ਨਵੀਂ ਦਿੱਲੀ (ਬਿਊਰੋ)— ਮਹਿੰਦਰ ਸਿੰਘ ਧੋਨੀ ਇਨ੍ਹੀਂ ਦਿੱਨੀਂ ਛੁੱਟੀਆਂ ਦਾ ਆਨੰਦ ਮਾਣ ਰਹੇ ਹਨ। ਸ਼੍ਰੀਲੰਕਾ ਖਿਲਾਫ ਵਨਡੇ ਸੀਰੀਜ਼ ਵਿਚ ਉਹ ਬਿਲਕੁੱਲ ਤਰੋਤਾਜ਼ਾ ਹੋ ਕੇ ਮੈਦਾਨ ਉੱਤੇ ਪਰਤਣਾ ਚਾਹੁੰਦੇ ਹਨ। ਸੀਰੀਜ਼ ਦਾ ਪਹਿਲਾ ਮੈਚ ਕੁਦਰਤੀ ਸੌਂਦਰਿਆ ਲਈ ਮਸ਼ਹੂਰ ਧਰਮਸ਼ਾਲਾ ਵਿਚ 10 ਦਸੰਬਰ ਨੂੰ ਖੇਡਿਆ ਜਾਵੇਗਾ। ਪਰ ਇਸ ਵਿਚ 36 ਸਾਲ ਦੇ ਧੋਨੀ ਸਕਾਈ ਡਾਈਵਿੰਗ ਲਈ ਨਿਕਲ ਪਏ। ਉਨ੍ਹਾਂ ਨੇ ਇੰਸਟਾਗਰਾਮ ਉੱਤੇ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿਚ ਉਹ ਸਕਾਈ ਡਾਈਵਿੰਗ ਲਈ ਤਿਆਰ ਹੋ ਰਹੇ ਹਨ। ਸਕਾਈ ਡਾਈਵਿੰਗ ਵਿਚ ਹਵਾਈ ਜਹਾਜ਼ ਤੋਂ ਕਈ ਹਜ਼ਾਰ ਫੁੱਟ ਦੀ ਉਚਾਈ ਤੋਂ ਪੈਰਾਸ਼ੂਟ ਦੇ ਸਹਾਰੇ ਕੁੱਦਣ ਅਤੇ ਫਿਰ ਹਵਾ ਵਿਚ ਤੈਰਨ ਦਾ ਤਜ਼ਰਬਾ ਹੀ ਕੁਝ ਹੋਰ ਹੁੰਦਾ ਹੈ ਅਤੇ ਧੋਨੀ ਵੀ ਇਸ ਰੋਮਾਂਚ ਦਾ ਆਨੰਦ ਲੈਣਾ ਚਾਹੁੰਦੇ ਸਨ।
ਭਾਰਤੀ ਕ੍ਰਿਕਟ ਟੀਮ ਦੇ ਸਾਬਾਕ ਕਪਤਾਨ ਮਹਿੰਦਰ ਸਿੰਘ ਧੋਨੀ ਹਾਲ ਹੀ ਵਿਚ ਜੰਮੂ-ਕਸ਼ਮੀਰ ਦੀ ਯਾਤਰਾ ਉੱਤੇ ਸਨ। ਇਸ ਦੌਰਾਨ ਉਨ੍ਹਾਂ ਨੇ ਭਾਰਤੀ ਫੌਜ ਦੇ ਕਈ ਪ੍ਰੋਗਰਾਮਾਂ ਵਿਚ ਹਿੱਸਾ ਲਿਆ। ਨਾਲ ਹੀ ਧੋਨੀ ਉੱਥੇ ਕਈ ਮਕਾਮੀ ਯੁਵਾ ਕ੍ਰਿਕਟਰਾਂ ਨਾਲ ਵੀ ਮਿਲੇ। ਕੈਪਟਨ ਕੂਲ ਦੇ ਨਾਮ ਨਾਲ ਮਸ਼ਹੂਰ ਧੋਨੀ ਦਾ ਉਹ ਸੰਜਮ ਅੱਜ ਵੀ ਕਾਇਮ ਹੈ। ਕੋਚ ਰਵੀ ਸ਼ਾਸਤਰੀ ਵੀ ਧੋਨੀ ਦੀ ਇਸ ਖੂਬੀ ਉੱਤੇ ਮੋਹਰ ਲਗਾਉਂਦੇ ਹਨ। ਹਾਲਾਂਕਿ ਹਾਲ ਹੀ ਵਿਚ ਉਨ੍ਹਾਂ ਨੇ ਇਹ ਵੀ ਕਿਹਾ ਕਿ ਮਾਹੀ ਨੂੰ ਇਕ ਵਾਰ ਗੁੱਸਾ ਹੁੰਦੇ ਵੇਖਿਆ ਹੈ। ਸ਼ਾਸਤਰੀ ਨੇ ਕਿਹਾ, ''ਮੈਂ ਧੋਨੀ ਨੂੰ ਕਦੇ ਗੁੱਸਾ ਹੁੰਦੇ ਨਹੀਂ ਵੇਖਿਆ ਹੈ। ਜੇਕਰ ਉਹ ਹੋਏ ਵੀ, ਤਾਂ ਸਿਰਫ 10 ਸਕਿੰਟ ਲਈ।
'ਬਾਹੂਬਲੀ' ਦੀ ਹੀਰੋਇਨ ਨਾਲ ਖੂਬ ਵਾਇਰਲ ਹੋਈ ਸੀ ਪਾਕਿ ਕ੍ਰਿਕਟਰ ਦੀ ਤਸਵੀਰ, ਇਹ ਸੀ ਸੱਚਾਈ
NEXT STORY