ਪਰਥ— ਭਾਰਤੀ ਕ੍ਰਿਕਟ ਟੀਮ ਪਰਥ 'ਚ ਆਸਟਰੇਲੀਆ ਖਿਲਾਫ ਚਾਰ ਤੇਜ਼ ਗੇਂਦਬਾਜ਼ਾਂ ਦੇ ਨਾਲ ਉਤਰੀ ਹੈ। ਐਡੀਲੇਡ ਟੈਸਟ ਜਿੱਤਣ ਦੇ ਬਾਅਦ ਭਾਰਤੀ ਟੀਮ ਨੂੰ ਜਿੱਤ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਸਾਬਕਾ ਆਸਟਰੇਲੀਆਈ ਦਿੱਗਜ ਸ਼ੇਨ ਵਾਰਨ ਨੇ ਭਾਰਤੀ ਪ੍ਰਸ਼ੰਸਕਾਂ ਨੂੰ ਦੁਖ ਪਹੁੰਚਾਉਣ ਦਾ ਟਵੀਟ ਕੀਤਾ ਹੈ। ਵਾਰਨ ਨੇ ਪਰਥ 'ਚ ਭਾਰਤ ਨੂੰ ਨਹੀਂ ਸਗੋਂ ਆਸਟਰੇਲੀਆ ਨੂੰ ਜਿੱਤ ਦਾ ਦਾਅਵੇਦਾਰ ਦੱਸਿਆ ਹੈ।
ਸਾਬਕਾ ਧਾਕੜ ਸਪਿਨਰ ਸ਼ੇਨ ਵਾਰਨ ਨੇ ਪਰਥ 'ਚ ਖੇਡੇ ਜਾ ਰਹੇ ਚਾਰ ਮੈਚਾਂ ਦੀ ਸੀਰੀਜ਼ ਦੇ ਦੂਜੇ ਮੁਕਾਬਲੇ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਦੋਹਾਂ ਟੀਮਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਪਰ ਪੱਖ ਮੇਜ਼ਬਾਨ ਟੀਮ ਦਾ ਲਿਆ। ਸ਼ੇਨ ਵਾਰਨ ਨੇ ਮੈਚ ਤੋਂ ਕੁਝ ਦੇਰ ਪਹਿਲਾਂ ਹੀ ਟਵਿੱਟਰ 'ਤੇ ਲਿਖਿਆ ਕਿ ਉਨ੍ਹਾਂ ਨੂੰ ਅਜਿਹਾ ਲਗਦਾ ਹੈ ਕਿ ਭਾਰਤੀ ਟੀਮ 'ਤੇ ਆਸਟਰੇਲੀਆ ਇਸ ਮੈਚ 'ਚ ਹਾਵੀ ਰਹੇਗੀ।
ਵਾਰਨ ਨੇ ਲਿਖਿਆ, ''ਪਰਥ 'ਚ ਖੇਡੇ ਜਾਣ ਵਾਲੇ ਦੂਜੇ ਟੈਸਟ ਮੈਚ ਲਈ ਦੋਹਾਂ ਟੀਮਾਂ ਨੂੰ ਸ਼ੁੱਭਕਾਮਨਾਵਾਂ। ਮੇਰੇ ਸਾਰੇ ਭਾਰਤੀ ਪ੍ਰਸ਼ੰਸਕਾਂ ਤੋਂ ਮੁਆਫੀ ਪਰ ਪਿੱਚ ਦੇ ਹਾਰਡ, ਗ੍ਰੀਨ, ਬਾਊਂਸ ਅਤੇ ਤੇਜ਼ ਕੰਡੀਸ਼ਨ ਨੂੰ ਦੇਖਦੇ ਹੋਏ ਮੈਨੂੰ ਲਗਦਾ ਹੈ ਕਿ ਆਸਟਰੇਲੀਆ ਭਾਰਤ 'ਤੇ ਹਾਵੀ ਰਹੇਗਾ। ਮੈਨੂੰ ਉਮੀਦ ਹੈ ਕਿ ਸਟਾਰਕ ਆਪਣੀ ਫਾਰਮ ਵਾਪਸ ਹਾਸਲ ਕਰ ਲੈਣਗੇ ਅਤੇ 10 ਵਿਕਟਾਂ ਝਟਕਾਉਣਗੇ। ਫਿੰਚ ਸੈਂਕੜਾ ਬਣਾਉਣ 'ਚ ਕਾਮਯਾਬ ਹੋਣ।''
ਰਾਮ ਭਰੋਸੇ ਵੈਸਟਇੰਡੀਜ਼ ਕ੍ਰਿਕਟ ਟੀਮ:ਫਿਲ ਸਿਮਨਸ
NEXT STORY