ਲੰਡਨ- ਇੰਗਲੈਂਡ ਦੀ ਟੈਸਟ ਟੀਮ ਦੇ ਕਪਤਾਨ ਬੇਨ ਸਟੋਕਸ ਮਾਸਪੇਸ਼ੀਆਂ ਵਿਚ ਖਿਚਾਅ (ਹੈਮਸਟ੍ਰਿੰਗ ਦੀ ਸੱਟ) ਕਾਰਨ ਸ਼੍ਰੀਲੰਕਾ ਨਾਲ ਹੋਣ ਵਾਲੀ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਸਟੋਕਸ ਨੂੰ ਐਤਵਾਰ ਨੂੰ ਮਾਨਚੈਸਟਰ ਓਰੀਜਨਲਜ਼ ਦੇ ਖਿਲਾਫ ਦਿ ਹੰਡਰਡ ਵਿੱਚ ਨਾਰਦਰਨ ਸੁਪਰਚਾਰਜਰਸ ਲਈ ਖੇਡਦੇ ਹੋਏ ਇਹ ਸੱਟ ਲੱਗੀ ਸੀ। ਸਟੋਕਸ ਦੌੜ ਲੈਂਦੇ ਹੋਏ ਪਿੱਚ 'ਤੇ ਡਿੱਗ ਗਏ। ਇਸ ਤੋਂ ਬਾਅਦ ਉਸ ਨੂੰ ਬੈਸਾਖੀ ਦੀ ਮਦਦ ਨਾਲ ਪਵੇਲੀਅਨ ਲਿਜਾਇਆ ਗਿਆ। ਮੰਗਲਵਾਰ ਨੂੰ ਕਰਵਾਏ ਗਏ ਸਕੈਨ ਤੋਂ ਪਤਾ ਲੱਗਾ ਹੈ ਕਿ ਉਸ ਨੂੰ ਵੱਡੀ ਸੱਟ ਲੱਗੀ ਹੈ ਅਤੇ ਉਹ 21 ਅਗਸਤ ਤੋਂ ਸ਼੍ਰੀਲੰਕਾ ਨਾਲ ਹੋਣ ਵਾਲੀ ਤਿੰਨ ਟੈਸਟ ਮੈਚਾਂ ਦੀ ਸੀਰੀਜ਼ 'ਚ ਨਹੀਂ ਖੇਡ ਪਾਉਣਗੇ। ਉਨ੍ਹਾਂ ਦੀ ਜਗ੍ਹਾ ਉਪ ਕਪਤਾਨ ਓਲੀ ਪੋਪ ਨੂੰ ਟੈਸਟ ਟੀਮ ਦੀ ਕਮਾਨ ਸੌਂਪੀ ਗਈ ਹੈ। ਇੰਗਲੈਂਡ ਕ੍ਰਿਕਟ ਬੋਰਡ (ਈਸੀਬੀ) ਨੇ ਇਕ ਬਿਆਨ 'ਚ ਕਿਹਾ ਕਿ ਸਟੋਕਸ 7 ਅਕਤੂਬਰ ਤੋਂ ਮੁਲਤਾਨ 'ਚ ਖੇਡੇ ਜਾਣ ਵਾਲੇ ਮੈਚਾਂ ਲਈ ਪਾਕਿਸਤਾਨ ਦੌਰੇ 'ਤੇ ਵਾਪਸੀ ਕਰ ਸਕਦੇ ਹਨ। ਇਸ ਤੋਂ ਇਲਾਵਾ ਉਂਗਲੀ ਦੀ ਸੱਟ ਕਾਰਨ ਸ਼੍ਰੀਲੰਕਾ ਖਿਲਾਫ ਸੀਰੀਜ਼ ਤੋਂ ਬਾਹਰ ਹੋਏ ਜੈਕ ਕ੍ਰਾਲੀ ਵੀ ਪਾਕਿਸਤਾਨ ਦੌਰੇ 'ਤੇ ਵਾਪਸੀ ਕਰ ਸਕਦੇ ਹਨ।
ਨਦੀਮ ਨੂੰ ਮਿਲੀ 25 ਕਰੋੜ ਦੀ ਇਨਾਮੀ ਰਾਸ਼ੀ, ਪੈਰਿਸ ਓਲੰਪਿਕ 'ਚ ਜਿੱਤਿਆ ਸੀ ਸੋਨ ਤਮਗਾ
NEXT STORY