤੀ ਗੋਲ ਕਰਕੇ ਆਪਣੀ ਟੀਮ 'ਤੇ ਦਬਾਅ ਵਧਾਇਆ। ਅੰਜੂ ਨੇ ਕਈ ਖਿਡਾਰੀਆਂ ਵਿਚੋਂ ਗੇਂਦ 'ਤੇ ਕੰਟਰੋਲ ਬਣਾ ਕੇ ਡੇਂਗਮੇਈ ਗ੍ਰੇਸ ਨੂੰ ਦਿੱਤੀ। ਗ੍ਰੇਸ ਦੇ ਆਸ-ਪਾਸ ਕੋਈ ਪਾਕਿਸਤਾਨੀ ਖਿਡਾਰੀ ਨਹੀਂ ਸੀ ਅਤੇ ਉਨ੍ਹਾਂ ਨੇ ਗੋਲਕੀਪਰ ਨੂੰ ਚਕਮਾ ਦੇ ਕੇ ਭਾਰਤ ਦੀ ਬੜ੍ਹਤ ਦੁੱਗਣੀ ਕਰ ਦਿੱਤੀ। ਮੈਚ ਦੇ ਅੰਤਿਮ ਪਲਾਂ ਵਿੱਚ ਰੰਜਨਾ ਦੇ ਕਰਾਸ ਨੂੰ ਸੌਮਿਆ ਨੇ ਗੋਲ ਵਿੱਚ ਬਦਲ ਕੇ ਭਾਰਤੀ ਟੀਮ ਦੀ ਯਾਦਗਾਰ ਜਿੱਤ ਯਕੀਨੀ ਕਰ ਦਿੱਤੀ। ਭਾਰਤੀ ਟੀਮ ਦਾ ਅਗਲਾ ਮੈਚ 10 ਸਤੰਬਰ ਨੂੰ ਮਾਲਦੀਵ ਨਾਲ ਹੋਵੇਗਾ।
Asia Cup 2022 : ਪਾਕਿ ਦੀ ਹਾਰ 'ਤੇ ਟਿਕੀ ਭਾਰਤ ਦੀ ਕਿਸਮਤ, ਜਾਣੋ ਕਿਵੇਂ ਫਾਈਨਲ 'ਚ ਪੁੱਜ ਸਕਦੀ ਹੈ ਟੀਮ ਇੰਡੀਆ
NEXT STORY