ਬੈਂਗਲੁਰੂ— ਵਿਸ਼ਵ ਕੱਪ ਦੀ ਤਿਆਰੀ ਲਈ ਇੰਗਲੈਂਡ ਜਾਣ ਦੀ ਤਿਆਰੀ ਕਰ ਰਹੇ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਖਿਡਾਰੀ ਮੋਇਨ ਅਲੀ ਨੇ ਮੰਗਲਵਾਰ ਨੂੰ ਕਿਹਾ ਕਿ ਆਈ. ਪੀ. ਐੱਲ. ਦੇ ਵਿਚ ਛੱਡ ਕੇ ਜਾਣਾ ਦੁਖਦਾਈ ਗੱਲ ਹੈ ਵਿਸ਼ੇਸ਼ ਕਰਕੇ ਜਦੋਂ ਟੀਮ ਸਾਰੇ ਮੈਚ ਜਿੱਤ ਲੈਂਦੀ ਹੈ ਤਾਂ ਉਸਦਾ ਪਲੇਅ ਆਫ 'ਚ ਜਗ੍ਹਾ ਬਣਾਉਣ ਦਾ ਮੌਕਾ ਬਣ ਸਕਦਾ ਹੈ। ਬੁੱਧਵਾਰ ਨੂੰ ਚਿੰਨਾਸਵਾਮੀ ਸਟੇਡੀਅਮ 'ਚ ਕਿੰਗਜ਼ ਇਲੈਵਨ ਪੰਜਾਬ ਵਿਰੁੱਧ ਖੇਡੇ ਜਾਣ ਵਾਲੇ ਮੈਚ ਤੋਂ ਇਕ ਦਿਨ ਪਹਿਲਾਂ ਸ਼ਾਮ ਨੂੰ ਮੋਇਨ ਅਲੀ ਨੇ ਕਿਹਾ ਕਿ ਇਹ ਆਦਰਸ਼ ਸਥਿਤੀ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਸਥਿਤੀ ਉਸ ਸਮੇਂ ਖਰਾਬ ਹੋ ਜਾਂਦੀ ਹੈ ਜਦੋਂ ਸਿਰਫ 3 ਮੈਚ ਰਹਿ ਜਾਂਦੇ ਹਨ। ਜੇਕਰ 6 ਜਾਂ 7 ਮੈਚ ਬਚੇ ਹੋਣ ਤਾਂ ਸਮਝਿਆ ਜਾ ਸਕਦਾ ਹੈ।
ਉਨ੍ਹਾਂ ਨੇ ਕਿਹਾ ਜੇਕਰ ਸਾਰੇ ਮੈਚ ਜਿੱਤ ਜਾਂਦੇ ਹਾਂ ਤਾਂ ਅੱਗੇ ਵਧਣ ਦਾ ਮੌਕਾ ਬਣ ਸਕਦਾ ਹੈ ਤੇ ਫਿਰ ਜੇਕਰ ਤੁਸੀਂ ਸੈਮੀਫਾਈਨਲ 'ਚ ਜਗ੍ਹਾਂ ਬਣਾਉਣ ਤੋਂ ਖੁੰਝ ਜਾਂਦੇ ਹੋ ਤਾਂ ਨਿਰਾਸ਼ ਹੋ ਜਾਵੋਗੇ ਪਰ ਨਿਸ਼ਚਿਤ ਤੌਰ 'ਤੇ ਮੈਂ ਮੈਚਾਂ 'ਤੇ ਨਜ਼ਰ ਰੱਖਾਂਗਾ ਕਿ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕਰਦੇ ਹਨ। ਉਮੀਦ ਹੈ ਕਿ ਸਾਡੀ ਟੀਮ ਸਾਰੇ ਮੈਚ ਜਿੱਤੇਗੀ।
ਝੂਲਨ ਗੋਸਵਾਮੀ ਨੂੰ ਸਰਵਸ੍ਰੇਸ਼ਠ ਖਿਡਾਰੀ ਦਾ ਮਿਲਿਆ ਪੁਰਸਕਾਰ
NEXT STORY