ਲੰਡਨ— ਮੇਜ਼ਬਾਨ ਇੰਗਲੈਂਡ ਨੇ ਬੇਨ ਸਟੋਕਸ (112) ਦੇ ਸ਼ਾਨਦਾਰ ਸੈਂਕੜੇ ਤੋਂ ਬਾਅਦ ਦੱਖਣੀ ਅਫਰੀਕੀ ਦੀਆਂ ਪਹਿਲੀ ਪਾਰੀ ਵਿਚ 8 ਵਿਕਟਾਂ ਲੈਣ ਦੇ ਨਾਲ ਹੀ ਤੀਜੇ ਕ੍ਰਿਕਟ ਟੈਸਟ ਵਿਚ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਇੰਗਲੈਂਡ ਨੇ ਬੇਨ ਸਟੋਕਸ ਦੇ ਸੈਂਕੜੇ ਦੀ ਬਦੌਲਤ ਪਹਿਲੀ ਪਾਰੀ ਵਿਚ 353 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ, ਜਿਸ ਦੇ ਜਵਾਬ ਵਿਚ ਮਹਿਮਾਨ ਦੱਖਣੀ ਅਫਰੀਕਾ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ ਤੇ ਉਸ ਨੇ ਦਿਨ ਦੀ ਖੇਡ ਖਤਮ ਹੋਣ ਤਕ 126 ਦੌੜਾਂ 'ਤੇ ਆਪਣੀਆਂ 8 ਵਿਕਟਾਂ ਗੁਆ ਦਿੱਤੀਆਂ ਜਦਕਿ ਉਹ ਅਜੇ ਵੀ 227 ਦੌੜਾਂ ਦੂਰ ਹੈ ਜਦਕਿ ਉਸ ਦੀਆਂ 2 ਵਿਕਟਾਂ ਹੀ ਬਾਕੀ ਹਨ।
ਮਿਤਾਲੀ ਨੂੰ ਇਕ ਕਰੋੜ ਤੇ ਪਲਾਟ ਦੇਵੇਗੀ ਤੇਲੰਗਾਨਾ ਸਰਕਾਰ
NEXT STORY