ਨਵੀਂ ਦਿੱਲੀ— ਆਪਣੇ ਦੌਰ ਵਿਚ ਵੱਖ-ਵੱਖ ਹਾਲਾਤਾਂ ਵਿਚ ਟੀਮ ਇੰਡੀਆ ਨੂੰ ਸੰਭਾਲਦੇ ਹੋਏ ਕ੍ਰਿਕਟ ਵਿਚ ਇਕ ਮਿਸਾਲ ਪੇਸ਼ ਕਰਨ ਵਾਲੇ ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਨੇ ਅੱਜ ਇਨਸਾਨੀਅਤ ਦੀ ਵੀ ਮਿਸਾਲ ਪੇਸ਼ ਕੀਤੀ ਹੈ। ਸੌਰਵ ਗਾਂਗੁਲੀ ਨੇ ਮੌਤ ਨਾਲ ਜੂਝ ਰਹੇ ਆਪਣੇ ਪੁਰਾਣੇ ਸਾਥੀ ਸਾਬਕਾ ਕ੍ਰਿਕਟਰ ਜੈਕਬ ਮਾਰਟਿਨ ਦੀ ਮਦਦ ਲਈ ਆਪਣੇ ਹੱਥ ਅੱਗੇ ਵਧਾਏ ਹਨ। ਸੌਰਵ ਗਾਂਗੁਲੀ ਨੇ ਕਿਹਾ ਕਿ ਮੈਨੂੰ ਜੈਕਬ ਦੇ ਬਾਰੇ ਵਿਚ ਪਤਾ ਲੱਗਾ ਹੈ ਅਤੇ ਇਸ ਮੁਸ਼ਕਲ ਸਮੇਂ ਵਿਚ ਉਨ੍ਹਾਂ ਦੇ ਇਲਾਜ ਲਈ ਜਿੰਨਾਂ ਵੀ ਸੰਭਵ ਹੋ ਸਕੇਗਾ, ਮੈਂ ਉਨ੍ਹਾਂ ਦੀ ਮਦਦ ਕਰਾਂਗਾ। ਸੌਰਵ ਗਾਂਗੁਲੀ ਨੇ ਕਿਹਾ ਕਿ ਜੈਕਬ ਅਤੇ ਮੈਂ ਇਕੱਠੇ ਖੇਡ ਚੁੱਕੇ ਹਾਂ ਅਤੇ ਮੈਨੂੰ ਯਾਦ ਹੈ ਕਿ ਉਹ ਬਹੁਤ ਸ਼ਾਂਤ ਸੁਭਾਅ ਵਾਲੇ ਸ਼ਖਸ ਹਨ। ਮੈਂ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਦੁਆ ਕਰਦਾ ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਦੱਸਣਾ ਚਾਹੁੰਦਾ ਹਾਂ ਕਿ ਉਹ ਬਿਲਕੁੱਲ ਵੀ ਇਕੱਲੇ ਨਹੀਂ ਹਨ ਮੈਂ ਉਨ੍ਹਾਂ ਦੇ ਨਾਲ ਹਾਂ।
ਦਰਅਸਲ 28 ਦਸੰਬਰ ਨੂੰ ਜਦੋਂ ਜੈਕਬ ਕਿਸੇ ਕੰਮ ਲਈ ਸਕੂਟਰ 'ਤੇ ਜਾ ਰਹੇ ਸੀ ਤਾਂ ਅਚਾਨਕ ਉਨ੍ਹਾਂ ਦਾ ਰਸਤੇ ਵਿਚ ਐਕਸੀਡੈਂਟ ਹੋ ਗਿਆ ਅਤੇ ਉਨ੍ਹਾਂ ਨੂੰ ਤੁਰੰਤ ਵਡੋਦਰਾ ਦੇ ਇਕ ਹਸਪਤਾਲ ਵਿਚ ਦਾਖਲ ਕਰਾਇਆ ਗਿਆ। ਡਾਕਟਰਾਂ ਮੁਤਾਬਕ ਉਨ੍ਹਾਂ ਦੇ ਫੈਫੜਿਆਂ ਅਤੇ ਲਿਵਰ ਨੂੰ ਇਸ ਹਾਦਸੇ ਵਿਚ ਕਾਫੀ ਨੁਕਸਾਨ ਪਹੁੰਚਿਆ ਹੈ ਅਤੇ ਉਦੋਂ ਤੋਂ ਹੀ ਉਹ ਵੈਂਟੀਲੇਟਰ 'ਤੇ ਹਨ। ਹਸਪਤਾਲ ਵਿਚ ਜੈਕਬ ਦੇ ਇਲਾਜ ਵਿਚ ਰੋਜ਼ਾਨਾ ਖਰਚ ਹੋਣ ਵਾਲੀ ਰਾਸ਼ੀ ਕਰੀਬ 70 ਹਜ਼ਾਰ ਰੁਪਏ ਹੈ। ਜੈਕਬ ਦੀ ਪਤਨੀ ਨੇ ਪਹਿਲਾਂ ਇਲਾਜ ਲਈ 5 ਲੱਖ ਰੁਪਏ ਦਾ ਇੰਤਜ਼ਾਮ ਕੀਤਾ ਪਰ ਬਾਅਦ ਵਿਚ ਇਲਾਜ ਲਈ ਪੈਸਿਆਂ ਦਾ ਇੰਤਜ਼ਾਮ ਨਾ ਹੋਣ 'ਤੇ ਉਨ੍ਹਾਂ ਨੇ ਇਸ ਸਬੰਧ ਵਿਚ ਬੀ.ਸੀ.ਸੀ.ਆਈ. ਤੋਂ ਮਦਦ ਮੰਗੀ। ਇਸ ਤੋਂ ਬਾਅਦ ਬੀ.ਸੀ.ਸੀ.ਆਈ. ਨੇ ਤੁਰੰਤ 5 ਲੱਖ ਰੁਪਏ ਦੀ ਮਦਦ ਕੀਤੀ। ਬੀ.ਸੀ.ਸੀ.ਆਈ. ਦੇ ਸਾਬਕਾ ਸਕੱਤਰ ਸੰਜੈ ਪਟੇਲ ਵੀ ਜੈਕਬ ਦੇ ਇਲਾਜ ਵਿਚ ਮਦਦ ਕਰ ਰਹੇ ਹਨ ਅਤੇ ਆਪਣੇ ਪੁਰਾਣੇ ਸਾਥੀ ਦੇ ਬਾਰੇ ਵਿਚ ਪਤਾ ਲੱਗਣ 'ਤੇ ਸੌਰਵ ਗਾਂਗੁਲੀ ਨੇ ਵੀ ਮਦਦ ਲਈ ਆਪਣਾ ਹੱਥ ਅੱਗੇ ਵਧਾਇਆ ਹੈ।

ਦੱਸ ਦੇਈਏ ਕਿ ਸਤੰਬਰ 1999 ਨੂੰ ਸੌਰਵ ਗਾਂਗੁਲੀ ਦੀ ਹੀ ਕਪਤਾਨੀ ਵਿਚ ਜੈਕਬ ਮਾਰਟਿਨ ਨੇ ਵਨਡੇ ਕ੍ਰਿਕਟ ਵਿਚ ਆਪਣਾ ਡੈਬਿਊ ਕੀਤਾ ਸੀ। ਉਨ੍ਹਾਂ ਨੇ ਭਾਰਤ ਲਈ 10 ਵਨਡੇ ਮੈਚ, 138 ਫਰਸਟ ਕਲਾਸ ਕ੍ਰਿਕਟ ਮੈਚ ਅਤੇ 101 ਲਿਸਟ-ਏ ਮੈਚ ਖੇਡੇ। ਉਹ ਬੜੌਦਾ ਨੂੰ ਰਣਜੀ ਟਰਾਫੀ ਦੇ ਜੇਤੂ ਬਣਾਉਣ ਵਾਲੀ ਟੀਮ ਦੇ ਕਪਤਾਨ ਵੀ ਰਹੇ।

ਵਿਰਾਟ ਨੇ ਲਾਈ ਹੈਟਰਿਕ, ਸਾਲ 'ਚ ਤਿਨ ICC ਐਵਾਰਡ ਜਿੱਤਣ ਵਾਲੇ ਪਹਿਲੇ ਕ੍ਰਿਕਟਰ
NEXT STORY