ਜੋਹੋਰ ਬਾਹਰੂ (ਮਲੇਸ਼ੀਆ), (ਭਾਸ਼ਾ)-ਆਸਟ੍ਰੇਲੀਆ ਨੇ ਭਾਰਤ ਦੀ ਜੂਨੀਅਰ ਪੁਰਸ਼ ਹਾਕੀ ਟੀਮ ਦੀ ਅਜੇਤੂ ਮੁਹਿੰਮ ’ਤੇ ਰੋਕ ਲਾਉਂਦੇ ਹੋਏ ਬੁੱਧਵਾਰ ਨੂੰ ਇੱਥੇ ਸੁਲਤਾਨ ਆਫ ਜੋਹੋਰ ਹਾਕੀ ਟੂਰਨਾਮੈਂਟ ਵਿਚ 4-0 ਨਾਲ ਜਿੱਤ ਦਰਜ ਕੀਤੀ। ਭਾਰਤ ਦੀ ਫਾਰਵਰਡ ਲਾਈਨ ਨੂੰ ਆਸਟ੍ਰੇਲੀਆ ਦੇ ਡਿਫੈਂਸ ਵਿਚ ਸੰਨ੍ਹ ਲਾਉਣ ਲਈ ਜੂਝਣਾ ਪਿਆ ਜਦਕਿ ਪੈਟ੍ਰਿਕਐਂਡ੍ਰਿਊ (29ਵੇਂ ਮਿੰਟ) ਨੇ ਵਿਰੋਧੀ ਟੀਮ ਦਾ ਖਾਤਾ ਖੋਲ੍ਹਿਆ, ਜਿਸ ਤੋਂ ਬਾਅਦ ਡੇਕਿਨ ਸਟੇਂਗਰ (33ਵੇਂ, 39ਵੇਂ ਤੇ 53ਵੇਂ ਮਿੰਟ) ਨੇ ਹੈਟ੍ਰਿਕ ਬਣਾ ਕੇ ਟੀਮ ਦੀ ਆਸਾਨ ਜਿੱਤ ਤੈਅ ਕੀਤੀ। ਇਸ ਹਾਰ ਦੇ ਬਾਵਜੂਦ ਭਾਰਤ 9 ਅੰਕਾਂ ਨਾਲ ਅੰਕ ਸੂਚੀ ਵਿਚ ਚੋਟੀ ’ਤੇ ਚੱਲ ਰਿਹਾ ਹੈ ਜਦਕਿ ਆਸਟ੍ਰੇਲੀਆ 7 ਅੰਕਾਂ ਨਾਲ ਤੀਜੇ ਸਥਾਨ ’ਤੇ ਹੈ।ਨਿਊਜ਼ੀਲੈਂਡ 8 ਅੰਕਾਂ ਨਾਲ ਦੂਜੇ ਸਥਾਨ ’ਤੇ ਹੈ। ਭਾਰਤ ਨੇ ਹੁਣ ਤੱਕ ਤਿੰਨ ਮੁਕਾਬਲੇ ਜਿੱਤੇ ਹਨ ਤੇ ਰਾਊਂਡ ਰੌਬਿਨ ਵਿਚ ਉਸ ਨੂੰ ਇਕ ਮੈਚ ਹੋਰ ਖੇਡਣਾ ਹੈ, ਜਿਸ ਨਾਲ ਟੀਮ ਫਾਈਨਲ ਵਿਚ ਜਗ੍ਹਾ ਬਣਾਉਣ ਦੀ ਪ੍ਰਮੁੱਖ ਦਾਅਵੇਦਾਰ ਹੈ। ਆਸਟ੍ਰੇਲੀਆ ਨੇ ਸ਼ੁਰੂਆਤ ਤੋਂ ਹੀ ਭਾਰਤ ਵਿਰੁੱਧ ਦਬਦਬਾ ਬਣਾ ਲਿਆ ਸੀ।
ਸਪਿਨਰਾਂ ਲਈ ਮਦਦਗਾਰ ਪਿੱਚ ’ਤੇ ਇੰਗਲੈਂਡ ਤੋਂ ਲੜੀ ਜਿੱਤਣ ਉਤਰੇਗਾ ਪਾਕਿਸਤਾਨ
NEXT STORY