ਸਪੋਰਟਸ ਡੈਸਕ- ਪਿਛਲੇ ਮੈਚ ’ਚ ‘ਵੰਡਰ ਬੁਆਏ’ ਵੈਭਵ ਸੂਰਿਆਵੰਸ਼ੀ ਦੀ ਤੂਫਾਨੀ ਬੱਲੇਬਾਜ਼ੀ ਨਾਲ ਮਿਲੀ ਹਾਰ ਤੋਂ ਉਭਰ ਕੇ ਗੁਜਰਾਤ ਟਾਈਟਨਜ਼ ਹੁਣ ਸਨਰਾਈਜਰਜ਼ ਹੈਦਰਾਬਾਦ ਖਿਲਾਫ ਸ਼ੁੱਕਰਵਾਰ ਨੂੰ ਆਈ.ਪੀ.ਐੱਲ. ਦੇ ਮੈਚ ’ਚ ਜਿੱਤ ਦੀ ਰਾਹ ’ਤੇ ਪਰਤਣ ਉਤਰਨਗੇ, ਜਦਕਿ ਸਨਰਾਈਜਰਜ਼ ਨੂੰ ਪਲੇਆਫ ਦੀ ਦੌੜ ’ਚ ਬਣੇ ਰਹਿਣ ਲਈ ਹਰ ਹਾਲਤ ’ਚ ਜਿੱਤਣਾ ਹੋਵੇਗਾ।
ਰਾਜਸਥਾਨ ਰਾਇਲਜ਼ ਦੇ 14 ਸਾਲ ਦੇ ਸੂਰਿਆਵੰਸ਼ੀ ਨੇ ਸਿਰਫ 35 ਗੇਂਦਾਂ ’ਚ ਸੈਂਕੜਾ ਜੜ ਕੇ ਗੁਜਰਾਤ ਦੀ ਗੇਂਦਬਾਜ਼ੀ ਦੀਆਂ ਬੱਖੀਆ ਉਧੇੜ ਦਿੱਤੀਆਂ ਸੀ। ਉਹ ਆਈ.ਪੀ.ਐੱਲ. ’ਚ ਸੈਂਕੜਾ ਮਾਰਨ ਵਾਲਾ ਸਭ ਤੋਂ ਨੌਜਵਾਨ ਬੱਲੇਬਾਜ਼ ਵੀ ਬਣ ਗਿਆ। ਗੁਜਰਾਤ ਨੂੰ 4 ਵਿਕਟਾਂ ’ਤੇ 209 ਦੌੜਾਂ ਬਣਾਉਣ ਦੇ ਬਾਵਜੂਦ 8 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਹਾਲਾਂਕਿ ਇਸ ਨਾਲ ਆਈ.ਪੀ.ਐੱਲ. ਸੂਚੀ ’ਚ ਉਸ ਦੀ ਸਥਿਤੀ ’ਤੇ ਕੋਈ ਖਾਸ ਅਸਰ ਨਹੀਂ ਪਿਆ।

ਗੁਜਰਾਤ ਟਾਈਟਨਸ ਇਸ ਸੈਸ਼ਨ ’ਚ ਲਗਾਤਾਰ ਚੰਗਾ ਪ੍ਰਦਰਸ਼ਨ ਕਰਨ ਵਾਲੀਆਂ ਟੀਮਾਂ ’ਚੋਂ ਹੈ, ਜਿਸ ਦੀ ਬੱਲੇਬਾਜ਼ੀ ਅਤੇ ਗੇਂਦਬਾਜ਼ੀ ’ਚ ਕਾਫੀ ਗਹਿਰਾਈ ਹੈ। ਸ਼ੁਭਮਨ ਗਿੱਲ ਦੀ ਕਪਤਾਨੀ ਵਾਲੀ ਟੀਮ 9 ਮੈਚਾਂ ’ਚ 6 ਜਿੱਤਾਂ ਨਾਲ ਚੌਥੇ ਸਥਾਨ ’ਤੇ ਹੈ। ਉਸ ਨੂੰ ਬਾਕੀ 5 ਮੈਚਾਂ ’ਚੋਂ ਸਿਰਫ 2 ਜਿੱਤਣੇ ਹੋਣਗੇ ਤਾਂ ਜੋ ਪਲੇਆਫ ’ਚ ਪਹੁੰਚਣ ਲਈ 16 ਅੰਕ ਪੂਰੇ ਕੀਤੇ ਜਾ ਸਕਣ। ਗੁਜਰਾਤ ਦੇ ਸਾਈ ਸੁਦਰਸ਼ਨ 5 ਅਰਧ-ਸੈਂਕੜਿਆਂ ਸਮੇਤ 456 ਦੌੜਾਂ ਬਣਾ ਕੇ ਓਰੇਂਜ ਕੈਪ ਦੀ ਦੌੜ 'ਚ ਮੁੰਬਈ ਇੰਡੀਅਨਜ਼ ਦੇ ਸੂਰਿਆਕੁਮਾਰ ਯਾਦਵ (475) ਤੋਂ ਬਾਅਦ ਦੂਜੇ ਨੰਬਰ 'ਤੇ ਹੈ। ਉੱਥੇ ਹੀ ਕਪਤਾਨ ਗਿੱਲ ਨੇ 389 ਅਤੇ ਜੋਸ ਬਟਲਰ ਨੇ 406 ਦੌੜਾਂ ਬਣਾਈਆਂ ਹਨ, ਜੋ ਇਸ ਸੈਸ਼ਨ ’ਚ ਟਾਪ 7 ਬੱਲੇਬਾਜ਼ਾਂ ’ਚ ਹੈ।

ਗੇਂਦਬਾਜ਼ੀ ’ਚ ਪ੍ਰਸਿੱਧ ਕ੍ਰਿਸ਼ਣਾ, ਮੁਹੰਮਦ ਸਿਰਾਜ ਅਤੇ ਇਸ਼ਾਂਤ ਸ਼ਰਮਾ ਦੀ ਤੇਜ਼ ਤਿਕੜੀ ਪ੍ਰਭਾਵੀ ਰਹੀ ਹੈ। ਸਪਿਨਰਾਂ ’ਚ ਰਾਸ਼ਿਦ ਖਾਨ ਨੇ ਕੋਲਕਾਤਾ ਨਾਈਟ ਰਾਈਡਰਜ਼ ਖਿਲਾਫ ਫਾਰਮ ’ਚ ਪਰਤ ਕੇ 25 ਦੌੜਾਂ ਦੇ ਕੇ 2 ਵਿਕਟਾਂ ਲਈਆਂ, ਜਦਕਿ ਵਾਸ਼ਿੰਗਟਨ ਸੁੰਦਰ ਕੋਲੋਂ ਉਸ ਨੂੰ ਚੰਗਾ ਸਹਿਯੋਗ ਮਿਲਿਆ। ਗੁਜਰਾਤ ਨੇ ਹੈਦਰਾਬਾਦ ’ਚ ਖੇਡੇ ਗਏ ਮੈਚ ’ਚ ਸਨਰਾਈਜ਼ਰਸ ਨੂੰ 7 ਵਿਕਟਾਂ ਨਾਲ ਹਰਾਇਆ ਸੀ, ਜਿਸ ’ਚ ਸਿਰਾਜ ਨੇ 17 ਦੌੜਾਂ ਦੇ ਕੇ 4 ਵਿਕਟਾਂ ਲਈਆਂ ਸਨ।

ਇਹ ਵੀ ਪੜ੍ਹੋ- ਇਕ ਹੋਰ ਧਾਕੜ ਹੋ ਗਿਆ ਪੂਰੇ IPL 'ਚੋਂ ਬਾਹਰ
ਦੂਸੇ ਪਾਸੇ ਸਨਰਾਈਜਰਜ਼ ਲਈ ਇਹ ‘ਕਰੋ ਜਾਂ ਮਰੋ’ ਦਾ ਮੁਕਾਬਲਾ ਹੈ। ਪਿਛਲੇ ਸਾਲ ਦੀ ਉੱਪ-ਜੇਤੂ ਸਨਰਾਈਜਰਜ਼ 9 ’ਚੋਂ ਸਿਰਫ 3 ਮੈਚ ਜਿੱਤ ਕੇ ਸੂਚੀ ’ਚ 9ਵੇਂ ਸਥਾਨ ’ਤੇ ਹੈ। ਇਕ ਪਾਸੇ ਹਾਰ ਨਾਲ ਪਲੇਆਫ ਦੇ ਉਸ ਦੇ ਰਸਤੇ ਬੰਦ ਹੋ ਜਾਣਗੇ। ਸਨਰਾਈਜਰਜ਼ ਲਈ ਅਭਿਸ਼ੇਕ ਸ਼ਰਮਾ ਅਤੇ ਟ੍ਰੈਵਿਸ ਹੈੱਡ ਨੇ ਕੁਝ ਮੈਚਾਂ ’ਚ ਚੰਗਾ ਪ੍ਰਦਰਸ਼ਨ ਕੀਤਾ ਹੈ।

ਟਾਪ ਆਰਡਰ ਦੀ ਨਾਕਾਮੀ ਨਾਲ ਮੱਧਕ੍ਰਮ ’ਤੇ ਦਬਾਅ ਬਣਿਆ, ਜਿਸ ’ਚ ਹੈਨਰਿਕ ਕਲਾਸੇਨ, ਨਿਤਿਸ਼ ਕੁਮਾਰ ਰੈੱਡੀ ਅਤੇ ਈਸ਼ਾਨ ਕਿਸ਼ਨ ਫਾਰਮ ’ਚ ਨਹੀਂ ਹਨ। ਪਿਛਲੇ 2 ਮੈਚਾਂ ’ਚ ਅਭਿਸ਼ੇਕ ਦੋਹਰੇ ਅੰਕ ਤੱਕ ਵੀ ਨਹੀਂ ਪਹੁੰਚ ਸਕਿਆ, ਜਦਕਿ ਹੈੱਡ ਨੇ 8 ਪਾਰੀਆਂ ’ਚ ਸਿਰਫ 1 ਅਰਧ-ਸੈਂਕੜਾ ਲਾਇਆ। ਮੱਧ ਪ੍ਰਦੇਸ਼ ਦੇ 23 ਸਾਲਾ ਦੇ ਅਨਿਕੇਤ ਵਰਮਾ ਨੇ ਨਾਮੀ ਬੱਲੇਬਾਜ਼ਾਂ ਤੋਂ ਵਧੀਆ ਪ੍ਰਦਰਸ਼ਨ ਕੀਤਾ ਹੈ। ਗੇਂਦਬਾਜ਼ੀ ’ਚ ਹਰਸ਼ਲ ਪਟੇਲ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ ਪਰ ਪੈਟ ਕਮਿੰਸ ਅਤੇ ਮੁਹੰਦਮ ਸ਼ੰਮੀ ਵਰਗੇ ਤਜੁਰਬੇਕਾਰ ਗੇਂਦਬਾਜ਼ਾਂ ਨੂੰ ਵਧੀਆ ਖੇਡ ਦਿਖਾਉਣੀ ਹੋਵੇਗੀ।

ਇਹ ਵੀ ਪੜ੍ਹੋ- ਪੰਜਾਬ ਕਿੰਗਜ਼ ਨੂੰ ਲੱਗਾ ਵੱਡਾ ਝਟਕਾ ! ਟੀਮ ਨੇ ਖ਼ੁਦ ਪੋਸਟ ਕਰ ਦਿੱਤੀ ਜਾਣਕਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
''Aus ਜਾਣ ਲਈ ਤਿਆਰ ਸੀ, ਪਰ...'', ਜਦੋਂ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ ਵੀ ਨਹੀਂ ਹੋਈ ਸੀ SKY ਦੀ ਸਿਲੈਕਸ਼ਨ
NEXT STORY