ਬਾਸਟੇਰੇ : ਕੇਸਰਿਕ ਵਿਲਿਅਮਸ ਦੀ ਸ਼ਾਨਦਾਰ ਗੇਂਦਬਾਜ਼ੀ ਅਤੇ ਆਂਦਰੇ ਰਸਲ ਦੀ ਧਮਾਕੇਦਾਰ ਪਾਰੀ ਦੇ ਦਮ 'ਤੇ ਵਿੰਡੀਜ਼ ਨੇ ਟੀ-20 ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ 'ਚ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਆਫ ਸਪਿਨਰ ਐਸ਼ਲੇ ਨਰਸ ਨੇ ਦੋਵੇਂ ਸਲਾਮੀ ਬੱਲੇਬਾਜ਼ਾਂ ਨੂੰ ਪਹਿਲੇ ਹੀ ਓਵਰ 'ਚ ਆਊਟ ਕਰ ਦਿੱਤਾ।

ਇਸ ਦੇ ਬਾਅਦ ਵਿਲਿਅਮਸ ਨੇ 28 ਦੌੜਾਂ ਦੇ ਕੇ 4 ਵਿਕਟ ਹਾਸਲ ਕੀਤੀਆਂ। ਮੁਹੰਮਦੁੱਲਾ ਦੇ 35 ਦੌੜਾਂ ਦੇ ਬਾਵਜੂਦ ਬੰਗਲਾਦੇਸ਼ ਦੀ ਟੀਮ 9 ਵਿਕਟਾਂ 'ਤੇ 143 ਦੌੜਾਂ ਹੀ ਬਣਾ ਸਕੀ। ਮੀਂਹ ਦੇ ਕਾਰਨ ਵੈਸਟਇੰਡੀਜ਼ ਨੂੰ ਜਿੱਤ ਦੇ ਲਈ 11 ਓਵਰ 'ਚ 91 ਦੌੜਾਂ ਦਾ ਸੋਧਿਆ ਹੋਇਆ ਟੀਚਾ ਮਿਲਿਆ। ਰਸਲ ਨੇ 21 ਗੇਂਦਾਂ 'ਚ 3 ਚੌਕੇ ਅਤੇ 3 ਛੱਕਿਆਂ ਦੇ ਨਾਲ 35 ਦੌੜਾਂ ਬਣਾਈਆਂ। ਮੇਜ਼ਬਾਨ ਟੀਮ ਨੇ 9.1 ਓਵਰਾਂ 'ਚ 3 ਵਿਕਟ 'ਤੇ 93 ਦੌੜਾਂ ਬਣਾ ਕੇ ਸੀਰੀਜ਼ 'ਚ 1-0 ਨਾਲ ਬੜ੍ਹਤ ਬਣਾ ਲਈ। ਰਸਲ ਅਤੇ ਮਰਲੋਨ ਸੈਮੁਅਲ ਨੇ ਤੀਜੇ ਵਿਕਟ ਲਈ 42 ਦੌੜਾਂ ਜੋੜੀਆਂ।

Asian Games 2018:ਖੇਡ ਮੰਤਰਾਲੇ ਦੇਵੇਗਾ ਐਥਲੀਟਸ ਦੀ ਕਿੱਟ ਦਾ ਖਰਚ
NEXT STORY