ਜਲੰਧਰ— ਸਨਰਾਈਜ਼ਰਜ਼ ਹੈਦਰਾਬਾਦ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਚੇਨਈ ਸੁਪਰ ਕਿੰਗਜ਼ ਵਿਰੁੱਧ ਸ਼ਾਨਦਾਰ ਅਰਧ ਸੈਂਕੜਾ ਲਗਾ ਕੇ ਨਾ ਸਿਰਫ ਸਟੇਡੀਅਮ 'ਚ ਬੈਠੇ ਦਰਸ਼ਕਾਂ ਦਾ ਮਨੋਰੰਜਨ ਕੀਤਾ ਬਲਕਿ ਨਾਲ ਹੀ ਨਾਲ ਆਈ. ਪੀ. ਐੱਲ. ਦਾ ਇਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ। ਵਾਰਨਰ ਸੀਜ਼ਨ 'ਚ ਲਗਾਤਾਰ ਪੰਜ ਵਾਰੀ ਅਰਧ ਸੈਂਕੜਾ ਲਗਾ ਚੁੱਕੇ ਹਨ। ਇਸ ਤੋਂ ਇਲਾਵਾ ਸੀ. ਐੱਸ. ਕੇ. ਵਿਰੁੱਧ 6 ਅਰਧ ਸੈਂਕੜੇ ਲਗਾ ਕੇ ਉਨ੍ਹਾਂ ਨੇ ਵੱਡਾ ਰਿਕਾਰਡ ਆਪਣੇ ਨਾਂ ਕੀਤਾ ਹੈ।
ਚੇਨਈ ਸੁਪਰ ਕਿੰਗਜ਼ ਵਿਰੁੱਧ 6 ਅਰਧ ਸੈਂਕੜੇ

ਵਾਰਨਰ ਸੀ. ਐੱਸ. ਕੇ ਵਿਰੁੱਧ 6 ਅਰਧ ਸੈਂਕੜੇ ਲਗਾ ਚੁੱਕੇ ਹਨ। ਇਸ ਤਰ੍ਹਾਂ ਉਨ੍ਹਾਂ ਨੇ 3 ਹੋਰ ਦਿੱਗਜਾਂ ਦੀ ਵੀ ਬਰਾਬਰੀ ਕਰ ਚੁੱਕੇ ਹਨ। ਦੇਖੋਂ ਰਿਕਾਰਡ-
6— ਸ਼ਿਖਰ ਧਵਨ
6— ਵਿਰਾਟ ਕੋਹਲੀ
6— ਰੋਹਿਤ ਸ਼ਰਮਾ
6— ਡੇਵਿਡ ਵਾਰਨਰ
ਚੇਨਈ ਸੁਪਰ ਕਿੰਗਜ਼ ਦੇ ਵਿਰੁੱਧ ਲਗਾਤਾਰ 5 ਅਰਧ ਸੈਂਕੜੇ— ਵਾਰਨਰ ਨੇ ਚੇਨਈ ਸੁਪਰ ਕਿੰਗਜ਼ ਵਿਰੁੱਧ ਲਗਾਤਾਰ 5 ਅਰਧ ਸੈਂਕੜੇ (90, 53, 61, 50, 57) ਲਗਾਈ ਹੈ।
ਹੈਦਰਾਬਾਦ ਦੇ ਲਈ ਇਕ ਸੀਜ਼ਨ ਬਣਾਉਣ ਸਭ ਤੋਂ ਵੱਧ ਦੌੜਾਂ

848- ਡੇਵਿਡ ਵਾਰਨਰ, 2016
735- ਕੇਨ ਵਿਲੀਅਮਸਨ, 2018
641- ਡੇਵਿਡ ਵਾਰਨਰ, 2017
566—ਡੇਵਿਡ ਵਾਰਨਰ, 2019
562—ਡੇਵਿਡ ਵਾਰਨਰ, 2015
528—ਡੇਵਿਡ ਵਾਰਨਰ, 2014
ਵਾਰਨਰ ਨੇ ਸੀਜ਼ਨ 'ਚ ਲਗਾਤਾਰ 5ਵਾਂ ਅਰਧ ਸੈਂਕੜਾ ਲਗਾਇਆ

70 ਬਨਾਮ ਕਿੰਗਜ਼ ਇਲੈਵਨ ਪੰਜਾਬ
51 ਬਨਾਮ ਦਿੱਲੀ ਕੈਪੀਟਲਸ
50 ਬਨਾਮ ਚੇਨਈ ਸੁਪਰ ਕਿੰਗਜ਼
67 ਬਨਾਮ ਕੋਲਕਾਤਾ ਨਾਈਟ ਰਾਈਡਰਜ਼
57 ਬਨਾਮ ਚੇਨਈ ਸੁਪਰ ਕਿੰਗਜ਼
(ਵਾਰਨਰ ਨੇ 5 ਵਾਰ ਅਰਧ ਸੈਂਕੜਾ ਲਗਾ ਕੇ ਵਰਿੰਦਰ ਸਹਿਵਾਗ ਤੇ ਜੋਸ ਬਟਲਰ ਦੀ ਬਰਾਬਰੀ ਕੀਤੀ। ਸਹਿਵਾਗ ਨੇ 2012 'ਚ ਤਾਂ ਬਟਲਰ ਨੇ 2018 'ਚ ਇਹ ਰਿਕਾਰਡ ਬਣਾਇਆ ਸੀ)
ਜਿੱਤ ਰਹੀ ਟੀਮ ਨੂੰ ਵਿਚ ਛੱਡ ਕੇ ਜਾਣਾ ਦੁਖਦਾਈ : ਮੋਇਨ ਅਲੀ
NEXT STORY