ਢਾਕਾ- ਬੰਗਲਾਦੇਸ਼ ਦੇ ਸਟਾਰ ਆਲਰਾਊਂਡਰ ਸ਼ਾਕਿਬ ਅਲ ਹਸਨ ਦਾ ਮੰਗਲਵਾਰ ਨੂੰ ਕੋਵਿਡ-19 ਲਈ ਕੀਤਾ ਗਿਆ ਟੈਸਟ ਪਾਜ਼ੇਟਿਵ ਪਾਇਆ ਗਿਆ ਹੈ ਜਿਸ ਨਾਲ ਉਹ ਸ਼੍ਰੀਲੰਕਾ ਦੇ ਖ਼ਿਲਾਫ਼ 15 ਮਈ ਤੋਂ ਚਟਗਾਂਵ 'ਚ ਸ਼ੁਰੂ ਹੋ ਰਹੇ ਪਹਿਲੇ ਟੈਸਟ ਮੈਚ 'ਚ ਨਹੀਂ ਖੇਡ ਸਕਣਗੇ।
ਰਿਪੋਰਟ ਦੇ ਮੁਤਾਬਕ ਟੀਮ ਤੋਂ ਜੁੜਨ ਤੋਂ ਪਹਿਲਾਂ ਸ਼ਾਕਿਬ ਦੇ ਪੀ. ਸੀ. ਆਰ. ਤੇ 'ਰੈਪਿਡ ਐਂਟੀਜਨ' ਟੈਸਟ ਕਰਵਾਏ ਗਏ ਜੋ ਪਾਜ਼ੇਟਿਵ ਆਏ ਹਨ। ਸ਼ਾਕਿਬ ਨੂੰ ਬੁੱਧਵਾਰ ਨੂੰ ਬੰਗਲਾਦੇਸ਼ ਦੀ ਟੀਮ ਨਾਲ ਜੁੜਨਾ ਸੀ ਪਰ ਹੁਣ ਉਨ੍ਹਾਂ ਨੂੰ ਇਕਾਂਤਵਾਸ 'ਤੇ ਰਹਿਣਾ ਹੋਵੇਗਾ ਤੇ ਟੀਮ 'ਚ ਵਾਪਸੀ ਲਈ ਫਿਰ ਤੋਂ ਟੈਸਟ ਕਰਵਾਉਣਾ ਹੋਵੇਗਾ। ਦੂਜਾ ਟੈਸਟ ਮੈਚ ਮੀਰਪੁਰ 'ਚ 23 ਮਈ ਤੋਂ ਖੇਡਿਆ ਜਾਵੇਗਾ।
IPL ਦੇ 57 ਮੈਚ ਪੂਰੇ, ਜਾਣੋ ਪੁਆਇੰਟ ਟੇਬਲ ਦੀ ਤਾਜ਼ਾ ਸਥਿਤੀ, ਆਰੇਂਜ-ਪਰਪਲ ਕੈਪ ਅਪਡੇਟਸ 'ਤੇ ਵੀ ਇਕ ਝਾਤ
NEXT STORY