ਵਿੰਡਹੋਕ— ਆਸਟਰੇਲੀਆ ਦੀ ਕਲੇਰੀ ਪੋਲੋਸਾਕ ਨੇ ਪੁਰਸ਼ ਵਨ ਡੇ ਕੌਮਾਂਤਰੀ ਕ੍ਰਿਕਟ ਮੈਚ ਵਿਚ ਅੰਪਾਇਰਿੰਗ ਕਰਨ ਵਾਲੀ ਪਹਿਲੀ ਮਹਿਲਾ ਅੰਪਾਇਰ ਦੀ ਉਪਲਬਧੀ ਹਾਸਲ ਕਰਨ ਤੋਂ ਬਾਅਦ ਇਸ ਨੂੰ ਖਾਸ ਦਿਨ ਕਰਾਰ ਦਿੱਤਾ। ਇਹ 31 ਸਾਲਾ ਅੰਪਾਇਰ ਸ਼ਨੀਵਾਰ ਨੂੰ ਨਾਮੀਬੀਆ ਤੇ ਓਮਾਨ ਵਿਚਾਲੇ ਵਿਸ਼ਵ ਕ੍ਰਿਕਟ ਲੀਗ ਡਵੀਜ਼ਨ-2 ਦੇ ਮੈਚ ਵਿਚ ਅੰਪਾਇਰਿੰਗ ਕਰਨ ਲਈ ਉਤਰੀ ਸੀ ਤੇ ਉਸ ਨੇ ਬਾਅਦ 'ਚ ਕਿਹਾ ਕਿ ਆਪਣੀ ਭੂਮਿਕਾ ਚੰਗੀ ਤਰ੍ਹਾਂ ਨਾਲ ਨਿਭਾਉਣ ਤੋਂ ਬਾਅਦ ਹੁਣ ਉਸ ਨੂੰ ਚੈਨ ਦੀ ਨੀਂਦ ਆਵੇਗੀ।

ਪੋਲੋਸਾਕ ਨੇ ਕਿਹਾ, ''ਇਹ ਹਰ ਕਿਸੇ ਲਈ ਖਾਸ ਦਿਨ ਹੈ ਤੇ ਮੈਂ ਆਪਣਾ ਸਰਵਸ੍ਰੇਸ਼ਠ ਕਰਨਾ ਚਾਹੁੰਦੀ ਸੀ। ਮੈਦਾਨ 'ਤੇ ਖਿਡਾਰੀ ਕੁਝ ਮੌਕਿਆਂ 'ਤੇ ਉਤਸ਼ਾਹਿਤ ਵੀ ਹੋਏ। ਟੀਮਾਂ ਵਿਚਾਲੇ ਥੋੜ੍ਹੀ ਗਰਮੀ ਵੀ ਦਿਸੀ ਪਰ ਮੈਂ ਆਪਣੀਆਂ ਗੱਲਾਂ ਨਾਲ ਹੀ ਸ਼ਾਂਤ ਕਰ ਦਿੱਤਾ।'' ਉਸ ਨੇ ਕਿਹਾ, ''ਹਰ ਕਿਸੇ ਨੇ ਬਹੁਤ ਚੰਗਾ ਵਰਤਾਓ ਕੀਤਾ। ਖਿਡਾਰੀਆਂ ਦੇ ਵਤੀਰੇ ਨੂੰ ਲੈ ਕੇ ਕੋਈ ਸ਼ਿਕਾਇਤ ਨਹੀਂ ਹੈ।''
IPL ਸੀਜ਼ਨ 12 ਦੇ 47 ਮੈਚ ਖਤਮ, ਜਾਣੋ ਪੁਆਈਂਟ ਟੇਬਲ ਦੀ ਸਥਿਤੀ
NEXT STORY