ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਦੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਗਿਣਤੀ ਵਿਸ਼ਵ ਦੇ ਬੈਸਟ ਗੇਂਦਬਾਜ਼ਾਂ ਵਿਚ ਕੀਤੀ ਜਾਂਦੀ ਹੈ। ਆਈ. ਸੀ. ਸੀ. ਵਨ ਡੇ ਰੈਂਕਿੰਗ ਵਿਚ 774 ਪੁਆਈਂਟ ਦੇ ਨਾਲ ਚੋਟੀ 'ਤੇ ਮੌਜੂਦ ਬੁਮਰਾਹ ਦੀ ਗੇਂਦਬਾਜ਼ੀ ਦੇ ਰਾਜ਼ ਖੋਲਦਿਆਂ ਆਈ. ਆਈ. ਟੀ. ਕਾਨਪੁਰ ਦੇ ਪ੍ਰੋਫੈਸਰ ਸੰਜੇ ਮਿੱਤਲ ਨੇ ਉਸਦੀ ਸਫਲਤਾ ਦੇ ਪਿੱਛੇ ਦਾ ਕਰਾਨ 'ਰਿਵਰਸ ਮੈਗਨਸ ਫੋਰਸ' ਨੂੰ ਦੱਸਿਆ ਹੈ।
ਮਿੱਤਲ ਦੇ ਮੁਤਾਬਕ ਸੀਮ ਸਥਿਤੀ ਅਤੇ 1000 ਆਈ. ਪੀ. ਐੱਮ. ਦੀ ਰੋਟੇਸ਼ਨਲ ਰਫਤਾਰ ਨੂੰ ਸਿਰਫ 0.1 ਦਾ ਸਪਿਨ ਅਨੁਪਾਤ ਦਿੰਦੀ ਹੈ, ਜਿਸ ਨੂੰ 'ਰਿਵਰਸ ਮੈਗਨਸ ਇਫੈਕਟ' ਕਿਹਾ ਜਾਂਦਾ ਹੈ। ਇਨ੍ਹਾਂ ਸ਼ਾਰਟ ਦੇ ਹਵਾਲੇ ਨਾਲ ਮਿੱਤਲ ਨੇ ਦੱਸਿਆ ਗੇਂਦ ਤੋਂ ਹੇਠਾਂ ਵੱਲ ਜਾਣ ਦੀ ਵਜ੍ਹਾ ਨਾਲ ਬੱਲੇਬਾਜ਼ਾਂ ਲਈ ਬੁਮਰਾਹ ਦੀ ਗੇਂਦਾਂ ਨੂੰ ਖੇਡਣਾ ਮੁਸ਼ਕਲ ਹੋ ਜਾਂਦਾ ਹੈ। ਬੁਮਰਾਹ ਲਗਾਤਾਰ ਇਸੇ ਤਰ੍ਹਾਂ ਦੀ ਗੇਂਦਬਾਜ਼ੀ ਕਰ ਬੱਲੇਬਾਜ਼ਾਂ 'ਤੇ ਦਬਾਅ ਬਣਾਉਣ ਵਿਚ ਬਰਕਰਾਰ ਰਹਿੰਦੇ ਹਨ।
ਗੌਰ ਕਰਨ ਵਾਲੀ ਗੱਲ ਹੈ ਕਿ 49 ਵਨ ਡੇ ਮੈਚਾਂ ਵਿਚ 85 ਵਿਕਟਾਂ ਆਪਣੇ ਨਾਂ ਕਰ ਚੁੱਕੇ ਹਨ। ਇੰਗਲੈਂਡ ਦੀ ਤੇਜ਼ ਪਿੱਚ 'ਤੇ ਗੇਂਦਬਾਜ਼ਾਂ ਲਈ ਮਦਦਗਾਰ ਸਾਬਤ ਨਹੀਂ ਹੋਵੇਗੀ, ਅਜਿਹੇ 'ਚ ਬੁਮਰਾਹ ਲਈ ਬੱਲੇਬਾਜ਼ਾਂ ਦੇ ਵਿਕਟ ਉੱਡਾਉਣਾ ਵੱਡੀ ਚੁਣੌਤੀ ਹੋਵੇਗੀ।
ਭਾਰਤੀ ਖਿਡਾਰੀਆਂ ਨੇ ਏਅਰਬੈਡਮਿੰਟਨ ਦਾ ਸਮਰਥਨ ਕੀਤਾ
NEXT STORY