ਨਵੀਂ ਦਿੱਲੀ— ਸਾਬਕਾ ਭਾਰਤੀ ਕ੍ਰਿਕਟਰ ਵਰਿੰਦਰ ਸਹਿਵਾਗ ਸੋਸ਼ਲ ਮੀਡੀਆ 'ਤੇ ਆਪਣੇ ਮਜ਼ੇਦਾਰ ਅਤੇ ਤੀਖੇ ਟਵੀਟ ਲਈ ਜਾਣੇ ਜਾਂਦੇ ਹਨ, ਪਰ ਸ਼ੁਕਰਵਾਰ ਨੂੰ ਉਨ੍ਹਾਂ ਨੇ ਇਕ ਅਜਿਹਾ ਵੀਡੀਓ ਸ਼ੇਅਰ ਕੀਤਾ ਹੈ, ਜੋ ਤੁਹਾਨੂੰ ਭਾਵੁਕ ਕਰ ਦੇਵੇਗਾ। ਦਰਅਸਲ ਇਸ ਵੀਡੀਓ 'ਚ ਕੁਝ ਜਵਾਨ ਜਹਾਜ਼ ਤੋਂ ਕੁੱਦਦੇ ਦਿਸ ਰਹੇ ਹਨ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਇਹ ਵੀਡੀਓ ਕਿਸੇ ਆਪਰੇਸ਼ਨ ਦਾ ਹੈ ਜਾਂ ਫੌਜ ਮਾਕ ਡ੍ਰਿਲ ਕਰ ਰਹੀ ਹੈ। ਸਹਿਵਾਗ ਨੇ ਇਸ ਵੀਡੀਓ ਨਾਲ ਲਿਖਿਆ ਹੈ ਕਿ ਸਾਡੀ ਫੌਜ ਇਕ ਮਾਂ ਤੋਂ ਵੱਧ ਕੇ ਹੈ, ਜੋ ਬਿਨ੍ਹਾਂ ਕਿਸੇ ਸਵਾਰਥ ਦੇ ਕੰਮ ਕਰਦੇ ਹਨ ਤੇ ਬਦਲੇ 'ਚ ਕੁਝ ਵੀ ਨਹੀਂ ਮੰਗਦੇ। ਦੁਨੀਆ ਦੀ ਸਰਵਸ਼੍ਰੇਸ਼ਠ ਫੌਜ ਲਈ ਪਿਆਰ ਅਤੇ ਸਨਮਾਨ, ਜੈ ਹਿੰਦ!
ਮਹਿਲਾ ਵਿਸ਼ਵ ਕੱਪ 'ਚ ਭਾਰਤ ਦੀ ਜਿੱਤ 'ਚ ਅਹਿਮ ਭੂਮੀਕਾ ਨਿਭਾਉਣ ਵਾਲੀ ਸਮ੍ਰਿਤੀ ਮੰਧਾਨਾ ਨੂੰ ਵੀ ਸਹਿਵਾਗ ਨੇ ਟਵੀਟ ਕਰਕੇ ਵਧਾਈ ਦਿੱਤੀ ਹੈ।
ਵਰਲਡ ਲੀਗ ਸੈਮੀਫਾਈਨਲ ਦੌਰੇ 'ਤੇ ਮਹਿਲਾ ਹਾਕੀ ਟੀਮ
NEXT STORY