ਨਵੀਂ ਦਿੱਲੀ (ਬਿਊਰੋ)— ਭਾਰਤੀ ਟੀਮ ਅਤੇ ਸ਼੍ਰੀਲੰਕਾ ਵਿਚਾਲੇ ਫਿਰੋਜਸ਼ਾਹ ਕੋਟਲਾ ਸਟੇਡੀਅਮ ਵਿਚ ਖੇਡੇ ਜਾ ਰਹੇ ਸੀਰੀਜ਼ ਦੇ ਆਖਰੀ ਟੈਸਟ ਮੈਚ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਮੈਦਾਨ ਉੱਤੇ ਇਕ ਕੁੱਤਾ ਆ ਗਿਆ ਜਿਸ ਉੱਤੇ ਕਿਸੇ ਦਾ ਧਿਆਨ ਨਹੀਂ ਗਿਆ। ਉਸ ਸਮੇਂ ਸਾਰੇ ਖਿਡਾਰੀ ਵਾਰਮ-ਅੱਪ ਦੇ ਬਾਅਦ ਡਰੈਸਿੰਗ ਰੂਮ ਵਿਚ ਪਰਤ ਚੁੱਕੇ ਸਨ।
ਹਾਲਾਂਕਿ ਕੁੱਤਾ ਮੈਦਾਨ ਉੱਤੇ ਜ਼ਿਆਦਾ ਦੇਰ ਨਹੀਂ ਟਿੱਕਿਆ ਅਤੇ ਇਸ ਤੋਂ ਪਹਿਲਾਂ ਕਿ ਮੈਦਾਨ ਕਰਮਚਾਰੀ ਉਸਨੂੰ ਬਾਹਰ ਕੱਢਦੇ ਉਹ ਖੁਦ ਹੀ ਬਾਹਰ ਚਲਾ ਗਿਆ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਮੈਚ ਦੌਰਾਨ ਫਿਰੋਜਸ਼ਾਹ ਕੋਟਲਾ ਮੈਦਾਨ ਉੱਤੇ ਕੋਈ ਕੁੱਤਾ ਵੜ ਆਇਆ ਹੋਵੇ। ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹਾ ਨਜ਼ਾਰਾ ਵੇਖਿਆ ਜਾ ਚੁੱਕਿਆ ਹੈ।
ਪਿਛਲੇ ਸਾਲ 2016 ਵਿਚ ਭਾਰਤ ਅਤੇ ਇੰਗਲੈਂਡ ਵਿਚਾਲੇ ਵਿਸ਼ਾਖਾਪਟਨਮ ਟੈਸਟ ਦੌਰਾਨ ਵੀ ਅਜਿਹੀ ਹੀ ਘਟਨਾ ਦੇਖਣ ਨੂੰ ਮਿਲੀ ਸੀ, ਜਦੋਂ ਇਕ ਕੁੱਤਾ ਮੈਦਾਨ ਵਿਚ ਵੜ ਗਿਆ ਸੀ। ਇੰਗਲੈਂਡ ਦੇ ਤੇਜ਼ ਗੇਂਦਬਾਜ਼ ਸਟੁਅਰਟ ਬਰਾਡ ਗੇਂਦਬਾਜ਼ੀ ਕਰ ਰਹੇ ਸਨ ਅਤੇ ਉਨ੍ਹਾਂ ਸਾਹਮਣੇ ਚੇਤੇਸ਼ਵਰ ਪੁਜਾਰਾ 97 ਦੌੜਾਂ ਬਣਾ ਕੇ ਖੇਡ ਰਹੇ ਸਨ।
ਕ੍ਰਿਕਟ ਪ੍ਰਸ਼ੰਸਕਾਂ ਅਤੇ ਟੀਮ ਦੀਆਂ ਨਜ਼ਰਾਂ ਪੁਜਾਰਾ ਦਾ ਸੈਂਕੜਾ ਪੂਰਾ ਕਰਨ ਉੱਤੇ ਟਿੱਕੀਆਂ ਹੋਈਆਂ ਸਨ। ਨਾਨ-ਸਟਰਾਈਕ ਉੱਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਵੀ 91 ਦੌੜਾਂ ਬਣਾ ਕੇ ਡਟੇ ਹੋਏ ਸਨ। ਗੇਂਦ ਸੁੱਟਣ ਲਈ ਬਰਾਡ ਅਜੇ ਤਿਆਰ ਹੀ ਹੋ ਰਹੇ ਸਨ, ਉਦੋਂ ਇਕ ਕੁੱਤਾ ਮੈਦਾਨ ਅੰਦਰ ਵੜ ਆਇਆ।
ਕੁੱਤੇ ਨੇ ਪੂਰੇ ਮੈਦਾਨ ਵਿਚ ਦੌੜ ਲਗਾਈ ਅਤੇ ਇਸਦੇ ਬਾਅਦ ਉਹ ਪਿੱਚ ਵੱਲ ਭੱਜਣ ਲੱਗਾ। ਕੁੱਤੇ ਨੂੰ ਹਟਾਉਣ ਲਈ ਗਰਾਊਂਡ ਸਟਾਫ ਦਾ ਕੋਈ ਵਿਅਕਤੀ ਨਜ਼ਰ ਨਹੀਂ ਆਇਆ ਤਾਂ ਬਰਾਡ ਨੇ ਹੀ ਉਸਨੂੰ ਮੈਦਾਨ ਤੋਂ ਬਾਹਰ ਭਜਾਉਣ ਦਾ ਬੀੜਾ ਚੁੱਕਿਆ।
ਛੁੱਟੀਆਂ 'ਚ ਧੋਨੀ ਕਰ ਰਹੇ ਹਨ 'ਕੁਝ ਤੂਫਾਨੀ', ਸ਼ੇਅਰ ਕੀਤੀ ਤਸਵੀਰ
NEXT STORY