ਨਵੀਂ ਦਿੱਲੀ— ਭਾਰਤੀ ਪੁਰਸ਼ ਹਾਕੀ ਟੀਮ ਏਸ਼ੀਆਈ ਖੇਡਾਂ 2018 'ਚ ਸੈਮੀਫਾਈਨਲ 'ਚ ਮਲੇਸ਼ੀਆ ਹੱਥੋਂ ਆਖਰੀ ਸਮੇਂ 'ਚ ਹਾਰ ਕੇ ਸੋਨ ਤਮਗੇ ਦੇ ਆਪਣੇ ਖਿਤਾਬ ਨੂੰ ਬਚਾਉਣ 'ਚ ਅਸਫਲ ਰਹੀ। ਭਾਰਤੀ ਟੀਮ ਦੇ ਕਪਤਾਨ ਸ਼੍ਰੀਜੇਸ਼ ਦਾ ਮੰਨਣਾ ਹੈ ਕਿ ਟੀਮ ਦੀਆਂ ਮੂਰਖਤਾਪੂਰਨ ਗਲਤੀਆਂ ਉਸ 'ਤੇ ਭਾਰੀ ਪਈਆਂ। ਕਪਤਾਨ ਨੇ ਕਿਹਾ, ਮਲੇਸ਼ੀਆ ਤੋਂ ਹਾਰ ਦੇ ਬਾਅਦ ਕੁਝ ਲੋਕਾਂ ਨੇ ਕਿਹਾ ਕਿ ਅਸੀਂ ਅੱਤ ਦੇ ਆਤਮਵਿਸ਼ਵਾਸ ਦੇ ਸ਼ਿਕਾਰ ਹੋ ਗਏ ਸਨ ਪਰ ਇਹ ਸੱਚ ਨਹੀਂ ਹੈ। ਸਾਡੇ ਅੰਦਰ ਆਤਮਵਿਸ਼ਵਾਸ ਸੀ ਪਰ ਅੱਤ ਦਾ ਆਤਮਵਿਸ਼ਵਾਸ ਨਹੀਂ। ਸਾਡੇ ਅੰਦਰ ਕਿਸੇ ਨੂੰ ਵੀ ਹਰਾਉਣ ਦਾ ਆਤਮਵਿਸ਼ਵਾਸ ਸੀ ਪਰ ਮੂਰਖਤਾਪੂਰਨ ਗਲਤੀਆਂ ਸਾਨੂੰ ਮਹਿੰਗੀਆਂ ਪਈਆਂ।''

ਉਨ੍ਹਾਂ ਕਿਹਾ, ''ਮਲੇਸ਼ੀਆ ਖਿਲਾਫ ਮੁਕਾਬਲੇ 'ਚ ਅਸੀਂ ਸ਼ੁਰੂਆਤ ਚੰਗੀ ਕੀਤੀ ਪਰ ਮੈਚ ਵਿਚਾਲੇ ਖੇਡ ਦੀ ਰਫਤਾਰ ਘੱਟ ਕਰਨ ਦੀ ਸਾਡੀ ਰਣਨੀਤੀ ਦਾ ਸਾਨੂੰ ਹੀ ਨੁਕਸਾਨ ਝੱਲਣਾ ਪਿਆ। ਇਸ ਨਾਲ ਵਿਰੋਧੀ ਟੀਮ ਨੂੰ ਸਾਡੇ 'ਤੇ ਹਮਲੇ ਕਰਨ ਦੇ ਮੌਕੇ ਮਿਲ ਗਏ ਅਤੇ ਉਨ੍ਹਾਂ ਇਸ ਦਾ ਫਾਇਦਾ ਉਠਾਇਆ। ਭਾਰਤ ਓਲੰਪਿਕ ਲਈ ਕਾਫੀ ਪਹਿਲਾਂ ਕੁਆਲੀਫਾਈ ਕਰਨ ਦੇ ਟੀਚੇ ਨਾਲ ਏਸ਼ੀਆਈ ਖੇਡਾਂ 2018 'ਚ ਖੇਡਣ ਗਿਆ ਸੀ ਪਰ ਉਹ ਮਕਸਦ ਪੂਰਾ ਨਹੀਂ ਹੋਇਆ। ਹਾਲਾਂਕਿ ਸ਼੍ਰੀਜੇਸ਼ ਨੇ ਕਿਹਾ ਕਿ ਸਭ ਕੁਝ ਖਤਮ ਨਹੀਂ ਹੋਇਆ ਹੈ ਅਤੇ ਵਿਸ਼ਵਾਸ ਪ੍ਰਗਟਾਇਆ ਕਿ ਟੀਮ ਅੱਗੇ ਓਲੰਪਿਕ ਲਈ ਕੁਆਲੀਫਾਈ ਕਰ ਲਵੇਗੀ।
ਓਡੀਸ਼ਾ ਸਰਕਾਰ ਹਾਕੀ ਦੇ 2 ਖਿਡਾਰੀਆਂ ਨੂੰ ਦੇਵੇਗੀ 50-50 ਲੱਖ ਰੁਪਏ ਦਾ ਨਕਦ ਪੁਰਸਕਾਰ
NEXT STORY