ਨਵੀਂ ਦਿੱਲੀ— ਆਸਟਰੇਲੀਆ ਦੇ ਸਾਬਕਾ ਦਿੱਗਜ਼ ਸਪਿਨ ਗੇਂਦਬਾਜ਼ ਸ਼ੇਨ ਵਾਰਨ ਨੇ ਬੁੱਧਵਾਰ ਨੂੰ ਗੇਂਦ ਨਾਲ ਛੇੜਛਾੜ ਮਾਮਲੇ 'ਚ ਸਟੀਮ ਸਮਿਥ ਅਤੇ ਡੇਵਿਡ ਵਾਰਨਰ 'ਤੇ ਲੱਗੇ 12 ਮਹੀਨੇ ਦੀ ਪਬੰਧੀ ਅਤੇ ਕੈਮਰੂਨ 'ਤੇ ਲੱਗੀ 9 ਮਹੀਨੇ ਦੀ ਪਬੰਧੀ 'ਤੇ ਸਵਾਲ ਚੁੱਕਦੇ ਹੋਏ ਇਸ ਨੂੰ ਦੋਸ਼ ਦੀ ਤੁਲਨਾ 'ਚ ਸਭ ਤੋਂ ਵੱਧ ਸਖਤ ਸਜਾ ਦੱਸਿਆ। ਵਾਰਨਰ ਨੇ ਕ੍ਰਿਕਟ ਆਸਟਰੇਲੀਆ (ਸੀ.ਏ.) ਵਲੋਂ ਕੀਤੇ ਗਏ ਫੈਸਲੇ ਤੋਂ ਬਾਅਦ ਆਪਣੇ ਫੇਸਬੁੱਕ 'ਤੇ ਇਕ ਪੋਸਟ ਰਾਹੀ ਇਸ ਪਬੰੰਧੀ 'ਤੇ ਆਪਣੀ ਪ੍ਰਤੀਕਿਰਿਆ ਜਾਹਿਰ ਕਰਦੇ ਹੋਏ ਇਸ 'ਤੇ ਸਵਾਲ ਚੁੱਕਿਆ। ਵਾਰਨਰ ਨੇ ਕਿਹਾ ਕਿ ਮੈਂ ਹਰ ਆਸਟਰੇਲੀਆ ਅਤੇ ਕ੍ਰਿਕਟ ਪ੍ਰਸ਼ੰਸਕ ਦੀ ਤਰ੍ਹਾਂ ਹੀ ਕੇਪਟਾਊਨ 'ਚ ਹੋਈ ਗੇਂਦ ਟੈਮਪਰਿੰਗ ਦੀ ਘਟਨਾ ਤੋਂ ਕਾਫੀ ਨਿਰਾਸ਼ ਹਾਂ। ਇਸ ਮਾਮਲੇ 'ਚ ਆਸਟਰੇਲੀਆ ਟੀਮ ਯੋਜਨਾ ਬਣਾ ਕੇ ਸ਼ਾਮਲ ਹੋਣਾ ਹੋਰ ਵੀ ਸ਼ਰਮਨਾਕ ਗੱਲ ਹੈ। ਇਸ ਨੂੰ ਤੁਸੀਂ ਕਦੇ ਵੀ ਨਿਕਾਰ ਨਹੀਂ ਸਕਦੇ, ਪਰ ਇਸ ਦੋਸ਼ ਲਈ ਦਿੱਤੀ ਸਜਾ ਬੇਹੱਦ ਸਖਤ ਹੈ।
ਉਸ ਨੇ ਲਿਖਿਆ ਕਿ ਇਸ ਮਾਮਲੇ 'ਚ ਜਿਸ ਤਰ੍ਹਾਂ ਦੀ ਉਨਮਾਦੀ ਪ੍ਰਤੀਕਿਰਿਆ ਹੋ ਰਹੀ ਹੈ। ਉਸ ਨੇ ਇਸ ਮਾਮਲੇ ਨੂੰ ਇਸ ਦੀ ਪ੍ਰਕਿਰਤੀ ਦੀ ਤੁਲਨਾ 'ਚ ਕਾਫੀ ਗੰਭੀਰ ਬਣਾ ਦਿੱਤਾ ਹੈ। ਅਤੇ ਅਸੀਂ ਉੱਥੇ ਪਹੁੰਚ ਗਏ ਹਾਂ ਜਿੱਥੇ ਸ਼ਾਇਦ ਅਪਰਾਧ ਦੀ ਤੁਲਨਾ 'ਚ ਸਜਾ ਕਾਫੀ ਜ਼ਿਆਦਾ ਹੋ ਗਈ। ਸ਼ੇਨ ਨੇ ਕਿਹਾ ਕਿ ਮੈਂ ਹੁਣ ਵੀ ਸੋਚ ਰਿਹਾ ਹਾਂ ਕਿ ਸਜਾ ਕੀ ਹੋਣੀ ਚਾਹੀਦੀ ਹੈ। ਉਸ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਪਰ ਜੇਕਰ ਉਨ੍ਹਾਂ ਨੂੰ ਇਸ ਸਾਲ ਲਈ ਬਾਹਰ ਕੀਤਾ ਜਾ ਰਿਹਾ ਹੈ ਤਾਂ ਇਹ ਸਜਾ ਬਹੁਤ ਜ਼ਿਆਦਾ ਹੈ।
ਵਾਰਨਰ ਨੇ ਲਿਖਿਆ ਕਿ ਇਸ ਮਾਮਲੇ 'ਚ ਆਪਣੀਆਂ ਭਾਵਨਾਵਾਂ ਤੋਂ ਹੱਟ ਕੇ ਸੋਚੋ। ਅਸੀਂ ਸਾਰੇ ਗੁੱਸੇ 'ਚ ਅਤੇ ਸ਼ਰਮਨਾਕ ਮਹਿਸੂਸ ਕਰ ਰਹੇ ਹਾਂ ਪਰ ਤੁਹਾਨੂੰ ਕਿਸੇ ਦੇ ਕਰੀਅਰ ਨੂੰ ਉਸ ਸਮੇਂ ਤੱਕ ਖਰਾਬ ਨਹੀਂ ਕਰਨਾ ਚਾਹੀਦਾ ਜਦੋਂ ਤੱਕ ਉਹ ਉਸ ਦੇ ਹੱਕਦਾਰ ਨਾ ਹੋਵੇ। ਉਨ੍ਹਾਂ ਵਲੋਂ ਅਜਿਹੀ ਕੀਤੀ ਗਈ ਹਰਕਤ ਗਲਤ ਸੀ ਅਤੇ ਇਸ ਖਿਲਾਫ ਉਨ੍ਹਾਂ ਨੂੰ ਸਜਾ ਮਿਲਣੀ ਚਾਹੀਦੀ ਹੈ ਪਰ ਮੈਨੂੰ ਨਹੀਂ ਲੱਗਦਾ ਕਿ ਇਕ ਸਾਲ ਪਬੰਧੀ ਇਸ ਗੱਲ ਦਾ ਜਵਾਬ ਹੈ।
ਸਮਿਥ, ਵਾਰਨਰ ਦੀ ਗੈਰਹਾਜ਼ਰੀ 'ਚ ਭਾਰਤ ਕੋਲ ਹੋਵੇਗਾ ਇਤਿਹਾਸ ਰਚਣ ਦਾ ਮੌਕਾ
NEXT STORY