ਨਾਨਜਿੰਗ : ਵਿਸ਼ਵ ਕੱਪ ਦੀ 10ਵੇਂ ਨੰਬਰ ਦੀ ਖਿਡਾਰਨ ਅਤੇ ਸਾਬਕਾ ਉੁਪ-ਜੇਤੂ ਸਾਇਨਾ ਨੇਹਵਾਲ ਅਤੇ ਕਿਦਾਂਬੀ ਸ਼੍ਰੀਕਾਂਤ ਨੇ ਮੰਗਲਵਾਰ ਨੂੰ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ 'ਚ ਜੇਤੂ ਸ਼ੁਰੂਆਤ ਕਰਦੇ ਹੋਏ ਕ੍ਰਮਵਾਰ ਤੀਜੇ ਅਤੇ ਦੂਜੇ ਦੌਰ 'ਚ ਜਗ੍ਹਾ ਬਣਾ ਲਈ ਹੈ। ਟੂਰਨਾਮੈਂਟ 'ਚ 10ਵਾਂ ਦਰਜਾ ਪ੍ਰਾਪਤ ਸਾਇਨਾ ਨੂੰ ਪਹਿਲੇ ਦੌਰ 'ਚ ਬਾਈ ਮਿਲੀ ਸੀ ਅਤੇ ਉਨ੍ਹਾਂ ਨੇ ਮਹਿਲਾ ਸਿੰਗਲ ਦੇ ਦੂਜੇ ਦੌਰ ਦੇ ਮੁਕਾਬਲੇ 'ਚ ਵਿਸ਼ਵ ਦੀ 72ਵੇਂ ਰੈਂਕ ਦੀ ਖਿਡਾਰਨ ਤੁਰਕੀ ਦੀ ਆਲਿਏ ਡੇਮਿਰਬਾਗ ਨੂੰ ਲਗਾਤਾਰ ਸੈਟਾਂ 'ਚ 21-17, 21-8 ਨਾਲ ਹਰਾ ਕੇ 39 ਮਿੰਟ 'ਚ ਜਿੱਤ ਆਪਣੇ ਨਾਂ ਕਰ ਲਈ ਹੈ। ਪੰਜਵਾਂ ਦਰਜਾ ਪ੍ਰਾਪਤ ਸ਼੍ਰੀਕਾਂਤ ਨੇ ਆਇਰਲੈਂਡ ਦੇ ਐਨਹਾਤ ਐੱਨ. ਗੁਏਨ ਨੂੰ 21-15, 21-16 ਨਾਲ ਹਰਾ ਕੇ 37 ਮਿੰਟ 'ਚ ਦੂਜੇ ਦੌਰ ਦਾ ਟਿਕਟ ਕਟਾ ਲਿਆ। ਮਿਕਸਡ ਡਬਲਜ਼ 'ਚ ਸਾਤਵਿਕ ਸੇਰਾਜ ਰੈਂਕੀਰੈੱਡੀ ਅਤੇ ਅਸ਼ਵਨੀ ਪੋਨੱਪਾ ਨੇ ਤੀਜੇ ਦੌਰ 'ਚ ਜਗ੍ਹਾ ਬਣਾ ਲਈ ਹੈ ਜਦਕਿ ਮਹਿਲਾ ਡਬਲਜ਼ 'ਚ ਅਸ਼ਵਨੀ ਪੋਨੱਪਾ ਅਤੇ ਐੱਨ. ਸਿੱਕੀ ਰੈੱਡੀ, ਪੁਰਸ਼ ਡਬਲਜ਼ 'ਚ ਰੈਂਕੀਰੈੱਡੀ ਅਤੇ ਚਿਰਾਗ ਸ਼ੈੱਟੀ, ਪੁਰਸ਼ ਸਿੰਗਲ 'ਚ ਬੀ. ਸਾਈ ਪ੍ਰਣੀਤ ਨੇ ਦੂਜੇ ਦੌਰ 'ਚ ਜਗ੍ਹਾ ਬਣਾ ਲਈ ਹੈ। ਪ੍ਰਣੀਤ ਨੂੰ ਪਹਿਲੇ ਰਾਊਂਡ 'ਚ ਚੌਥੀ ਸੀਡ ਕੋਰੀਆ ਦੇ ਸੋਨ ਵਾਨ ਹੋ ਨਾਲ ਵਾਕ ਓਵਰ ਮਿਲ ਗਿਆ। ਗੋਲਡਕੋਸਟ ਰਾਸ਼ਟਰਮੰਡਲ ਖੇਡਾਂ ਦੀ ਸੋਨ ਤਮਗਾ ਜੇਤੂ ਸਾਇਨਾ ਹੁਣ ਕੁਆਰਟਰ-ਫਾਈਨਲ 'ਚ ਪ੍ਰਵੇਸ਼ ਦੇ ਲਈ ਤੀਜੇ ਰਾਊਂਡ 'ਚ ਥਾਈਲੈਂਡ ਦੀ ਰਤਵਾਨੋਕ ਨਾਲ ਭਿੜੇਗੀ। ਚੌਥਾ ਦਰਜਾ ਹਾਸਲ ਇੰਤਾਨੋਨ ਨੂੰ ਸਾਇਨਾ ਦੀ ਧੁਰ ਵਿਰੋਧੀ ਮੰਨਿਆ ਜਾਂਦਾ ਹੈ ਅਤੇ ਦੋਵਾਂ ਵਿਚਾਲੇ ਇਹ ਕਰੀਅਰ ਦੀ 15ਵੀਂ ਟੱਕਰ ਹੋਵੇਗੀ। ਹਾਲਾਂਕਿ ਸਾਇਨਾ ਦਾ ਥਾਈ ਖਿਡਾਰਨ ਖਿਲਾਫ ਕਰੀਅਰ 'ਚ 9-5 ਦਾ ਚੰਗਾ ਰਿਕਾਰਡ ਹੈ। ਇਸ ਸਾਲ ਇੰਡੋਨੇਸ਼ੀਆ ਮਾਸਟਰਸ 'ਚ ਵੀ ਭਾਰਤੀ ਸ਼ਟਲਰ ਇੰਤਾਨੋਨ ਨੂੰ ਹਰਾ ਚੁੱਕੀ ਹੈ।
ਪਿਛਲੇ ਟੈਸਟ ਮੈਚ 'ਚ ਲਗਾਏ ਸੀ ਸੈਂਕੜੇ, ਹੁਣ ਵਿਰਾਟ ਕਰਣਗੇ ਟੀਮ 'ਚੋਂ ਬਾਹਰ
NEXT STORY