ਨਵੀਂ ਦਿੱਲੀ–ਸਰਿਤਾ ਕੁਮਾਰੀ ਨੇ ਸ਼ੁੱਕਰਵਾਰ ਨੂੰ ਇੱਥੇ ਏਸ਼ੀਆਈ ਟ੍ਰੈਕ ਸਾਈਕਲਿੰਗ ਚੈਂਪੀਅਨਸ਼ਿਪ ਵਿਚ 36.966 ਸੈਕੰਡ ਦੇ ਸਮੇਂ ਨਾਲ ਜੂਨੀਅਰ ਮਹਿਲਾ ਵਰਗ ਦਾ ਕਾਂਸੀ ਤਮਗਾ ਜਿੱਤ ਲਿਆ। ਭਾਰਤ ਨੇ ਪੈਰਾ ਵਰਗ ਵਿਚ 2 ਸੋਨ ਤੇ 1 ਚਾਂਦੀ ਤਮਗਾ ਵੀ ਜਿੱਤਿਆ ਪਰ ਸਰਿਤਾ ਦਾ ਕਾਂਸੀ ਤਮਗਾ ਦਿਨ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਰਿਹਾ। ਸਰਿਤਾ ਨੇ ਕੁਆਲੀਫਾਇੰਗ ਦੌਰ ਵਿਚ 36.912 ਸੈਕੰਡ ਦਾ ਸਮਾਂ ਕੱਢ ਕੇ ਫਾਈਨਲ ਵਿਚ ਜਗ੍ਹਾ ਬਣਾਈ ਸੀ।
ਅਰਸ਼ਦ ਸ਼ੇਖ ਨੇ 1:25.753 ਸੈਕੰਡ ਦੇ ਸਮੇਂ ਨਾਲ 1 ਕਿ. ਮੀ. ਟਾਈਮ ਟ੍ਰਾਇਲ ਸੀ2 ਵਰਗ ਜਿੱਤ ਕੇ ਆਪਣਾ ਦੂਜਾ ਸੋਨ ਤਮਗਾ ਹਾਸਲ ਕੀਤਾ। ਆਰੀਆਵਰਧ ਚੀਲਮਪੱਲੀ ਨੇ 1:41.071 ਸੈਕੰਡ ਦੇ ਸਮੇਂ ਨਾਲ ਚਾਂਦੀ ਤਮਗਾ ਜਿੱਤਿਆ। ਪੈਰਾ ਮਹਿਲਾ ਸਾਈਕਲਿਸਟ ਜਯੋਤੀ ਗਡੇਰੀਆ ਨੇ 52.450 ਸੈਕੰਡ ਦੇ ਸਮੇਂ ਨਾਲ 500 ਮੀਟਰ ਟਾਈਮ ਟ੍ਰਾਇਲ (ਸੀ 2 ਵਰਗ) ਵਿਚ ਸੋਨ ਤਮਗਾ ਜਿੱਤਿਆ।
WPL 2024 MIvsDC : ਬੇਹੱਦ ਰੋਮਾਂਚਕ ਮੁਕਾਬਲੇ 'ਚ ਸਾਜਨਾ ਨੇ ਆਖ਼ਰੀ ਗੇਂਦ 'ਤੇ ਛੱਕਾ ਮਾਰ ਕੇ ਦਿਵਾਈ MI ਨੂੰ ਜਿੱਤ
NEXT STORY