Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, JUL 27, 2026

    8:04:13 PM

  • famous punjabi singer deeply shocked  mother passes away

    ਮਸ਼ਹੂਰ ਪੰਜਾਬੀ ਗਾਇਕ ਨੂੰ ਡੂੰਘਾ ਸਦਮਾ, ਲੰਮੀ...

  • punjab weather heavy raining yellow alert

    ਪੰਜਾਬ 'ਚ ਹਨ੍ਹੇਰੀ-ਤੂਫ਼ਾਨ ਮਚਾਏਗਾ ਕਹਿਰ! ਪਵੇਗਾ...

  • major incident in ferozepur

    ਪੰਜਾਬ : ਕਾਰ 'ਚ ਬੈਠੇ ਬੰਦੇ ਦੇ ਵੱਜੀ ਮੱਥੇ 'ਚ...

  • famous actor leaves the world at the age of 46  sets an example after death

    46 ਸਾਲ ਦੀ ਉਮਰ ਚ ਮਸ਼ਹੂਰ ਅਦਾਕਾਰ ਨੇ ਛੱਡੀ ਦੁਨੀਆ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਭਾਰਤੀ ਜਨਤਾ ਪਾਰਟੀ ਦਾ ਸਥਾਪਨਾ ਦਿਵਸ : ਇਕ ਅੰਦੋਲਨ ਦੀ ਗਾਥਾ, ਇਕ ਰਾਸ਼ਟਰ ਦਾ ਸੰਕਲਪ

BLOG News Punjabi(ਬਲਾਗ)

ਭਾਰਤੀ ਜਨਤਾ ਪਾਰਟੀ ਦਾ ਸਥਾਪਨਾ ਦਿਵਸ : ਇਕ ਅੰਦੋਲਨ ਦੀ ਗਾਥਾ, ਇਕ ਰਾਸ਼ਟਰ ਦਾ ਸੰਕਲਪ

  • Edited By Harpreet Singh,
  • Updated: 06 Apr, 2026 05:28 PM
Blog
foundation day of bharatiya janata party
  • Share
    • Facebook
    • Tumblr
    • Linkedin
    • Twitter
  • Comment

ਭਾਰਤੀ ਜਨਤਾ ਪਾਰਟੀ (ਭਾਜਪਾ) ਸਿਰਫ ਇਕ ਸਿਆਸੀ ਦਲ ਨਹੀਂ, ਇਹ ਉਸ ਵਿਚਾਰ ਦਾ ਜੀਵੰਤ ਪ੍ਰਗਟਾਵਾ ਹੈ ਜੋ ਸਦੀਆਂ ਤੋਂ ਇਸ ਦੇਸ਼ ਦੀ ਆਤਮਾ ’ਚ ਵਸਿਆ ਹੈ—ਰਾਸ਼ਟਰ ਸਭ ਤੋਂ ਉਪਰ ਹੈ, ਅੰਤੋਦਿਆ ਸਾਡਾ ਧਰਮ ਹੈ ਅਤੇ ਸੱਭਿਆਚਾਰਕ ਰਾਸ਼ਟਰਵਾਦ ਸਾਡੀ ਪਛਾਣ ਹੈ। ਜਦੋਂ 6 ਅਪ੍ਰੈਲ, 1980 ਨੂੰ ਭਾਰਤੀ ਜਨਤਾ ਪਾਰਟੀ ਦੀ ਸਥਾਪਨਾ ਹੋਈ, ਤਾਂ ਇਹ ਸਿਰਫ ਇਕ ਨਵੇਂ ਸਿਆਸੀ ਸੰਗਠਨ ਦਾ ਜਨਮ ਨਹੀਂ ਸੀ, ਇਹ ਉਨ੍ਹਾਂ ਕਰੋੜਾਂ ਭਾਰਤੀਆਂ ਦੀਆਂ ਉਮੀਦਾਂ ਦਾ ਸੰਗਠਨ ਸੀ, ਜੋ ਚਾਹੁੰਦੇ ਸਨ ਕਿ ਇਸ ਦੇਸ਼ ਦੀ ਰਾਜਨੀਤੀ ’ਚ ਇਮਾਨਦਾਰੀ ਹੋਵੇ, ਵਿਚਾਰ ਹੋਵੇ ਅਤੇ ਰਾਸ਼ਟਰ ਪ੍ਰਤੀ ਸਮਰਪਣ ਹੋਵੇ।

ਅੱਜ ਜਦੋਂ ਅਸੀਂ ਆਪਣਾ ਸਥਾਪਨਾ ਦਿਵਸ ਮਨਾ ਰਹੇ ਹਾਂ, ਤਾਂ ਇਹ ਮੌਕਾ ਸਿਰਫ ਉਤਸਵ ਦਾ ਨਹੀਂ, ਸਗੋਂ ਉਸ ਯਾਤਰਾ ਦੀ ਯਾਦ ਅਤੇ ਉਸ ਸੰਕਲਪ ਨੂੰ ਨਵਿਆਉਣ ਦਾ ਹੈ, ਜਿਸ ਨੇ ਭਾਜਪਾ ਨੂੰ ਵਿਸ਼ਵ ਦਾ ਸਭ ਤੋਂ ਵੱਡਾ ਸਿਆਸੀ ਦਲ ਬਣਾਇਆ। ਭਾਜਪਾ ਦੀਆਂ ਵਿਚਾਰਕ ਜੜ੍ਹਾਂ ਉਸ ਮਿੱਟੀ ’ਚ ਹਨ, ਜਿਸ ਨੂੰ ਪੰ. ਦੀਨਦਿਆਲ ਉਪਾਧਿਆਏ ਨੇ ਇਕਾਤਮ ਮਾਨਵ ਦਰਸ਼ਨ ਦੇ ਰੂਪ ’ਚ ਸਿੰਜਿਆ। ਦੀਨਦਿਆਲ ਜੀ ਨੇ ਇਹ ਸਪੱਸ਼ਟ ਕੀਤਾ ਸੀ ਕਿ ਭਾਰਤ ਦੀ ਰਾਜਨੀਤੀ ਦਾ ਕੇਂਦਰਬਿੰਦੂ ਉਹ ਅੰਤਿਮ ਵਿਅਕਤੀ ਹੋਣਾ ਚਾਹੀਦਾ ਹੈ, ਜੋ ਸਮਾਜ ਦੀ ਸਭ ਤੋਂ ਹੇਠਲੀ ਪੌੜੀ ’ਤੇ ਖੜ੍ਹਾ ਹੈ। ਅੰਤੋਦਿਆ ਦੀ ਇਹ ਪਰਿਕਲਪਨਾ ਭਾਜਪਾ ਲਈ ਕੋਈ ਚੋਣ ਨਾਅਰਾ ਨਹੀਂ, ਸਗੋਂ ਇਕ ਜੀਵਨ-ਦਰਸ਼ਨ ਹੈ।

ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੇ ਜਨਸੰਘ ਦੀ ਸਥਾਪਨਾ ਤੋਂ ਲੈ ਕੇ ਕਸ਼ਮੀਰ ਲਈ ਆਪਣੇ ਪ੍ਰਾਣਾਂ ਦੀ ਆਹੂਤੀ ਦੇਣ ਤੱਕ, ਇਹ ਸਿੱਧ ਕੀਤਾ ਕਿ ਰਾਸ਼ਟਰੀਅਤਾ ਦਾ ਅਰਥ ਸਿਰਫ ਵੋਟ ਦੀ ਰਾਜਨੀਤੀ ਨਹੀਂ, ਸਗੋਂ ਮਾਤਭੂਮੀ ਲਈ ਸਭ ਕੁਝ ਨਿਛਾਵਰ ਕਰਨ ਦੀ ਤਤਪਰਤਾ ਹੈ। ਅਟਲ ਬਿਹਾਰੀ ਵਾਜਪਾਈ ਜੀ ਨੇ ਇਸ ਵਿਚਾਰ ਨੂੰ ਜਨ-ਜਨ ਤੱਕ ਪਹੁੰਚਾਇਆ। ਉਨ੍ਹਾਂ ਦੀ ਵਾਣੀ ’ਚ ਕਵਿਤਾ ਸੀ, ਉਨ੍ਹਾਂ ਦੇ ਕਾਰਜ ’ਚ ਦ੍ਰਿਸ਼ਟੀ ਸੀ ਅਤੇ ਉਨ੍ਹਾਂ ਦੀ ਅਗਵਾਈ ’ਚ ਭਾਰਤ ਨੂੰ ਇਕ ਪ੍ਰਮਾਣੂ ਸ਼ਕਤੀ ਦੇ ਰੂਪ ’ਚ ਵਿਸ਼ਵ ਪੱਧਰ ’ਤੇ ਸਥਾਪਤ ਕਰਨ ਦੀ ਹਿੰਮਤ ਸੀ। ਲਾਲ ਕ੍ਰਿਸ਼ਨ ਅਡਵਾਨੀ ਜੀ ਨੇ ਰੱਥ ਯਾਤਰਾ ਕੱਢੀ ਤਾਂ ਸਿਰਫ਼ ਮੰਦਰ ਅੰਦੋਲਨ ਨਹੀਂ ਜਗਾਇਆ, ਉਨ੍ਹਾਂ ਨੇ ਉਸ ਸਮਾਜ ਨੂੰ ਜਗਾਇਆ, ਜੋ ਦਹਾਕਿਆਂ ਤੋਂ ਆਪਣੀ ਹੀ ਭੂਮੀ ’ਤੇ ਅਣਗੌਲਿਆ ਸੀ।

1984 ਦਾ ਉਹ ਕਾਲਾ ਅਧਿਆਏ ਅਸੀਂ ਨਹੀਂ ਭੁੱਲੇ, ਜਦੋਂ ਪੂਰੇ ਦੇਸ਼ ’ਚ ਹਮਦਰਦੀ ਦੀ ਲਹਿਰ ’ਚ ਭਾਜਪਾ ਨੂੰ ਸਿਰਫ 2 ਸੀਟਾਂ ਮਿਲੀਆਂ, ਤਾਂ ਕਈ ਲੋਕਾਂ ਨੇ ਇਸ ਦਲ ਨੂੰ ਇਤਿਹਾਸ ਦੀ ਧੂੜ ’ਚ ਦਫ਼ਨ ਸਮਝ ਲਿਆ ਸੀ ਪਰ ਉਸ ਹਾਰ ਨੇ ਭਾਜਪਾ ਦੇ ਵਰਕਰਾਂ ਨੂੰ ਤੋੜਿਆ ਨਹੀਂ, ਸਗੋਂ ਹੋਰ ਮਜ਼ਬੂਤ ਕੀਤਾ। ਬੂਥ ਤੋਂ ਲੈ ਕੇ ਰਾਸ਼ਟਰ ਤੱਕ ਸੰਗਠਨ ਦੀ ਨੀਂਹ ਰੱਖੀ ਗਈ, ਵਰਕਰਾਂ ਨੇ ਪੂਰੀ ਮਿਹਨਤ ਕੀਤੀ ਅਤੇ ਫਿਰ ਉਹ ਦਿਨ ਆਇਆ, 2014, ਜਦੋਂ ਨਰਿੰਦਰ ਮੋਦੀ ਜੀ ਦੀ ਅਗਵਾਈ ’ਚ ਭਾਜਪਾ ਨੇ 282 ਸੀਟਾਂ ਜਿੱਤੀਆਂ, 3 ਦਹਾਕਿਆਂ ਬਾਅਦ ਦੇਸ਼ ’ਚ ਪੂਰਨ ਬਹੁਮਤ ਦੀ ਸਰਕਾਰ ਬਣਾਈ ਅਤੇ ਭਾਰਤ ਦੀ ਰਾਜਨੀਤੀ ਦਾ ਕਾਇਆਕਲਪ ਹੋ ਗਿਆ। 2019 ’ਚ 303 ਸੀਟਾਂ ਦੇ ਨਾਲ ਇਹ ਸਿੱਧ ਹੋ ਗਿਆ ਕਿ ਇਹ ਲਹਿਰ ਨਹੀਂ, ਜਨਤਾ ਦਾ ਸਥਾਈ ਵਿਸ਼ਵਾਸ ਹੈ। 2024 ’ਚ ਐੱਨ. ਡੀ. ਏ. ਦੇ ਨਾਲ ਤੀਜੀ ਵਾਰ ਸੱਤਾ ’ਚ ਆਉਣਾ ਇਹ ਪ੍ਰਮਾਣ ਹੈ ਕਿ ਭਾਰਤ ਦੀ ਜਨਤਾ ਨੇ ਭਾਜਪਾ ਨੂੰ ਆਪਣੀ ਤਕਦੀਰ ਦੇ ਨਾਲ ਜੋੜ ਲਿਆ ਹੈ। ਅੱਜ ਭਾਜਪਾ 15 ਕਰੋੜ ਤੋਂ ਵੱਧ ਮੈਂਬਰਾਂ ਦੇ ਨਾਲ ਵਿਸ਼ਵ ਦਾ ਸਭ ਤੋਂ ਵੱਡਾ ਸਿਆਸੀ ਦਲ ਹੈ।

ਜਦੋਂ ਨਰਿੰਦਰ ਮੋਦੀ ਜੀ 2014 ’ਚ ਪ੍ਰਧਾਨ ਮੰਤਰੀ ਬਣੇ, ਤਾਂ ਉਨ੍ਹਾਂ ਨੇ ਇਕ ਨਵੀਂ ਸ਼ਾਸਨ ਸੰਸਕ੍ਰਿਤੀ ਦੀ ਨੀਂਹ ਰੱਖੀ, ਨਾ ਤੁਸ਼ਟੀਕਰਨ, ਨਾ ਪਰਿਵਾਰਵਾਦ, ਨਾ ਭ੍ਰਿਸ਼ਟਾਚਾਰ। ਉਨ੍ਹਾਂ ਦਾ ਮੰਤਰ ਸੀ—‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ।’ ਪਿਛਲੇ 12 ਸਾਲਾਂ ’ਚ ਜੋ ਕੰਮ ਹੋਇਆ ਹੈ, ਉਹ ਭਾਰਤ ਦੇ ਇਤਿਹਾਸ ’ਚ ਸੁਨਹਿਰੀ ਅੱਖਰਾਂ ’ਚ ਲਿਖਿਆ ਜਾਵੇਗਾ।

500 ਸਾਲਾਂ ਦੀ ਉਡੀਕ ਦਾ ਅੰਤ ਹੋਇਆ। 22 ਜਨਵਰੀ, 2024 ਨੂੰ ਅਯੁੱਧਿਆ ’ਚ ਸ਼੍ਰੀ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਹੋਈ ਅਤੇ ਕਰੋੜਾਂ ਹਿੰਦੂਆਂ ਦੀਆਂ ਅੱਖਾਂ ਛਲਕ ਉੱਠੀਆਂ। ਇਕ ਹੋਰ ਕੰਮ ਜੋ ਦਹਾਕਿਆਂ ਤੋਂ ਪੈਂਡਿੰਗ ਸੀ, ਮਾਣਯੋਗ ਅਮਿਤ ਸ਼ਾਹ ਜੀ ਦੀ ਦ੍ਰਿੜ੍ਹ ਇੱਛਾ ਸ਼ਕਤੀ ਅਤੇ ਮਾਣਯੋਗ ਮੋਦੀ ਜੀ ਦੀ ਅਗਵਾਈ ’ਚ 5 ਅਗਸਤ, 2019 ਨੂੰ ਸੰਸਦ ’ਚ ਇਕ ਇਤਿਹਾਸਕ ਫ਼ੈਸਲਾ ਹੋਇਆ। ਜੰਮੂ-ਕਸ਼ਮੀਰ ਭਾਰਤ ਦਾ ਅਨਿੱਖੜਵਾਂ ਅੰਗ ਸੰਵਿਧਾਨਕ ਰੂਪ ’ਚ ਵੀ ਬਣਿਆ। ਵੱਖਵਾਦ ਦੀਆਂ ਜੜ੍ਹਾਂ ਕੱਟ ਦਿੱਤੀਆਂ ਗਈਆਂ।

ਮੁਸਲਿਮ ਔਰਤਾਂ ਦੇ ਜੀਵਨ ’ਚ ਨਿਆਂ ਦਾ ਸੂਰਜ ਉੱਗਿਆ। ਉਹ ਕਾਨੂੰਨ ਜੋ ਮਰਦ ਦੀਆਂ ਤਿੰਨ ਬੋਲੀਆਂ ’ਤੇ ਇਕ ਔਰਤ ਦਾ ਜੀਵਨ ਬਰਬਾਦ ਕਰ ਦਿੰਦਾ ਸੀ, ਮੋਦੀ ਸਰਕਾਰ ਨੇ ਉਸ ਟ੍ਰਿਪਲ ਤਲਾਕ ਨੂੰ ਖਤਮ ਕੀਤਾ। ਇਹੀ ਅਸਲੀ ਮਹਿਲਾ ਸਸ਼ਕਤੀਕਰਨ ਹੈ।

ਆਯੁਸ਼ਮਾਨ ਭਾਰਤ ਨੇ 50 ਕਰੋੜ ਗ਼ਰੀਬਾਂ ਨੂੰ 5 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਦਿੱਤਾ। ਉੱਜਵਲਾ ਯੋਜਨਾ ਨਾਲ 10 ਕਰੋੜ ਮਾਵਾਂ ਦੇ ਚੁੱਲ੍ਹੇ ਗੈਸ ਨਾਲ ਬਲੇ। ਜਲ ਜੀਵਨ ਮਿਸ਼ਨ ਨੇ ਭਾਰਤ ਦੇ 15 ਕਰੋੜ ਘਰਾਂ ’ਚ ਨਲ ਨਾਲ ਜਲ ਪਹੁੰਚਾਇਆ। ਪੀ. ਐੱਮ. ਆਵਾਸ ਯੋਜਨਾ ਨਾਲ ਕਰੋੜਾਂ ਪਰਿਵਾਰਾਂ ਨੂੰ ਪੱਕੀ ਛੱਤ ਮਿਲੀ। ਪੀ. ਐੱਮ. ਕਿਸਾਨ ਸਨਮਾਨ ਨਿਧੀ ਨਾਲ ਕਿਸਾਨਾਂ ਦੇ ਖਾਤੇ ’ਚ ਸਿੱਧੇ ਪੈਸੇ ਪਹੁੰਚੇ। 80 ਕਰੋੜ ਭਾਰਤੀਆਂ ਨੂੰ ਭੋਜਨ, ਇਹ ਹੈ ਅੰਤੋਦਿਆ ਦਾ ਵਿਵਹਾਰਕ ਸਰੂਪ।

ਡਿਜੀਟਲ ਅਰਥਵਿਵਸਥਾ ’ਚ ਯੂ. ਪੀ. ਆਈ. ਇਕ ਵਿਸ਼ਵ ਪੱਧਰੀ ਮਾਡਲ ਬਣ ਚੁੱਕਾ ਹੈ। ਰੱਖਿਆ ਬਰਾਮਦ ’ਚ ਭਾਰਤ ਨਵੀਆਂ ਉਚਾਈਆਂ ਛੂਹ ਰਿਹਾ ਹੈ। ਚੰਦਰਯਾਨ-3 ਦੀ ਸਫਲਤਾ ਨੇ ਦੁਨੀਆ ਨੂੰ ਦਿਖਾਇਆ ਕਿ ਨਵੇਂ ਭਾਰਤ ਦੀ ਸਮਰੱਥਾ ਅਸੀਮਤ ਹੈ।

ਪੰਜਾਬ ਦੀ ਗੱਲ ਕਰੀਏ ਤਾਂ ਹਿਰਦਾ ਭਾਰੀ ਹੋ ਜਾਂਦਾ ਹੈ। ਗੁਰੂਆਂ ਅਤੇ ਸ਼ਹੀਦਾਂ ਦੀ ਇਹ ਪਵਿੱਤਰ ਭੂਮੀ ਅੱਜ ਜਿਸ ਦਰਦ ’ਚੋਂ ਗੁਜ਼ਰ ਰਹੀ ਹੈ, ਉਸ ਨੂੰ ਦੇਖ ਕੇ ਹਰ ਦੇਸ਼ ਭਗਤ ਦਾ ਸਿਰ ਝੁਕ ਜਾਂਦਾ ਹੈ। ਆਮ ਆਦਮੀ ਪਾਰਟੀ ਨੇ ਪੰਜਾਬ ਦੀ ਜਨਤਾ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ। ਦਿੱਲੀ ਮਾਡਲ ਦੀ ਗੱਲ ਕੀਤੀ ਸੀ ਪਰ ਅੱਜ ਪੰਜਾਬ ਦੀ ਸੱਚਾਈ ਕੀ ਹੈ? ਗੈਂਗਸਟਰ ਬੇਖ਼ੌਫ਼ ਹਨ, ਨਸ਼ੇ ਦੀ ਲਤ ਨੌਜਵਾਨਾਂ ਨੂੰ ਖੋਖਲਾ ਕਰ ਰਹੀ ਹੈ, ਉਦਯੋਗ ਹਿਜਰਤ ਕਰ ਰਹੇ ਹਨ ਅਤੇ ਕਾਨੂੰਨ-ਵਿਵਸਥਾ ਦੀ ਅਜਿਹੀ ਦੁਰਦਸ਼ਾ ਹੈ ਕਿ ਅਪਰਾਧੀ ਜੇਲਾਂ ਤੋਂ ਵਾਰਦਾਤਾਂ ਅੰਜਾਮ ਦੇ ਰਹੇ ਹਨ।

ਪੰਜਾਬ ਦਾ ਕਿਸਾਨ ਪ੍ਰੇਸ਼ਾਨ ਹੈ। ਪੰਜਾਬ ਦਾ ਨੌਜਵਾਨ ਬੇਰੋਜ਼ਗਾਰ ਹੈ। ਪੰਜਾਬ ਦੀ ਮਾਂ ਆਪਣੇ ਪੁੱਤ ਨੂੰ ਨਸ਼ੇ ਦੀ ਗ੍ਰਿਫ਼ਤ ਤੋਂ ਕੱਢਣ ਲਈ ਤੜਫ ਰਹੀ ਹੈ। ਇਹ ਦਰਦ ਭਾਜਪਾ ਮਹਿਸੂਸ ਕਰਦੀ ਹੈ, ਕਿਉਂਕਿ ਭਾਜਪਾ ਲਈ ਪੰਜਾਬ ਸਿਰਫ ਇਕ ਰਾਜ ਨਹੀਂ, ਸਗੋਂ ਕੁਰਬਾਨੀ ਦੀ ਉਹ ਧਰਤੀ ਹੈ, ਜਿਸ ਨੇ ਦੇਸ਼ ਦੀ ਰੱਖਿਆ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ।

ਭਾਜਪਾ ਦਾ ਪੰਜਾਬ ’ਚ ਵਧਦਾ ਜਨ ਆਧਾਰ ਇਸ ਗੱਲ ਦਾ ਪ੍ਰਮਾਣ ਹੈ ਕਿ ਇਥੋਂ ਦੀ ਜਨਤਾ ਤਬਦੀਲੀ ਚਾਹੁੰਦੀ ਹੈ, ਅਸਲੀ ਤਬਦੀਲੀ, ਜੋ ਨਸ਼ਾ-ਮੁਕਤੀ, ਕਾਨੂੰਨ ਦਾ ਰਾਜ ਅਤੇ ਰੋਜ਼ਗਾਰ ਦੇ ਮੌਕੇ ਲਿਆਵੇ। ਭਾਜਪਾ ਇਹ ਵਚਨਬੱਧਤਾ ਲੈ ਕੇ ਪੰਜਾਬ ਦੀ ਗਲੀ-ਗਲੀ ’ਚ ਜਾ ਰਹੀ ਹੈ।

370 ਹਟਣ ਤੋਂ ਬਾਅਦ ਜੰਮੂ-ਕਸ਼ਮੀਰ ਦਾ ਕਾਇਆਕਲਪ ਹੋ ਗਿਆ ਹੈ। ਜਿੱਥੇ ਕਦੇ ਪੱਥਰਬਾਜ਼ੀ ਹੁੰਦੀ ਸੀ, ਅੱਜ ਉੱਥੇ ਸਕੂਲ ਅਤੇ ਹਸਪਤਾਲ ਬਣ ਰਹੇ ਹਨ। ਸੈਰ-ਸਪਾਟਾ ਨਵੀਆਂ ਉਚਾਈਆਂ ’ਤੇ ਹੈ। ਨੌਜਵਾਨਾਂ ਨੂੰ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਸਿੱਧਾ ਲਾਭ ਮਿਲ ਰਿਹਾ ਹੈ। ਵੱਖਵਾਦ ਦੀਆਂ ਆਵਾਜ਼ਾਂ ਕਮਜ਼ੋਰ ਪਈਆਂ ਹਨ ਅਤੇ ਲੋਕਤੰਤਰ ਦੀਆਂ ਜੜ੍ਹਾਂ ਡੂੰਘੀਆਂ ਹੋ ਰਹੀਆਂ ਹਨ।

ਪੱਛਮੀ ਬੰਗਾਲ ’ਚ ਅੱਜ ਲੋਕਤੰਤਰ ਜ਼ਖਮੀ ਹੈ। ਭਾਜਪਾ ਵਰਕਰਾਂ ’ਤੇ ਹਮਲੇ ਹੁੰਦੇ ਹਨ, ਉਨ੍ਹਾਂ ਦੇ ਘਰ ਸਾੜੇ ਜਾਂਦੇ ਹਨ ਅਤੇ ਸੱਤਾਧਾਰੀ ਦਲ ਦੇ ਗੁੰਡੇ ਸੰਵਿਧਾਨਕ ਸੰਸਥਾਵਾਂ ਨੂੰ ਚੁਣੌਤੀ ਦਿੰਦੇ ਹਨ ਪਰ ਭਾਜਪਾ ਦਾ ਵਰਕਰ ਡਰਿਆ ਨਹੀਂ ਹੈ। ਉਹ ਆਪਣੇ ਦਮ ’ਤੇ ਗੁਰੂਦੇਵ ਰਬਿੰਦਰਨਾਥ, ਨੇਤਾਜੀ ਸੁਭਾਸ਼ ਚੰਦਰ ਬੋਸ ਅਤੇ ਸ਼ਿਆਮਾ ਪ੍ਰਸਾਦ ਮੁਖਰਜੀ ਦੀ ਇਸ ਧਰਤੀ ’ਤੇ ਸੱਚ ਅਤੇ ਨਿਆਂ ਦੀ ਲੜਾਈ ਲੜ ਰਿਹਾ ਹੈ। ਭਾਜਪਾ ਬੰਗਾਲ ਦੀ ਜਨਤਾ ਦੇ ਨਾਲ ਖੜ੍ਹੀ ਹੈ ਅਤੇ ਰਹੇਗੀ।

ਕੇਰਲ ’ਚ ਭਾਜਪਾ ਹੁਣ ਇਕ ਗੰਭੀਰ ਸਿਆਸੀ ਸ਼ਕਤੀ ਦੇ ਰੂਪ ’ਚ ਉੱਭਰ ਰਹੀ ਹੈ। ਉੱਥੋਂ ਦੀ ਜਨਤਾ ਖੱਬੇ-ਪੱਖੀ ਅਤੇ ਕਾਂਗਰਸੀ ਅਸਫਲਤਾਵਾਂ ਤੋਂ ਥੱਕ ਚੁੱਕੀ ਹੈ। ਭਾਜਪਾ ਦੀ ਸੱਭਿਆਚਾਰਕ ਰਾਸ਼ਟਰਵਾਦ ਦੀ ਵਿਚਾਰਧਾਰਾ ਅਤੇ ਮੋਦੀ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਹੁਣ ਕੇਰਲ ਦੇ ਵੋਟਰਾਂ ਤੱਕ ਵੀ ਪਹੁੰਚ ਰਿਹਾ ਹੈ। ਤ੍ਰਿਸੂਰ ਲੋਕ ਸਭਾ ਸੀਟ ਦੀ ਜਿੱਤ ਇਸ ਤਬਦੀਲੀ ਦੀ ਪਹਿਲੀ ਝਲਕ ਹੈ।

ਭਾਜਪਾ ਅਤੇ ਹੋਰ ਦਲਾਂ ’ਚ ਜੋ ਸਭ ਤੋਂ ਵੱਡਾ ਅੰਤਰ ਹੈ, ਉਹ ਹੈ ਸ਼ਾਸਨ ਦਾ ਦਰਸ਼ਨ। ਕਾਂਗਰਸ ਅਤੇ ਉਸ ਦੇ ਸਹਿਯੋਗੀ ਦਲਾਂ ਨੇ ਦਹਾਕਿਆਂ ਤੱਕ ਵੋਟ ਬੈਂਕ ਦੀ ਰਾਜਨੀਤੀ ਕੀਤੀ। ਜਾਤ, ਧਰਮ ਅਤੇ ਭਾਸ਼ਾ ਦੇ ਨਾਂ ’ਤੇ ਸਮਾਜ ਨੂੰ ਵੰਡਿਆ। ਘੱਟਗਿਣਤੀਆਂ ਨੂੰ ਮਜ਼ਬੂਤ ਨਹੀਂ ਕੀਤਾ, ਉਨ੍ਹਾਂ ਨੂੰ ਵੋਟਾਂ ਦੀ ਭੇਡ ਬਣਾ ਕੇ ਰੱਖਿਆ।

ਮੋਦੀ ਜੀ ਦਾ ਰਸਤਾ ਵੱਖਰਾ ਹੈ। ਉਨ੍ਹਾਂ ਲਈ ਹਰ ਗ਼ਰੀਬ ਬਰਾਬਰ ਹੈ, ਚਾਹੇ ਉਹ ਹਿੰਦੂ ਹੋਵੇ, ਮੁਸਲਮਾਨ, ਸਿੱਖ ਜਾਂ ਈਸਾਈ। ਜਿਵੇਂ-ਜਿਵੇਂ ਅਸੀਂ 2047 ਵੱਲ ਵਧ ਰਹੇ ਹਾਂ, ਭਾਰਤ ਦੀ ਸੁਤੰਤਰਤਾ ਦੇ ਸ਼ਤਾਬਦੀ ਵਰ੍ਹੇ ਵੱਲ, ਭਾਜਪਾ ਦਾ ਸੰਕਲਪ ਹੋਰ ਦ੍ਰਿੜ੍ਹ ਹੁੰਦਾ ਜਾਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਵਿਕਸਤ ਭਾਰਤ ਦਾ ਜੋ ਸੁਪਨਾ ਦੇਖਿਆ ਹੈ, ਉਹ ਕਿਸੇ ਇਕ ਨੇਤਾ ਜਾਂ ਇਕ ਦਲ ਦਾ ਸੁਪਨਾ ਨਹੀਂ, 140 ਕਰੋੜ ਭਾਰਤੀਆਂ ਦਾ ਸਮੂਹਿਕ ਸੰਕਲਪ ਹੈ।

ਅਗਲੇ ਦੋ ਦਹਾਕਿਆਂ ’ਚ ਭਾਰਤ ਨੂੰ ਵਿਸ਼ਵ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਾਉਣਾ ਹੈ। ਰੱਖਿਆ ’ਚ ਆਤਮਨਿਰਭਰਤਾ ਹਾਸਲ ਕਰਨੀ ਹੈ। ਹਰ ਪਿੰਡ ’ਚ ਬਿਜਲੀ, ਪਾਣੀ ਅਤੇ ਸੜਕ ਪਹੁੰਚਾਉਣੀ ਹੈ। ਹਰ ਨੌਜਵਾਨ ਨੂੰ ਸਿੱਖਿਆ ਅਤੇ ਰੋਜ਼ਗਾਰ ਦੇਣਾ ਹੈ। ਇਹ ਸਿਰਫ ਐਲਾਨ ਨਹੀਂ, ਇਹ ਭਾਜਪਾ ਦਾ ਵਚਨਬੱਧਤਾ ਪੱਤਰ ਹੈ।

ਅੱਜ, ਸਥਾਪਨਾ ਦਿਵਸ ’ਤੇ, ਅਸੀਂ ਉਨ੍ਹਾਂ ਸਾਰੇ ਵਰਕਰਾਂ ਨੂੰ ਨਮਨ ਕਰਦੇ ਹਾਂ, ਜਿਨ੍ਹਾਂ ਨੇ ਬਿਨਾਂ ਕਿਸੇ ਲਾਲਚ ਦੇ, ਬਿਨਾਂ ਕਿਸੇ ਅਹੁਦੇ ਦੀ ਇੱਛਾ ਦੇ ਇਸ ਵਿਚਾਰ ਨੂੰ ਜ਼ਿੰਦਾ ਰੱਖਿਆ, ਜਿਨ੍ਹਾਂ ਨੇ 1984 ਦੀ ਹਾਰ ’ਚ ਵੀ ਮਸ਼ਾਲ ਬੁਝਣ ਨਹੀਂ ਦਿੱਤੀ, ਜਿਨ੍ਹਾਂ ਨੇ ਬੰਗਾਲ ’ਚ ਲਾਠੀਆਂ ਖਾਧੀਆਂ, ਜਿਨ੍ਹਾਂ ਨੇ ਕੇਰਲ ’ਚ ਹਮਲੇ ਸਹੇ ਪਰ ਰਾਸ਼ਟਰ ਪ੍ਰਤੀ ਆਪਣੀ ਨਿਸ਼ਠਾ ਨਹੀਂ ਛੱਡੀ। ਭਾਰਤੀ ਜਨਤਾ ਪਾਰਟੀ ਇਕ ਦਲ ਨਹੀਂ, ਇਕ ਅੰਦੋਲਨ, ਇਕ ਵਿਚਾਰ, ਇਕ ਯੱਗ ਹੈ, ਜਿਸ ’ਚ ਹਰ ਵਰਕਰ ਇਕ ਆਹੂਤੀ ਹੈ ਅਤੇ ਜਿਸ ਦੀ ਲੋਅ ਨਾਲ ਵਿਕਸਤ ਭਾਰਤ ਦਾ ਨਿਰਮਾਣ ਹੋਣਾ ਹੈ।

-ਤਰੁਣ ਚੁੱਘ
(ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ)

  • BJP
  • Bhartiya Janta Party
  • Foundation Day

ਈਰਾਨ ਨੇ ਆਪਣੀ ‘ਸਸਤੀ’ ਤਕਨੀਕ ਨਾਲ ਡੇਗ ਲਏ ਅਮਰੀਕਾ ਦੇ ‘ਮਹਿੰਗੇ ਅਤੇ ਅਜੇਤੂ’ ਲੜਾਕੂ ਜਹਾਜ਼

NEXT STORY

Stories You May Like

  • narendra modi  crpf  raising day  congratulations
    PM ਮੋਦੀ ਨੇ CRPF ਦੇ ਜਵਾਨਾਂ ਫੋਰਸ ਦੇ ਸਥਾਪਨਾ ਦਿਵਸ ਦੀ ਦਿੱਤੀ ਵਧਾਈ
  • cjp abhijit deepke  delhi police  beaten
    ਦਿੱਲੀ ਪੁਲਸ ਨੇ ਮੈਨੂੰ ਕੁੱਟਿਆ..., ਕਾਕਰੋਚ ਜਨਤਾ ਪਾਰਟੀ ਦੇ ਮੁੱਖੀ ਅਭਿਜੀਤ ਦੀਪਕੇ ਦਾ ਵੱਡਾ ਬਿਆਨ
  • student movements shift political equations  path to a comeback for rahul gandhi
    ਵਿਦਿਆਰਥੀ ਅੰਦੋਲਨ ਨਾਲ ਬਦਲੇ ਸਿਆਸੀ ਸਮੀਕਰਨ! ਰਾਹੁਲ ਗਾਂਧੀ ਲਈ ਵਾਪਸੀ ਦਾ ਰਸਤਾ ਜਾਂ ਅਗਨੀ ਪ੍ਰੀਖਿਆ
  • kangana ranaut speaks on janata party  s performance
    ਕਾਕਰੋਚ ਜਨਤਾ ਪਾਰਟੀ ਦੇ ਪ੍ਰਦਰਸ਼ਨ ’ਤੇ ਬੋਲੀ ਕੰਗਨਾ, ਕਿਹਾ - 'ਸੰਸਦ 'ਚ ਡਰ ਗਏ ਸੀ ਮੈਂਬਰ...'
  • one person arrested with illegal liquor
    ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਗ੍ਰਿਫ਼ਤਾਰ
  • pm narendra modi visit jalandhar
    ਪੰਜਾਬ ਦੇ ਵਿਕਾਸ ਲਈ ਕੇਂਦਰ ਅਤੇ ਸੂਬੇ ’ਚ ਇਕ ਹੀ ਪਾਰਟੀ ਦੀ ਸਰਕਾਰ ਹੋਣਾ ਜ਼ਰੂਰੀ : ਨਰਿੰਦਰ ਮੋਦੀ
  • ram temple donation theft jairam
    ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲੇ ਨੂੰ ਇਕ ਮਹੀਨਾ ਹੋਣ 'ਤੇ ਕਾਂਗਰਸ ਦਾ ਅਹਿਮ ਬਿਆਨ
  • cockroach janta party instagram 2 56 crore followers
    2.56 ਕਰੋੜ ਤੋਂ ਪਾਰ ਹੋਈ 'ਕਾਕਰੋਚ ਜਨਤਾ ਪਾਰਟੀ' ਦੇ ਫਾਲੋਅਰਜ਼ ਦੀ ਗਿਣਤੀ, 3 ਦਿਨਾਂ 'ਚ ਜੁੜੇ 33 ਲੱਖ ਨਵੇਂ ਲੋਕ
  • punjab weather heavy raining yellow alert
    ਪੰਜਾਬ 'ਚ ਹਨ੍ਹੇਰੀ-ਤੂਫ਼ਾਨ ਮਚਾਏਗਾ ਕਹਿਰ! ਪਵੇਗਾ ਭਾਰੀ ਮੀਂਹ, 13 ਜ਼ਿਲ੍ਹਿਆਂ ਲਈ...
  • illicit liquor seized in jalandhar  driver arrested 37 boxes of liquor
    ਜਲੰਧਰ 'ਚ ਨਾਜਾਇਜ਼ ਸ਼ਰਾਬ ਦੀ ਵੱਡੀ ਖੇਪ ਬਰਾਮਦ, 37 ਪੇਟੀਆਂ ਸ਼ਰਾਬ ਸਣੇ ਡਰਾਈਵਰ...
  • heavy collision between two trucks
    ਦੋ ਟਰੱਕਾਂ ਦੀ ਜ਼ਬਰਦਸਤ ਟੱਕਰ, ਇਕ ਟਰੱਕ ਪੁੱਲ ਤੋਂ ਹੇਠਾਂ ਡਿੱਗਿਆ, ਡਰਾਈਵਰ...
  • passengers troubled by train delays in the middle of summer
    ਗਰਮੀ ਵਿਚਾਲੇ ਟਰੇਨਾਂ ਦੀ ਲੇਟ-ਲਤੀਫ਼ੀ ਤੋਂ ਯਾਤਰੀ ਪ੍ਰੇਸ਼ਾਨ: ਮਾਲਵਾ ਐਕਸਪ੍ਰੈੱਸ...
  • blackout in jalandhar lights out for 23 hours
    ਜਲੰਧਰ 'ਚ ਰਿਹਾ ਬਲੈਕਆਊਟ! 23 ਘੰਟੇ ਬੱਤੀ ਗੁੱਲ, ਲੋਕਾਂ ਦਾ ਭੜਕਿਆ ਗੁੱਸਾ ਤੇ...
  • impact of punjab bandh call visible in jalandhar sp issues statement
    ਜਲੰਧਰ 'ਚ ਵੀ ਦਿਸਿਆ ਪੰਜਾਬ ਬੰਦ ਦਾ ਅਸਰ! ਦੁਕਾਨਾਂ, ਬਾਜ਼ਾਰ ਬੰਦ ਤੇ ਸੜਕਾਂ 'ਤੇ...
  • f c meeting of municipal corporation to be held at mayor  s house today
    ਸਖ਼ਤ ਸੁਰੱਖਿਆ ਵਿਚਾਲੇ ਅੱਜ ਮੇਅਰ ਹਾਊਸ ’ਚ ਹੋਵੇਗੀ ਨਗਰ ਨਿਗਮ ਦੀ ਐੱਫ. ਐਂਡ ਸੀ....
  • jalandhar corporation issues final sealing notice to hotel meriton
    ਨਿਗਮ ਨੇ ਹੋਟਲ ਮੈਰੀਟਨ ਨੂੰ ਜਾਰੀ ਕੀਤਾ ਫਾਈਨਲ ਸੀਲਿੰਗ ਨੋਟਿਸ, 3 ਦਿਨਾਂ ਦਾ...
Trending
Ek Nazar
historic hindu festival

ਸ਼੍ਰੀਲੰਕਾ ਦੇ ਇਤਿਹਾਸਕ ਹਿੰਦੂ ਤਿਉਹਾਰ ਦੀ ਇੱਕ ਵੱਡੀ ਰਸਮ ਰੱਦ, ਇਹ ਰਹੀ ਵਜ੍ਹਾ

heavy rain next 14 hours monsoon

Heavy Rain: ਅਗਲੇ 14 ਘੰਟੇ ਖ਼ਤਰਨਾਕ! ਪਵੇਗਾ ਭਾਰੀ ਮੀਂਹ, IMD ਵਲੋਂ ਤੇਜ਼...

announcement of byelections

ਕੈਨੇਡੀਅਨ PM ਨੇ 3 ਹਲਕਿਆਂ ਲਈ ਜ਼ਿਮਨੀ ਚੋਣਾਂ ਦਾ ਕਰ'ਤਾ ਐਲਾਨ

meth seized

ਅਫਗਾਨ ਪੁਲਸ ਨੂੰ ਵੱਡੀ ਸਫਲਤਾ, 42 ਕਿਲੋ ਨਸ਼ੀਲਾ ਪਦਾਰਥ ਕੀਤਾ ਜ਼ਬਤ

missing person  funeral  returned alive

ਮ੍ਰਿਤਕ ਮੰਨ ਜਿਸ ਵਿਅਕਤੀ ਦਾ ਕੀਤਾ ਸਸਕਾਰ, 3 ਦਿਨ ਬਾਅਦ ਜ਼ਿੰਦਾ ਪਰਤਿਆ, ਹੋਸ਼ ਉਡਾ...

big forecast from the meteorological department there will be heavy rain

ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, ਪਵੇਗਾ ਭਾਰੀ ਮੀਂਹ ! ਪੰਜਾਬ ਤੇ ਹਰਿਆਣਾ ’ਚ...

cwg 2026 mirabai chanu wins gold medal

CWG 2026: ਮੀਰਾਬਾਈ ਚਾਨੂ ਨੇ ਜਿੱਤਿਆ Gold ਮੈਡਲ, ਬਣਾਇਆ ਨਵਾਂ ਰਿਕਾਰਡ

greetings on independence day

ਸ਼ੀ ਜਿਨਪਿੰਗ ਨੇ ਮਾਲਦੀਵ ਦੇ ਰਾਸ਼ਟਰਪਤੀ ਮੁਈਜ਼ੂ ਨੂੰ ਸੁਤੰਤਰਤਾ ਦਿਵਸ 'ਤੇ...

us russian space crew

ਅਮਰੀਕਾ-ਰੂਸੀ ਪੁਲਾੜ ਚਾਲਕ ਦਲ ਕਜ਼ਾਕਿਸਤਾਨ 'ਚ ਸੁਰੱਖਿਅਤ ਉਤਰਿਆ

akram bhatti honored

’ਬਿਲਾਲ ਭੱਟੀ’ ਦੀ 19ਵੀਂ ਪੀੜ੍ਹੀ ਦੇ ਵਾਰਿਸ ਰਾਏ ਅਕਰਮ ਭੱਟੀ ਨੂੰ ਸਿੱਖਸ ਆਫ਼...

akanksha chamola  s revelation

'ਮੈਂ ਪ੍ਰੈਗਨੈਂਟ ਹਾਂ...' ! ਅਕਾਂਕਸ਼ਾ ਚਮੋਲਾ ਦੇ ਖੁਲਾਸੇ ਨਾਲ ਹਿੱਲਿਆ...

typhoon   noul

ਤੂਫਾਨ 'ਨੌਲ' ਨੇ ਚੀਨ ਅਤੇ ਹਾਂਗਕਾਂਗ 'ਚ ਮਚਾਈ ਤਬਾਹੀ, ਬਚਾਏ ਗਏ 700,000 ਤੋਂ...

veteran actress diagnosed with cancer

ਦਿੱਗਜ ਅਦਾਕਾਰਾ ਨੂੰ ਹੋ ਗਿਆ ਕੈਂਸਰ ! ਇਲਾਜ 'ਚ ਲੱਗ ਗਈ ਸਾਰੀ ਉਮਰ ਦੀ ਕਮਾਈ, ਖੁਦ...

husband  wife  farm  guava  police  arrested

ਪਤੀ ਦਾ ਖ਼ੌਫ਼ਨਾਕ ਕਾਰਾ ! ਅਮਰੂਦ ਤੋੜਨ ਦੇ ਬਹਾਨੇ ਪਤਨੀ ਨੂੰ ਲੈ ਗਿਆ ਖੇਤ, ਫ਼ਿਰ...

the famous actress is also a unmarried at the age of 39

39 ਸਾਲ ਦੀ ਉਮਰ 'ਚ ਵੀ ਕੁਆਰੀ ਹੈ ਮਸ਼ਹੂਰ ਅਦਾਕਾਰਾ ! ਹੁਣ ਬਣਨਾ ਚਾਹੁੰਦੀ ਹੈ...

what is going to happen on july 22 2028

850 ਸਾਲਾਂ 'ਚ ਪਹਿਲੀ ਵਾਰ; 2028 'ਚ ਹੋਣ ਜਾ ਰਿਹੈ ਕੁਝ ਅਜਿਹਾ ਕਿ ਲੋਕਾਂ ਨੇ...

indian boy dies in america

ਜਨਮਦਿਨ ਦਾ ਕੇਕ ਕੱਟਦਿਆਂ ਹੀ ਨੌਜਵਾਨ ਦੀ ਮੌਤ, ਅਮਰੀਕਾ ਤੋਂ ਆਈ ਮੰਦਭਾਗੀ ਖਬਰ

passengers fought on a flying plane

ਉੱਡਦੇ ਜਹਾਜ਼ 'ਚ ਲੜ ਪਏ ਯਾਤਰੀ, ਚੱਲੇ ਘਸੁੰਨ-ਮੁੱਕੇ, ਫਿਰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • what is the legal dispute related to the taj mahal
      ਤਾਜ ਮਹੱਲ ਨਾਲ ਜੁੜਿਆ ਕਾਨੂੰਨੀ ਵਿਵਾਦ ਕੀ ਹੈ?
    • party change is actually the end of the people king
      ‘ਦਲ-ਬਦਲੀ ਅਸਲ ’ਚ ਲੋਕ ਰਾਜਾ ਦਾ ਖਾਤਮਾ ਹੈ’
    • the blood of relationships that are becoming strangers
      ‘ਆਪਣੇ ਹੋਏ ਪਰਾਏ’ ਕਰ ਰਹੇ ਰਿਸ਼ਤਿਆਂ ਦਾ ਖ਼ੂਨ!
    • not only the movement  the country is also watching your language
      ਅੰਦੋਲਨ ਹੀ ਨਹੀਂ, ਤੁਹਾਡੀ ਭਾਸ਼ਾ ਵੀ ਦੇਖ ਰਿਹਾ ਹੈ ਦੇਸ਼
    • the issue free movement ends
      ਮੁੱਦਾ ਰਹਿਤ ਅੰਦੋਲਨ ਖਤਮ ਹੋ ਜਾਂਦਾ ਹੈ
    • crude oil problem
      ਤੇਲ ਸੰਕਟ ਦਾ ਪ੍ਰਭਾਵ ਘੱਟ ਹੋਇਆ ਪਰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ
    • udhav and raj thakrey
      ਊਧਵ ਅਤੇ ਰਾਜ ਠਾਕਰੇ ਦੇ ਸਾਂਝੇ ਮਾਰਚ ਨੂੰ ਲੈ ਕੇ ਸਰਗਰਮੀਆਂ ਤੇਜ਼
    • people  s courts are settling cases that pending for years
      ‘ਲੋਕ ਅਦਾਲਤਾਂ ਨਿਪਟਾ ਰਹੀਆਂ’ ਸਾਲਾਂ ਤੋਂ ਲਟਕਦੇ ਆ ਰਹੇ ਮੁਕੱਦਮੇ!
    • exposed the weakness of congress leadership
      ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਸੰਕਟ ਨੇ ਉਜਾਗਰ ਕੀਤੀ ਕਾਂਗਰਸ ਦੀ ਲੀਡਰਸ਼ਿਪ ਦੀ...
    • bjp to contest assembly elections in punjab under modi fivepoint agenda
      ਪੰਜਾਬ ’ਚ ਭਾਜਪਾ ਮੋਦੀ ਦੇ ਪੰਜ ਨੁਕਾਤੀ ਏਜੰਡੇ ਤਹਿਤ ਲੜੇਗੀ ਵਿਧਾਨ ਸਭਾ ਚੋਣਾਂ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +