ਨਵੀਂ ਦਿੱਲੀ— ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਟੀਮ ਦੇ ਨਾਲ ਇਨ੍ਹਾਂ ਦਿਨਾਂ 'ਚ ਸ਼੍ਰੀਲੰਕਾ ਦੌਰੇ 'ਤੇ ਹਨ ਅਤੇ ਉਨ੍ਹਾਂ 3 ਟੈਸਟ ਮੈਚਾਂ ਦੀ ਸੀਰੀਜ਼ 'ਚ ਦੋ ਮੈਚ ਜਿੱਤ ਲਏ ਹਨ। ਇਸ ਤੋਂ ਪਹਿਲਾਂ ਭਾਰਤ ਨੇ ਵੈਸਟਇੰਡੀਜ਼ ਦੇ ਖਿਲਾਫ 5 ਵਨਡੇ ਮੈਚਾਂ ਦੀ ਸੀਰੀਜ਼ ਦੇ ਬਾਅਦ 1 ਟੀ-20 ਮੈਚ ਖੇਡਿਆ ਹੈ। ਇਸ ਦੌਰਾਨ ਕਪਤਾਨ ਵਿਰਾਟ ਕੋਹਲੀ ਨੂੰ ਕੁਝ ਜ਼ਿਆਦਾ ਆਰਾਮ ਦਾ ਮੌਕਾ ਨਹੀਂ ਮਿਲਿਆ ਹੈ। ਲਗਾਤਾਰ ਹੋ ਰਹੇ ਦੌਰਿਆਂ ਦੇ ਚਲਦੇ ਵਿਰਾਟ ਦੀ ਖੇਡ 'ਤੇ ਅਸਰ ਪੈ ਸਕਦਾ ਹੈ।
ਇਸੇ ਵਜ੍ਹਾ ਨਾਲ ਲਗਾਤਾਰ ਮੈਚ ਖੇਡ ਰਹੇ ਵਿਰਾਟ ਨੂੰ ਜੇਕਰ ਟੀ 20 ਮੈਚ 'ਚ ਆਰਾਮ ਦਿੱਤਾ ਜਾਂਦਾ ਹੈ ਤਾਂ ਉਨ੍ਹਾਂ ਦੀ ਜਗ੍ਹਾ ਰੋਹਿਤ ਸ਼ਰਮਾ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਟੀਮ ਦੀ ਕਪਤਾਨੀ ਸੌਂਪੀ ਜਾ ਸਕਦੀ ਹੈ। ਰੋਹਿਤ ਸ਼ਰਮਾ ਲਗਾਤਾਰ ਚੰਗੀ ਫਾਰਮ 'ਚ ਚਲ ਰਹੇ ਹਨ ਅਤੇ ਉਨ੍ਹਾਂ ਨੇ ਆਈ.ਪੀ.ਐੱਲ. 'ਚ ਵੀ ਕਪਤਾਨੀ ਕਰਦੇ ਹੋਏ ਚੰਗਾ ਪ੍ਰਦਰਸ਼ਨ ਕੀਤਾ ਸੀ ਅਤੇ ਪ੍ਰਸ਼ੰਸਕ ਵੀ ਟੀ-20 'ਚ ਉਨ੍ਹਾਂ ਨੂੰ ਟੀਮ ਦੀ ਕਪਤਾਨੀ ਦਿੱਤੇ ਜਾਣ ਦੀ ਮੰਗ ਕਰਦੇ ਰਹੇ ਹਨ। ਮੀਡੀਆ ਰਿਪੋਰਟਸ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਹੈ ਕਿ ਕੋਹਲੀ ਵਰਕਲੋਡ ਦੀ ਵਜ੍ਹਾ ਨਾਲ ਥੋੜ੍ਹੀ ਥਕਾਨ ਮਹਿਸੂਸ ਕਰ ਰਹੇ ਹਨ, ਅਜਿਹੇ 'ਚ ਉਨ੍ਹਾਂ ਨੂੰ ਆਰਾਮ ਦੀ ਜ਼ਰੂਰਤ ਹੈ, ਹਾਲਾਂਕਿ ਅਜੇ ਤੱਕ ਕੋਹਲੀ ਦਾ ਪ੍ਰਦਰਸ਼ਨ ਕਾਫੀ ਸ਼ਾਨਦਾਰ ਰਿਹਾ ਹੈ।
ਨੰਬਰ ਇਕ ਆਲਰਾਊਂਡਰ ਬਣਨ 'ਤੇ ਰਵਿੰਦਰ ਜਡੇਜਾ ਨੇ ਸ਼ੇਅਰ ਕੀਤੀ 'ਸ਼ਾਹੀ ਤਸਵੀਰ'
NEXT STORY